ਨੰਨ੍ਹੇ ਬੱਚੇ ਬਣੇ ਅੱਲੂ ਅਰਜੁਨ ਤੇ ਰਸ਼ਮਿਕਾ, ''ਅੰਗਾਰੋਂ'' ਗੀਤ ''ਤੇ ਡਾਂਸ ਕਰ ਜਿੱਤਿਆ ਸਭ ਦਾ ਦਿਲ

Wednesday, Sep 25, 2024 - 04:03 PM (IST)

ਨੰਨ੍ਹੇ ਬੱਚੇ ਬਣੇ ਅੱਲੂ ਅਰਜੁਨ ਤੇ ਰਸ਼ਮਿਕਾ, ''ਅੰਗਾਰੋਂ'' ਗੀਤ ''ਤੇ ਡਾਂਸ ਕਰ ਜਿੱਤਿਆ ਸਭ ਦਾ ਦਿਲ

ਮੁੰਬਈ (ਬਿਊਰੋ) : ਦੱਖਣ ਦੇ ਸੁਪਰਸਟਾਰ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਐਕਸ਼ਨ-ਡਰਾਮਾ ਫ਼ਿਲਮ 'ਪੁਸ਼ਪਾ 2: ਦਿ ਰੂਲ' ਦੀ ਰਿਲੀਜ਼ ਦੇ ਦਿਨ ਨੇੜੇ ਆ ਰਹੇ ਹਨ। ਦੇਸ਼ ਭਰ 'ਚ ਅੱਲੂ ਅਰਜੁਨ ਦੇ ਪ੍ਰਸ਼ੰਸਕਾਂ 'ਚ ਫ਼ਿਲਮ ਨੂੰ ਲੈ ਕੇ ਉਤਸ਼ਾਹ ਵਧਦਾ ਜਾ ਰਿਹਾ ਹੈ। ਇਸ ਦੇ ਰੋਮਾਂਚਕ ਟੀਜ਼ਰ ਅਤੇ ਗੀਤਾਂ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਲੋਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਹਾਲ ਹੀ 'ਚ ਇੱਕ ਡਾਂਸ ਈਵੈਂਟ 'ਚ ਕੁਝ ਪਿਆਰੇ ਬੱਚਿਆਂ ਨੇ ਫ਼ਿਲਮ ਦੇ ਗੀਤ 'ਅੰਗਾਰੋਂ' 'ਤੇ ਅੱਲੂ ਅਰਜੁਨ ਅਤੇ ਰਸ਼ਮੀਕਾ ਮੰਡਾਨਾ ਦਾ ਸ਼ਾਨਦਾਰ ਡਾਂਸ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੋ ਪਿਆਰੇ ਬੱਚੇ ਫ਼ਿਲਮ ਦੇ ਗੀਤ 'ਅੰਗਾਰੋਂ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਗਾਣੇ 'ਚ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਤਰ੍ਹਾਂ ਕੱਪੜੇ ਪਾਏ ਹੋਏ ਹਨ ਅਤੇ ਉਹ ਸਿਗਨੇਚਰ ਮੂਵਜ਼ ਬਹੁਤ ਵਧੀਆ ਢੰਗ ਨਾਲ ਕਰ ਰਹੇ ਸਨ। 'ਅੰਗਾਰੋਂ' ਗੀਤ ਦਾ ਲਿਰਿਕਲ ਵੀਡੀਓ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ ਅਤੇ ਆਪਣੇ ਸਿਗਨੇਚਰ ਸਟੈਪਸ ਲਈ ਟ੍ਰੈਂਡਸੇਟਰ ਬਣ ਗਿਆ ਹੈ। ਇਹ ਗੀਤ ਅਜੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਤੇ ਲੋਕ ਇਨ੍ਹਾਂ ਦੋ ਮਾਸੂਮਾਂ ਦੀ ਤਾਰੀਫ਼ ਕਰ ਰਹੇ ਹਨ। ਇੱਕ ਯੂਜ਼ਰ ਨੇ ਵੀਡੀਓ 'ਤੇ ਲਿਖਿਆ, 'ਬਹੁਤ ਖੂਬਸੂਰਤ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਫੈਟਾਸਟਿਕ'। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਇਸ ਵੀਡੀਓ 'ਤੇ ਦਿਲ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ 'ਤੇ ਦਿੱਤੇ ਬਿਆਨ 'ਤੇ ਕੰਗਨਾ ਦਾ ਯੂ-ਟਰਨ, ਹੁਣ ਫਿਰ ਆਖੀ ਵੱਡੀ ਗੱਲ

ਇਹ ਸੱਚਮੁੱਚ ਦਰਸ਼ਕਾਂ 'ਚ ਫ਼ਿਲਮ ਪ੍ਰਤੀ ਦੀਵਾਨਗੀ ਨੂੰ ਦਰਸਾਉਂਦਾ ਹੈ। ਇਹ ਫ਼ਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ ਅਤੇ ਰਿਲੀਜ਼ ਹੋਣ 'ਤੇ ਨਵੇਂ ਰਿਕਾਰਡ ਬਣਾਉਣ ਦਾ ਦਾਅਵਾ ਕਰ ਰਹੀ ਹੈ। 'ਪੁਸ਼ਪਾ 2: ਦਿ ਰੂਲ' 6 ਦਸੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਸੁਕੁਮਾਰ ਦੁਆਰਾ ਨਿਰਦੇਸ਼ਿਤ ਹੈ ਅਤੇ ਮੈਥਰੀ ਮੂਵੀ ਮੇਕਰਸ ਦੁਆਰਾ ਨਿਰਮਿਤ ਹੈ। ਫ਼ਿਲਮ 'ਚ ਆਲੂ ਅਰਜੁਨ, ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਮੁੱਖ ਭੂਮਿਕਾਵਾਂ 'ਚ ਹਨ। ਫ਼ਿਲਮ ਦਾ ਸੰਗੀਤ ਟੀ ਸੀਰੀਜ਼ ਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News