ਕੋਰੋਨਾ ਦੀ ਚਪੇਟ ''ਚ ਆਏ ਕਿੱਚਾ ਸੁਦੀਪ, ਡਾਕਟਰਾਂ ਨੇ ਦਿੱਤੀ ਆਰਾਮ ਕਰਨ ਦੀ ਸਲਾਹ
Thursday, Jul 21, 2022 - 11:36 AM (IST)
ਮੁੰਬਈ- ਸਾਊਥ ਅਦਾਕਾਰ ਕਿੱਚਾ ਸੁਦੀਪ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਰਿਪੋਰਟ ਮੁਤਾਬਕ ਕੋਰੋਨਾ ਇੰਫੈਕਸ਼ਨ ਹੋਣ ਦੇ ਕਾਰਨ ਅਦਾਕਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਫਿਲਹਾਲ ਡਾਕਟਰਾਂ ਨੇ ਕਿੱਚਾ ਸੁਦੀਪ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ ਅਤੇ ਘਰ 'ਚ ਆਰਾਮ ਕਰਨ ਲਈ ਕਿਹਾ ਹੈ।
ਰਿਪੋਰਟ ਅਨੁਸਾਰ ਕਿੱਚਾ ਸੁਦੀਪ ਪਿਛਲੇ ਕੁਝ ਦਿਨਾਂ ਤੋਂ ਅਸਹਿਜ ਮਹਿਸੂਸ ਕਰ ਰਹੇ ਸਨ। ਇਸ ਤੋਂ ਬਾਅਦ ਅਦਾਕਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਥੇ ਜਾਂਚ ਤੋਂ ਪਤਾ ਚੱਲਿਆ ਕਿ ਅਦਾਕਾਰ ਕੋਰੋਨਾ ਪਾਜ਼ੇਟਿਵ ਹਨ। ਇਲਾਜ ਤੋਂ ਬਾਅਦ ਅਦਾਕਾਰ ਨੂੰ ਘਰ ਭੇਜ ਦਿੱਤਾ ਗਿਆ ਅਤੇ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਹੈ।
ਦੱਸ ਦੇਈਏ ਕਿ ਕਿੱਚਾ ਸੁਦੀਪ ਆਪਣੀ ਆਉਣ ਵਾਲੀ ਫਿਲਮ 'ਵਿਕਰਾਂਤ ਰੋਨਾ' ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਇਸ ਫਿਲਮ 'ਚ ਅਦਾਕਾਰ ਦੇ ਨਾਲ ਜੈਕਲੀਨ ਫਰਨਾਡੀਜ਼ ਹੈ। ਫਿਲਮ 28 ਜੁਲਾਈ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਅਨੂਪ ਭੰਡਾਰੀ ਨੇ ਇਸ ਫਿਲਮ ਨੂੰ ਡਾਇਰੈਕਟਰ ਕੀਤਾ ਹੈ। ਕਿੱਚਾ ਸੁਦੀਪ ਫਿਲਮ ਦੇ ਪ੍ਰਮੋਸ਼ਨ 'ਚ ਲੱਗੇ ਹੋਏ ਸਨ ਪਰ ਕੋਰੋਨਾ ਸੰਕਰਮਿਤ ਹੋਣ ਦੇ ਕਾਰਨ ਫਿਲਮ ਦੀ ਪ੍ਰਮੋਸ਼ਨ ਰੁੱਕ ਗਈ ਹੈ।