ਟੀ-ਸੀਰੀਜ਼ ਨੇ ‘ਕਾਲਜ ਕਾ ਪਹਿਲਾ ਦਿਨ’ ਨਾਲ ਆਡੀਓ ਸੀਰੀਜ਼ ‘ਕਿੱਸੇ ਔਰ ਕਹਾਣੀ’ ਨੂੰ ਕੀਤਾ ਰਿਲੀਜ਼

Sunday, Mar 26, 2023 - 06:26 PM (IST)

ਮੁੰਬਈ (ਬਿਊਰੋ)– ਦਹਾਕਿਆਂ ਤੱਕ ਸੰਗੀਤ ਤੇ ਫ਼ਿਲਮ ਨਿਰਮਾਣ ’ਚ ਸ਼ੁਰੂਆਤ ਕਰਨ ਤੋਂ ਬਾਅਦ ਟੀ-ਸੀਰੀਜ਼ ਨੇ ਹੁਣ ਆਪਣੀ ਆਡੀਓ ਸੀਰੀਜ਼ ‘ਕਿੱਸੇ ਔਰ ਕਹਾਣੀ’ ਨਾਲ ਇਕ ਨਵੀਂ ਪ੍ਰਾਪਰਟੀ ਲਾਂਚ ਕੀਤੀ ਹੈ।

ਸੀਰੀਜ਼ ਦੀ ਇਕ ਨਵੀਂ ਕਹਾਣੀ ਟੀ-ਸੀਰੀਜ਼ ਦੇ ਯੂਟਿਊਬ ਚੈਨਲ ਤੇ ਸਟ੍ਰੀਮਿੰਗ ਪਲੇਟਫਾਰਮ ’ਤੇ ਹਰ ਸ਼ੁੱਕਰਵਾਰ ਨੂੰ ਲਾਂਚ ਕੀਤੀ ਜਾਵੇਗੀ ਤੇ ਸਾਡੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਕਹਾਣੀਆਂ ਰਾਹੀਂ ਦਰਸ਼ਕਾਂ ਨੂੰ ਆਪਣੇ ਵੱਲ ਲੈ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

‘ਕਿਸੇ ਔਰ ਕਹਾਣੀ’ ਲੜੀਵਾਰ ਦੀ ਪਹਿਲੀ ਕਹਾਣੀ ‘ਕਾਲਜ ਕਾ ਪਹਿਲਾ ਦਿਨ’ ਹੇਨਾਲ ਮਹਿਤਾ ਵਲੋਂ ਲਿਖਿਆ ਤੇ ਕ੍ਰਾਂਤੀ ਪ੍ਰਕਾਸ਼ ਝਾਅ ਵਲੋਂ ਨਰੇਟ ਕੀਤਾ ਗਿਆ ਹੈ। ਸੀਰੀਜ਼ ਦੀ ਪਹਿਲੀ ਛੋਟੀ ਕਹਾਣੀ ਸਰੋਤਿਆਂ ਨੂੰ ਇਕ ਛੋਟੀ ਤੇ ਮਿੱਠੀ ਕਾਲਜ ਪ੍ਰੇਮ ਕਹਾਣੀ ਦੀਆਂ ਯਾਦਾਂ ’ਚ ਲੈ ਜਾਂਦੀ ਹੈ, ਜੋ ਨੌਜਵਾਨ ਦੇ ਪਿਆਰ ਦੀਆਂ ਭਾਵਨਾਵਾਂ ਨੂੰ ਮੁੜ ਜਗਾਉਂਦੀ ਹੈ।

ਆਡੀਓ ਕਹਾਣੀਆਂ ਦੀ ਇਹ ਸੀਰੀਜ਼ ਰੋਜ਼ਾਨਾ ਜੀਵਨ ਦੀਆਂ ਉਦਾਹਰਣਾਂ ਬਾਰੇ ਗੱਲ ਕਰੇਗੀ, ਜਿਸ ਨਾਲ ਲੋਕ ਜੁੜ ਸਕਦੇ ਹਨ ਤੇ ਉਸ ਦੇ ਨਾਲ ਡੂੰਘੇ ਸਬੰਧ ਮਹਿਸੂਸ ਕਰਦੇ ਹਨ। ਨੌਜਵਾਨ ਭਾਰਤ ਹੌਲੀ-ਹੌਲੀ ਆਡੀਬਲ ਵੱਲ ਵਧੇਰੇ ਇੱਛੁਕ ਹੁੰਦਾ ਜਾ ਰਿਹਾ ਹੈ, ਉਹ ਖ਼ਾਸਕਰ ਉਸ ਸਮੇਂ ਇਸ ਨੂੰ ਸੁਣਨਾ ਪਸੰਦ ਕਰਦੇ ਹਨ, ਜਦੋਂ ਉਹ ਯਾਤਰਾ ਕਰ ਰਹੇ ਹੋਣ ਜਾਂ ਆਪਣੇ ਮੀ-ਟਾਈਮ ਦਾ ਆਨੰਦ ਲੈ ਰਹੇ ਹੋਣ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News