'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

Tuesday, Aug 04, 2026 - 10:42 AM (IST)

'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਤੇ ਮਰਹੂਮ ਅਦਾਕਾਰਾ ਦਿਵਿਆ ਭਾਰਤੀ ਦੀ ਅਚਾਨਕ ਮੌਤ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਅਣਸੁਲਝੀ ਕਹਾਣੀ ਬਣੀ ਹੋਈ ਹੈ। ਪ੍ਰਸ਼ੰਸਕ ਉਨ੍ਹਾਂ ਦੇ ਦੇਹਾਂਤ ਨਾਲ ਜੁੜੇ ਕਿੱਸਿਆਂ ਅਤੇ ਤੱਥਾਂ ਨੂੰ ਜਾਣਨ ਲਈ ਉਤਸੁਕ ਰਹਿੰਦੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ, ਤਾਂ ਉਹ ਅਨਿਲ ਕਪੂਰ ਨਾਲ ਫਿਲਮ 'ਲਾਡਲਾ' ਦੀ ਸ਼ੂਟਿੰਗ ਕਰ ਰਹੀ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਕਾਰਨ ਮੇਕਰਜ਼ ਨੂੰ ਫਿਲਮ ਦੀ ਕਹਾਣੀ ਅਤੇ ਸ਼ੂਟਿੰਗ ਦਾ ਇੱਕ ਵੱਡਾ ਹਿੱਸਾ ਦੁਬਾਰਾ ਸ਼ੂਟ ਕਰਨਾ ਪਿਆ ਸੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ

PunjabKesari

ਹਾਲ ਹੀ ਵਿੱਚ, ਫਿਲਮ ਨਿਰਮਾਤਾ ਅਨੀਸ ਬਜ਼ਮੀ ਨੇ ਖੁਲਾਸਾ ਕੀਤਾ ਕਿ ਉਹ ਦਿਵਿਆ ਭਾਰਤੀ ਨੂੰ ਉਨ੍ਹਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਮਿਲੇ ਸਨ। ਉਨ੍ਹਾਂ ਨੇ ਆਪਣੀ ਆਖਰੀ ਮੁਲਾਕਾਤ ਦੀਆਂ ਕੁਝ ਭਾਵਨਾਤਮਕ ਯਾਦਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੇ ਇੱਕ ਵਾਰ ਫਿਰ ਦਿਵਿਆ ਭਾਰਤੀ ਦੀਆਂ ਪਿਆਰੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ: 4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ ਫਿਲਮ ਦਾ ਜਾਦੂ

ਉਨ੍ਹਾਂ ਦੀ ਮੌਤ ਮਗਰੋਂ 2 ਮਹੀਨਿਆਂ ਤੱਕ ਕਿਸੇ ਨੇ ਨਹੀਂ ਕੀਤਾ ਕੰਮ

ਇੱਕ ਹਾਲੀਆ ਇੰਟਰਵਿਊ ਵਿੱਚ, ਅਨੀਸ ਬਜ਼ਮੀ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਦੁਖਦਾਈ ਸਮਾਂ ਸੀ। ਉਨ੍ਹਾਂ ਦੱਸਿਆ ਕਿ ਅਸੀਂ ਦਿਵਿਆ ਨਾਲ ਫਿਲਮ 'ਲਾਡਲਾ' ਦੀ ਸ਼ੂਟਿੰਗ ਲਗਭਗ ਪੂਰੀ ਕਰ ਲਈ ਸੀ ਅਤੇ ਅਦਾਕਾਰਾ ਨੇ ਆਪਣਾ ਕਿਰਦਾਰ ਸ਼ਾਨਦਾਰ ਢੰਗ ਨਾਲ ਨਿਭਾਇਆ ਸੀ। ਬਦਕਿਸਮਤੀ ਨਾਲ ਕਲਾਈਮੈਕਸ ਸ਼ੂਟ ਹੋਣ ਤੋਂ ਪਹਿਲਾਂ ਹੀ ਦਿਵਿਆ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਜਿਵੇਂ ਹੀ ਇਹ ਖ਼ਬਰ ਆਈ, ਹਰ ਕੋਈ ਹੈਰਾਨ ਰਹਿ ਗਿਆ ਅਤੇ ਇਹ ਸੋਚ ਰਿਹਾ ਸੀ ਕੀ ਅੱਗੇ ਕੀ ਕਰਨਾ ਹੈ। ਦਿਵਿਆ ਦੀ ਮੌਤ ਤੋਂ ਬਾਅਦ ਲਗਭਗ ਦੋ ਮਹੀਨਿਆਂ ਤੱਕ ਕਿਸੇ ਨੇ ਕੰਮ ਨਹੀਂ ਕੀਤਾ। ਹਰ ਕੋਈ ਨਿਰਾਸ਼ ਸੀ ਅਤੇ ਸਾਡੇ ਪ੍ਰੋਡਿਊਸਰ ਵੀ ਬਹੁਤ ਪਰੇਸ਼ਾਨ ਸਨ, ਕਿਉਂਕਿ ਫਿਲਮ ਦੀ 90 ਤੋਂ 95 ਫੀਸਦੀ ਸ਼ੂਟਿੰਗ ਹੋ ਚੁੱਕੀ ਸੀ। 

ਇਹ ਵੀ ਪੜ੍ਹੋ: 2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ ਨਾਂਹ, 9 ਸਾਲ ਤੋਂ ਸੁੰਨੀ ਹੈ ਗੋਦ

PunjabKesari

ਅਨੀਸ ਬਜ਼ਮੀ ਨੇ ਅੱਗੇ ਦੱਸਿਆ ਕਿ ਨਿਰਮਾਤਾਵਾਂ ਨੇ ਅੰਤ ਵਿੱਚ ਸ਼੍ਰੀਦੇਵੀ ਨੂੰ ਮੁੱਖ ਭੂਮਿਕਾ ਵਿੱਚ ਲੈਣ ਅਤੇ ਪ੍ਰੋਜੈਕਟ ਨੂੰ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇੱਕ ਅਜਿਹਾ ਫੈਸਲਾ ਜਿਸਨੇ ਫਿਲਮ ਦਾ ਦਰਜਾ ਉੱਚਾ ਕਰ ਦਿੱਤਾ। ਅਨੀਸ ਬਜ਼ਮੀ ਨੇ ਅੱਗੇ ਕਿਹਾ, "ਦਿਵਿਆ ਦੇ ਦੇਹਾਂਤ ਕਾਰਨ, ਮੇਰੀਆਂ ਦੋ ਫਿਲਮਾਂ - 'ਲਾਡਲਾ' ਅਤੇ 'ਅੰਗਰਕਸ਼ਕ' - ਨੂੰ ਦੁਬਾਰਾ ਸ਼ੂਟ ਕਰਨਾ ਪਿਆ। ਅਸੀਂ 'ਅੰਗਰਕਸ਼ਕ' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਸੀ। ਮੈਨੂੰ ਯਾਦ ਹੈ ਕਿ ਅਸੀਂ ਚੇਨਈ ਵਿੱਚ ਸ਼ੂਟਿੰਗ ਕਰ ਰਹੇ ਸੀ। ਅਸੀਂ ਦਿਵਿਆ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨਾਲ ਸ਼ੂਟਿੰਗ ਕਰ ਰਹੇ ਸੀ। ਉਸ ਸੀਨ ਵਿੱਚ, ਉਹ ਕੈਮਰੇ ਤੋਂ ਦੂਰ ਚਲੀ ਜਾਂਦੀ ਹੈ ਅਤੇ ਹੌਲੀ-ਹੌਲੀ ਫੋਕਸ ਤੋਂ ਬਾਹਰ ਹੋ ਜਾਂਦੀ ਹੈ। ਉਸੇ ਸਮੇਂ, ਇੱਕ ਨਕਾਬਪੋਸ਼ ਆਦਮੀ ਉਨ੍ਹਾਂ ਨੂੰ ਖਿੱਚ ਕੇ ਲੈ ਜਾਂਦਾ ਹੈ। ਉਸ ਸੀਨ ਵਿੱਚ ਉਨ੍ਹਾਂ ਦਾ ਆਖਰੀ ਡਾਇਲਾਗ ਸੀ, 'ਮੈਨੂੰ ਬਚਾਓ।' ਇਸ ਤੋਂ ਅਗਲੀ ਸਵੇਰ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।"

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੁੱਖ ਰੁਪਏ ਕਿਰਾਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News