ਕਿਸ਼ੋਰ ਕੁਮਾਰ ਦੀ ਪੋਤਰੀ ਬਣੇਗੀ ਗਾਇਕਾ

Monday, Aug 03, 2015 - 01:32 PM (IST)

ਕਿਸ਼ੋਰ ਕੁਮਾਰ ਦੀ ਪੋਤਰੀ ਬਣੇਗੀ ਗਾਇਕਾ

ਮੁੰਬਈ- ਮਸ਼ਹੂਰ ਗਾਇਕ ਸਵ. ਕਿਸ਼ੋਰ ਕੁਮਾਰ ਦੀ ਪੋਤਰੀ ਮੁਕਤਿਕਾ ਗਾਂਗੁਲੀ ਆਪਣੇ ਦਾਦਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਰਾਹ ''ਤੇ ਚੱਲ ਪਈ ਹੈ । 10 ਸਾਲ ਦੀ ਮੁਕਤਿਕਾ ਕਿਸ਼ੋਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਦੀ ਧੀ ਹੈ। ਮੁਕਤਿਕਾ ਨੇ ਗੱਲਬਾਤ ਦੌਰਾਨ ਕਿਹਾ ਕਿ ਮੈਂ ਅਜੇ ਸੰਗੀਤ ਸਿੱਖ ਰਹੀ ਹਾਂ ਅਤੇ ਗਾਇਕੀ ਨੂੰ ਆਪਣਾ ਭਵਿੱਖ ਬਣਾਉਣਾ ਚਾਹੁੰਦੀ ਹਾਂ, ਉਥੇ ਹੀ ਅਮਿਤ ਕੁਮਾਰ ਨੇ ਕਿਹਾ, ''''ਮੈਨੂੰ ਖੁਸ਼ੀ ਹੈ ਕਿ ਮੇਰੀ ਧੀ ਮੇਰੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। ਅਜੇ ਸਿੱਖ ਰਹੀ ਹੈ ਤੇ ਇਸ ਨੂੰ ਗਾਉਣ ਦਾ ਬਹੁਤ ਸ਼ੌਕ ਹੈ।''''
ਅਮਿਤ ਨੇ ਆਪਣੀ ਧੀ ਮੁਕਤਿਕਾ ਦੇ ਗਾਣੇ ਅਤੇ ਵੀਡੀਓ ਦੇ ਬਾਰੇ ''ਚ ਦੱਸਿਆ ਕਿ ਗਾਣਾ ਇਕਦਮ ਫਿਲਮਾਂ ਵਾਂਗ ਫ਼ਿਲਮਾਇਆ ਗਿਆ ਹੈ, ਜਿਸ ''ਚ ਅਸੀਂ ਵਿਖਾ ਰਹੇ ਹਾਂ ਕਿ ਮੁਕਤਿਕਾ ਸੁਪਨੇ ''ਚ ਆਪਣੇ ਦਾਦਾ ਜੀ ਨਾਲ ਮਿਲਣ ਜਾਂਦੀ ਹੈ ਅਤੇ ਉਸਦੇ ਦਾਦਾ ਜੀ ਯਾਨੀ ਕਿਸ਼ੋਰ ਕੁਮਾਰ ਬੱਦਲਾਂ ''ਚੋਂ ਨਿਕਲ ਕੇ ਆਉਂਦੇ ਹਨ ਅਤੇ ਉਸ ਨੂੰ ਆ ਕੇ ਆਪਣਾ ਆਸ਼ੀਰਵਾਦ ਦਿੰਦੇ ਹਨ। ਮੁਕਤਿਕਾ ਨੇ ਆਪਣੇ ਪਿਤਾ ਅਮਿਤ ਕੁਮਾਰ ਦੇ ਨਾਲ ਇਕ ਗਾਣਾ ਗਾਇਆ ਹੈ, ਜਿਸਦੇ ਬੋਲ ਹਨ ''ਬਾਬਾ ਮੇਰੇ''। ਇਹ ਗਾਣਾ ਛੇ ਗਾਣਿਆਂ ਨਾਲ ਸੁਜਾਈ ਇਕ ਐਲਬਮ ਲਈ ਹੈ ਤੇ ਇਸ ਐਲਬਮ ਦਾ ਨਾਂ ਵੀ ਹੈ ''ਬਾਬਾ ਮੇਰੇ''। ਇਸ ਐਲਬਮ ''ਚ ਸੰਗੀਤ ਅਤੇ ਆਵਾਜ਼ ਮੁਕਤਿਕਾ ਤੋਂ ਇਲਾਵਾ ਅਮਿਤ ਕੁਮਾਰ ਦੀ ਹੈ। ਅਮਿਤ ਦਾ ਹੀ ਸੰਗੀਤ ਹੈ ਅਤੇ ਗੀਤ ਲਿਖੇ ਹਨ ਲੀਨਾ ਚੰਦਰਵਾਕਰ ਨੇ, ਜਿਸ ਨੂੰ ਅਮਿਤ ਕੁਮਾਰ ਇਸ ਸਾਲ 4 ਅਗਸਤ ਨੂੰ ਕਿਸ਼ੋਰ ਕੁਮਾਰ ਦੇ ਜਨਮਦਿਨ ਦੇ ਮੌਕੇ ''ਤੇ ਆਯੋਜਿਤ ਕੀਤੇ ਜਾ ਰਹੇ ਇਕ ਪ੍ਰੋਗਰਾਮ ਦੇ ਦੌਰਾਨ ਆਪਣੀ ਆਨਲਾਈਨ ਮਿਊਜ਼ਿਕ ਕੰਪਨੀ ਦੇ ਮਾਧਿਅਮ ਨਾਲ ਰਿਲੀਜ਼ ਕਰਨਗੇ।


Related News