ਰੇਮੋ ਡਿਸੂਜ਼ਾ ਦੀ ਫਿਲਮ ''ਚ ਨਜ਼ਰ ਆਉਣਗੇ ਟਾਈਗਰ ਸ਼ਰਾਫ

Saturday, Aug 01, 2026 - 05:05 PM (IST)

ਰੇਮੋ ਡਿਸੂਜ਼ਾ ਦੀ ਫਿਲਮ ''ਚ ਨਜ਼ਰ ਆਉਣਗੇ ਟਾਈਗਰ ਸ਼ਰਾਫ

ਨਵੀਂ ਦਿੱਲੀ (ਏਜੰਸੀ)- ਅਦਾਕਾਰ ਟਾਈਗਰ ਸ਼ਰਾਫ ਕੋਰੀਓਗ੍ਰਾਫਰ ਤੋਂ ਫਿਲਮ ਨਿਰਮਾਤਾ ਬਣੇ ਰੇਮੋ ਡਿਸੂਜ਼ਾ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਇੱਕ ਨਵੀਂ ਐਕਸ਼ਨ ਫਿਲਮ ਵਿੱਚ ਨਜ਼ਰ ਆਉਣਗੇ। ਇਸ ਸਬੰਧ ਵਿੱਚ ਜਾਰੀ ਇੱਕ ਰਿਲੀਜ਼ ਅਨੁਸਾਰ, ਫਿਲਮ ਵਿੱਚ ਅਦਾਕਾਰ ਅਭਿਸ਼ੇਕ ਬੈਨਰਜੀ ਅਤੇ ਐਲਵਿਸ਼ ਯਾਦਵ ਵੀ ਅਹਿਮ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। ਇਹ ਨਿਰਮਾਤਾ ਵਿੱਕੀ ਜੈਨ ਦੇ ਪ੍ਰੋਡਕਸ਼ਨ ਹਾਊਸ, ਵੀਜੇ ਫਰੇਮਸ ਲਈ ਪਹਿਲੀ ਫਿਲਮ ਹੋਵੇਗੀ। ਇਹ ਟਾਈਗਰ ਸ਼ਰਾਫ ਅਤੇ ਰੇਮੋ ਡਿਸੂਜ਼ਾ ਦੀ ਇਕੱਠਿਆਂ ਦੂਜੀ ਫਿਲਮ ਹੋਵੇਗੀ। ਦੋਵਾਂ ਨੇ ਪਹਿਲਾਂ 2016 ਦੀ ਫਿਲਮ "ਏ ਫਲਾਇੰਗ ਜੱਟ" ਵਿੱਚ ਇਕੱਠੇ ਕੰਮ ਕੀਤਾ ਸੀ।

ਡਿਸੂਜ਼ਾ ਨੇ ਇੱਕ ਬਿਆਨ ਵਿੱਚ ਕਿਹਾ, "ਮੈਂ ਵੀਜੇ ਫਰੇਮਸ ਦੀ ਪਹਿਲੀ ਫਿਲਮ ਦਾ ਨਿਰਦੇਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਵਿੱਕੀ ਜੈਨ ਸਿਨੇਮਾ ਪ੍ਰਤੀ ਆਪਣੇ ਜਨੂੰਨ ਨਾਲ ਇਸ ਪ੍ਰੋਜੈਕਟ ਨਾਲ ਜੁੜੇ ਹਨ ਅਤੇ ਉਨ੍ਹਾਂ ਦੇ ਨਾਲ ਇਸ ਯਾਤਰਾ ਦਾ ਹਿੱਸਾ ਬਣਨਾ ਬਹੁਤ ਰੋਮਾਂਚਕ ਹੈ। ਮੈਂ ਦਰਸ਼ਕਾਂ ਲਈ ਇੱਕ ਮਨੋਰੰਜਕ ਅਤੇ ਐਕਸ਼ਨ ਨਾਲ ਭਰਪੂਰ ਫਿਲਮ ਲਿਆਉਣ ਦੀ ਉਮੀਦ ਕਰ ਰਿਹਾ ਹਾਂ, ਜਿਸ ਵਿੱਚ ਟਾਈਗਰ ਸ਼ਰਾਫ, ਅਭਿਸ਼ੇਕ ਬੈਨਰਜੀ ਅਤੇ ਐਲਵਿਸ਼ ਯਾਦਵ ਵਰਗੇ ਸ਼ਾਨਦਾਰ ਕਲਾਕਾਰ ਸ਼ਾਮਲ ਹੋਣਗੇ।"

ਜੈਨ ਨੇ ਕਿਹਾ ਕਿ ਉਹ ਅਜਿਹੀਆਂ ਕਹਾਣੀਆਂ ਬਣਾਉਣਾ ਚਾਹੁੰਦੇ ਹਨ ਜੋ ਨਾ ਸਿਰਫ਼ ਮਨੋਰੰਜਨ ਕਰਨ ਸਗੋਂ ਦਰਸ਼ਕਾਂ ਨਾਲ ਵੀ ਜੁੜਨ। ਉਨ੍ਹਾਂ ਅੱਗੇ ਕਿਹਾ, "ਵੀਜੇ ਫਰੇਮਜ਼ ਨੂੰ ਸ਼ੁਰੂ ਕਰਨਾ ਇੱਕ ਸੁਪਨਾ ਹੈ, ਜਿਸ ਨੂੰ ਪੂਰਾ ਕਰਨ ਵਿੱਚ ਕਈ ਸਾਲ ਲੱਗੇ ਹਨ। ਸਿਨੇਮਾ ਨੇ ਹਮੇਸ਼ਾ ਮੈਨੂੰ ਪ੍ਰੇਰਿਤ ਕੀਤਾ ਹੈ। ਰੇਮੋ ਅਤੇ ਸ਼ਾਨਦਾਰ ਕਲਾਕਾਰਾਂ ਨਾਲ ਇੱਕ ਵੱਡੀ ਐਕਸ਼ਨ ਫ੍ਰੈਂਚਾਇਜ਼ੀ ਦੇ ਨਾਲ ਇਸ ਸਫਰ ਦੀ ਸ਼ੁਰੂਆਤ ਕਰਨਾ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਇਹ ਸਿਰਫ਼ ਸ਼ੁਰੂਆਤ ਹੈ ਅਤੇ ਅੱਗੇ ਜੋ ਕੁੱਝ ਹੋਣ ਵਾਲਾ ਹੈ, ਮੈਂ ਉਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।"


author

cherry

Content Editor

Related News