"ਆਵਾਰਾਪਨ 2" ਦਾ ਟ੍ਰੇਲਰ ਰਿਲੀਜ਼, ਸ਼ਿਵਮ ਪੰਡਿਤ ਵਜੋਂ ਹਾਸ਼ਮੀ ਦੀ ਹੋਈ ਮੁੜ ਵਾਪਸੀ
Thursday, Aug 06, 2026 - 04:09 PM (IST)
ਮੁੰਬਈ (ਏਜੰਸੀ)- ਫਿਲਮ "ਆਵਾਰਾਪਨ" ਦੇ 19 ਸਾਲ ਬਾਅਦ ਅਦਾਕਾਰ ਇਮਰਾਨ ਹਾਸ਼ਮੀ ਸ਼ਿਵਮ ਪੰਡਿਤ ਦੇ ਰੂਪ ਵਿੱਚ ਮੁੜ ਵਾਪਸੀ ਕਰ ਰਹੇ ਹਨ। ਵਿਸ਼ੇਸ਼ ਫਿਲਮਜ਼ ਨੇ ਬੁੱਧਵਾਰ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ। ਟ੍ਰੇਲਰ ਵਿੱਚ ਉਮਰ ਅਤੇ ਹਾਲਾਤਾਂ ਨਾਲ ਬਦਲੇ ਸ਼ਿਵਮ ਦੀ ਵਾਪਸੀ ਨੂੰ ਦਰਸਾਇਆ ਗਿਆ ਹੈ, ਜੋ ਆਪਣੇ ਅਤੀਤ ਦੇ ਨਤੀਜਿਆਂ ਦਾ ਸਾਹਮਣਾ ਕਰਦੇ ਹੋਏ ਬਦਲਾ ਲੈਣ ਦੇ ਮਿਸ਼ਨ 'ਤੇ ਨਿਕਲਦਾ ਹੈ। ਫਿਲਮ ਵਿੱਚ ਇਮਰਾਨ ਹਾਸ਼ਮੀ ਮੁੱਖ ਭੂਮਿਕਾ ਵਿੱਚ ਵਾਪਸ ਆਏ ਹਨ, ਜਦੋਂ ਕਿ ਦਿਸ਼ਾ ਪਟਾਨੀ 'ਜ਼ਾਰਾ' ਦਾ ਕਿਰਦਾਰ ਨਿਭਾ ਰਹੀ ਹੈ।
ਅਦਾਕਾਰਾ ਸ਼ਬਾਨਾ ਆਜ਼ਮੀ ਨਫੀਸਾ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਵਿੱਚ ਪੂਰਨ ਗੱਬੀ (ਜ਼ੋਰਾਵਰ), ਅਨਿਰੁੱਧ ਰਾਵਲ (ਸਿਕੰਦਰ), ਸੁਰੇਂਦਰ ਵਿੱਕੀ (ਜੈਦੀਪ), ਵਿਜਯੰਤ ਕੋਹਲੀ (ਮਹਿਮੂਦ), ਅਤੇ ਅਤੁਲ ਕੁਮਾਰ (ਸਮਰਥ) ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਸੰਗੀਤ ਮਿਥੁਨ, ਜੀਤ ਗੰਗੁਲੀ, ਅਮਾਲ ਮਲਿਕ, ਅੰਕਿਤ ਸਚਦੇਵਾ ਅਤੇ ਵਸੀਫ ਅਹਿਮਦ ਦੁਆਰਾ ਤਿਆਰ ਕੀਤਾ ਗਿਆ ਹੈ, ਜਦੋਂਕਿ ਗੀਤ ਸਈਦ ਕਾਦਰੀ, ਰਸ਼ਮੀ ਵਿਰਾਗ, ਅਖਿਲ ਸਚਦੇਵਾ ਅਤੇ ਸਚਿਨ ਸਿੰਘ ਚੰਦੇਲ ਦੁਆਰਾ ਲਿਖੇ ਗਏ ਹਨ। ਇਹ ਫਿਲਮ 14 ਅਗਸਤ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
