'ਖਤਰੋਂ ਕੇ ਖਿਲਾੜੀ' 'ਚ ਵਧਿਆ ਕੋਰੋਨਾ ਦਾ ਖ਼ਤਰਾ, ਅਨੁਸ਼ਕਾ ਹੋਈ 'ਕੋਰੋਨਾ ਪਾਜ਼ੇਟਿਵ'

Thursday, Jun 17, 2021 - 12:30 PM (IST)

'ਖਤਰੋਂ ਕੇ ਖਿਲਾੜੀ' 'ਚ ਵਧਿਆ ਕੋਰੋਨਾ ਦਾ ਖ਼ਤਰਾ, ਅਨੁਸ਼ਕਾ ਹੋਈ 'ਕੋਰੋਨਾ ਪਾਜ਼ੇਟਿਵ'

ਮੁੰਬਈ (ਬਿਊਰੋ) - ਸੋਸ਼ਲ ਮੀਡੀਆ ਦੀ ਮਸ਼ਹੂਰ ਮਸ਼ਹੂਰ ਹਸਤੀ ਅਤੇ ਅਦਾਕਾਰਾ ਅਨੁਸ਼ਕਾ ਸੇਨ ਕੋਰੋਨਾ ਪਾਜ਼ੇਟਿਵ ਹੋ ਗਈ ਹੈ। ਹਾਲਾਂਕਿ ਉਸ ਦੇ ਨਾਲ ਵਾਲੇ ਬਾਕੀ ਸਾਰੇ ਮੁਕਾਬਲੇਬਾਜ਼ ਸੁਰੱਖਿਅਤ ਹਨ। ਅਨੁਸ਼ਕਾ ਇਸ ਸਮੇਂ ਕੇਪਟਾਊਨ 'ਚ ਹੈ, ਜਿਥੇ ਉਹ 'ਖਤਰੋਂ ਕੇ ਖਿਲਾੜੀ -11' ਦੀ ਸ਼ੂਟਿੰਗ ਕਰ ਰਹੀ ਹੈ। ਅਨੁਸ਼ਕਾ ਨੂੰ ਕੋਈ ਵੀ ਲੱਛਣ ਨਹੀਂ ਸਨਪਰ ਫਿਰ ਵੀ ਉਹ ਇਕਾਂਤਵਾਸ ਹੋ ਗਈ ਹੈ।

 
 
 
 
 
 
 
 
 
 
 
 
 
 
 
 

A post shared by Anushka Sen (@anushkasen0408)

ਅਨੁਸ਼ਕਾ ਦੇ ਇਕਾਂਤਵਾਸ ਹੋਣ ਤੋਂ ਬਾਅਦ ਹੋਈ ਸ਼ੂਟਿੰਗ 
ਸਪਾਟਬਾਏ ਦੀ ਖ਼ਬਰ ਅਨੁਸਾਰ ਸੋਮਵਾਰ ਨੂੰ ਅਨੁਸ਼ਕਾ ਦੀ ਕੋਰੋਨਾ ਰਿਪੋਰਟ ਆਈ, ਜਿਸ ਤੋਂ ਬਾਅਦ ਬਾਕੀ ਮੁਕਾਬਲੇਬਾਜ਼ ਅਤੇ ਕਰਿਊ ਮੈਂਬਰਾਂ ਨੇ ਵੀ ਸਾਵਧਾਨੀ ਵਜੋਂ ਟੈਸਟ ਕਰਵਾਇਆ ਪਰ ਬਾਕੀ ਸਾਰਿਆਂ ਦੀ ਰਿਪੋਰਟ ਨੇਗੈਟਿਵ ਹੀ ਆਈ। ਅਨੁਸ਼ਕਾ ਦੇ ਇਕਾਂਤਵਾਸ ਕਰਨ ਤੋਂ ਬਾਅਦ ਹੀ ਬਾਕੀ ਟੀਮ ਤੇ ਕਰਿਊ ਮੈਂਬਰਾਂ ਨਾਲ ਸ਼ੂਟਿੰਗ ਪੂਰੀ ਕੀਤੀ ਗਈ।

 
 
 
 
 
 
 
 
 
 
 
 
 
 
 
 

A post shared by Anushka Sen (@anushkasen0408)

ਇਹ ਹਨ ਸ਼ੋਅ ਦੇ ਮੁਕਾਬਲੇਬਾਜ਼ 
ਇਸ ਸ਼ੋਅ 'ਚ ਅਦਾਕਾਰਾ ਸ਼ਵੇਤਾ ਤਿਵਾੜੀ, ਰਾਹੁਲ ਵੈਦਿਆ, ਦਿਵਯੰਕਾ ਤ੍ਰਿਪਾਠੀ, ਨਿੱਕੀ ਤੰਬੋਲੀ, ਅਭਿਨਵ ਸ਼ੁਕਲਾ, ਵਿਸ਼ਾਲ ਆਦਿੱਤਿਆ ਸਿੰਘ, ਆਸਥਾ ਗਿੱਲ, ਸੌਰਭ ਰਾਜ ਜੈਨ, ਅਰਜੁਨ ਬਿਜਲਾਨੀ, ਮਹਿਲ ਚਾਹਲ, ਵਰੁਣ ਸੂਦ ਅਤੇ ਸਾਨਾ ਮਕਬੂਲ ਵਰਗੇ  ਕਲਾਕਾਰ ਇਸ ਸ਼ੋਅ 'ਚ ਨਜ਼ਰ ਆਉਣਗੇ। ਇਹ ਸ਼ੋਅ ਜੁਲਾਈ 'ਚ ਆਨ-ਏਅਰ ਹੋ ਸਕਦਾ ਹੈ।

 
 
 
 
 
 
 
 
 
 
 
 
 
 
 
 

A post shared by Anushka Sen (@anushkasen0408)


author

sunita

Content Editor

Related News