''ਟੌਕਸਿਕ'' ਤੋਂ ਬਦਲੀ ਹੋਈ ਕਿਆਰਾ ਨਜ਼ਰ ਆਵੇਗੀ: ਕਿਆਰਾ ਅਡਵਾਨੀ

Monday, Aug 10, 2026 - 03:04 PM (IST)

''ਟੌਕਸਿਕ'' ਤੋਂ ਬਦਲੀ ਹੋਈ ਕਿਆਰਾ ਨਜ਼ਰ ਆਵੇਗੀ: ਕਿਆਰਾ ਅਡਵਾਨੀ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦਾ ਕਹਿਣਾ ਹੈ ਕਿ ਫਿਲਮ 'ਟੌਕਸਿਕ: ਏ ਫੈਰੀ ਟੇਲ ਫਾਰ ਗ੍ਰੋਨ-ਅੱਪਸ' ਉਸਦੀ ਅਦਾਕਾਰੀ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਪੜਾਅ ਸਾਬਤ ਹੋਵੇਗੀ ਅਤੇ ਇਸ ਫਿਲਮ ਤੋਂ ਬਾਅਧ ਦਰਸ਼ਕਾਂ ਨੂੰ ਉਸ ਦੀ ਅਦਾਕਾਰੀ ਦਾ ਇੱਕ ਨਵਾਂ ਰੂਪ ਵੇਖਣ ਨੂੰ ਮਿਲੇਗਾ। ਰੌਕਸਟਾਰ ਯਸ਼ ਸਟਾਰਰ 'ਟੌਕਸਿਕ' ਦਾ ਟ੍ਰੇਲਰ 8 ਅਗਸਤ ਨੂੰ ਬੈਂਗਲੁਰੂ ਵਿੱਚ ਇੱਕ ਸ਼ਾਨਦਾਰ ਸਮਾਗਮ ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਕਿਆਰਾ ਅਡਵਾਨੀ ਨਾਦੀਆ ਦਾ ਕਿਰਦਾਰ ਨਿਭਾ ਰਹੀ ਹੈ। ਟ੍ਰੇਲਰ ਵਿੱਚ ਉਸਦਾ ਕਿਰਦਾਰ ਸੰਵੇਦਨਸ਼ੀਲਤਾ, ਭਾਵਨਾਤਮਕ ਡੂੰਘਾਈ ਅਤੇ ਤੀਬਰਤਾ ਨਾਲ ਭਰਪੂਰ ਦਿਖਾਈ ਦਿੰਦਾ ਹੈ। ਕਿਆਰਾ ਫਿਲਮ ਵਿੱਚ ਇੱਕ ਸਰਕਸ ਕਲਾਕਾਰ ਦੀ ਭੂਮਿਕਾ ਨਿਭਾ ਰਹੀ ਹੈ।

ਫਿਲਮ ਦਾ ਟ੍ਰੇਲਰ ਯਸ਼ ਦੇ ਕਿਰਦਾਰ, ਰਾਇਆ ਦੀ ਖ਼ਤਰਨਾਕ ਦੁਨੀਆ ਦੀ ਝਲਕ ਪੇਸ਼ ਕਰਦਾ ਹੈ। ਨਾਦੀਆ ਦੀ ਭੂਮਿਕਾ ਅਤੇ ਫਿਲਮ ਦੇ ਆਪਣੇ ਅਨੁਭਵ ਬਾਰੇ ਬੋਲਦਿਆਂ, ਕਿਆਰਾ ਅਡਵਾਨੀ ਨੇ ਕਿਹਾ, "ਮੈਨੂੰ ਸੱਚਮੁੱਚ ਵਿਸ਼ਵਾਸ ਹੈ ਕਿ ਗੀਤੂ ਅਤੇ ਯਸ਼ ਨੇ ਮੇਰੇ ਲਈ ਨਾਦੀਆ ਦੇ ਕਿਰਦਾਰ ਨੂੰ ਸਾਕਾਰ ਕੀਤਾ। ਉਨ੍ਹਾਂ ਨੇ ਮੇਰੇ ਵਿੱਚ ਉਹ ਸਮਰਥਾ ਵੇਖੀ ਦੇਖੀ ਅਤੇ ਮੇਰੇ 'ਤੇ ਵਿਸ਼ਵਾਸ ਕੀਤਾ, ਜਦੋਂਕਿ ਉਸ ਸਮੇਂ ਮੈਨੂੰ ਕੁਦ ਨਹੀਂ ਪਤਾ ਸੀ ਕਿ ਮੈਂ ਇੱਕ ਅਭਿਨੇਤਰੀ ਵਜੋਂ ਇੰਨਾ ਦਲੇਰ ਕਦਮ ਚੁੱਕਣ ਲਈ ਤਿਆਰ ਹਾਂ। ਅੱਜ, ਜਦੋਂ ਮੈਂ ਆਪਣੀ ਫਿਲਮ ਦਾ ਹਰ ਛੋਟਾ ਜਿਹਾ ਹਿੱਸਾ ਦੇਖਦੀ ਹਾਂ, ਤਾਂ ਮੇਰਾ ਗੀਤੂ ਅਤੇ ਯਸ਼ ਦਾ ਧੰਨਵਾਦ ਕਰਨ ਦਾ ਮਨ ਕਰਦਾ ਹੈ। ਉਨ੍ਹਾਂ ਨੇ ਮੈਨੂੰ ਇੱਕ ਅਜਿਹਾ ਕਿਰਦਾਰ ਦਿੱਤਾ ਹੈ ਜੋ ਮੇਰੇ ਅਦਾਕਾਰੀ ਸਫ਼ਰ ਵਿੱਚ ਬਹੁਤ ਖਾਸ ਰਹੇਗਾ। ਮੇਰਾ ਮੰਨਣਾ ਹੈ ਕਿ 'ਟੌਕਸਿਕ' ਤੋਂ ਪਹਿਲਾਂ ਇੱਕ ਕਿਆਰਾ ਹੋਵੇਗੀ ਅਤੇ 'ਟੌਕਸਿਕ' ਤੋਂ ਬਾਅਦ ਇੱਕ ਵੱਖਰੀ ਕਿਆਰਾ ਹੋਵੇਗੀ।"

ਗੀਤੂ ਮੋਹਨਦਾਸ ਦੁਆਰਾ ਨਿਰਦੇਸ਼ਤ, 'ਟੌਕਸਿਕ: ਏ ਫੈਰੀ ਟੇਲ ਫਾਰ ਗ੍ਰੋਨ-ਅੱਪਸ' ਕੰਨੜ ਅਤੇ ਅੰਗਰੇਜ਼ੀ ਵਿੱਚ ਸ਼ੂਟ ਕੀਤੀ ਗਈ ਹੈ। ਫਿਲਮ ਨੂੰ ਹਿੰਦੀ, ਤੇਲਗੂ, ਤਾਮਿਲ ਅਤੇ ਮਲਿਆਲਮ ਵਿੱਚ ਵੀ ਡੱਬ ਅਤੇ ਰਿਲੀਜ਼ ਕੀਤਾ ਜਾਵੇਗਾ। 'ਟੌਕਸਿਕ' 26 ਅਗਸਤ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।


author

cherry

Content Editor

Related News