ਜਦੋਂ ਵਿੱਕੀ ਕੌਸ਼ਲ ਨੇ ਮਜ਼ਾਕ ''ਚ ਕੈਟਰੀਨਾ ਨੂੰ ਕੀਤਾ ਸੀ ਵਿਆਹ ਲਈ ਪ੍ਰਪੋਜ਼, ਪੜ੍ਹੋ ਖ਼ਾਸ ਕਿੱਸਾ

12/09/2022 2:45:49 PM

ਮੁੰਬਈ (ਬਿਊਰੋ) : ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਪਿਛਲੇ ਸਾਲ 9 ਦਸੰਬਰ 2021 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਅੱਜ ਉਨ੍ਹਾਂ ਦੇ ਵਿਆਹ ਨੂੰ ਪੂਰਾ 1 ਸਾਲ ਹੋ ਗਿਆ ਹੈ। ਦੱਸ ਦਈਏ ਕਿ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਸ਼ਾਹੀ ਵਿਆਹ ਰਾਜਸਥਾਨ 'ਚ ਹੋਇਆ ਸੀ, ਜਿਸ ਨੇ ਖ਼ੂਬ ਸੁਰਖੀਆਂ ਬਟੋਰੀਆਂ ਸਨ।  ਬੀ-ਟਾਊਨ ਦੀ ਮਸ਼ਹੂਰ ਜੋੜੀ ਪਹਾੜਾਂ ਦੀਆਂ ਖੂਬਸੂਰਤ ਵਾਦੀਆਂ 'ਚ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਦਾ ਸੈਲੀਬ੍ਰੇਸ਼ਨ ਕਰ ਰਹੀ ਹੈ।

PunjabKesari

ਖ਼ੂਬਸੂਰਤ ਵਾਦੀਆਂ 'ਚ ਪਹੁੰਚਿਆ ਇਹ ਜੋੜਾ
ਹਾਲ ਹੀ 'ਚ ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ 'ਤੇ ਪਹਾੜਾਂ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਉਸ ਦੇ ਪਤੀ ਵਿੱਕੀ ਕੌਸ਼ਲ ਨੇ ਕਲਿੱਕ ਕੀਤਾ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਬਾਲੀਵੁੱਡ ਦੇ ਸਭ ਤੋਂ ਚਰਚਿਤ ਵਿਆਹਾਂ 'ਚੋਂ ਇੱਕ ਸੀ। ਹੁਣ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਦੋਸਤਾਂ, ਪਰਿਵਾਰ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।

PunjabKesari

ਇੰਝ ਹੋਈ ਦੋਵਾਂ ਦੇ ਪਿਆਰ ਦੀ ਸ਼ੁਰੂਆਤ
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਕਹਾਣੀ ਕਰਨ ਜੌਹਰ ਦੇ ਮਸ਼ਹੂਰ ਚੈਟ ਸ਼ੋਅ 'ਕੌਫੀ ਵਿਦ ਕਰਨ' ਤੋਂ ਸ਼ੁਰੂ ਹੋਈ ਸੀ। ਕੈਟਰੀਨਾ ਨੇ ਕਬੂਲ ਕੀਤਾ ਕਿ ਉਹ ਵਿੱਕੀ ਨਾਲ ਚੰਗੀ ਲੱਗ ਸਕਦੀ ਹੈ।

PunjabKesari

ਇੱਕ ਹੋਰ ਐਪੀਸੋਡ 'ਚ ਜਦੋਂ ਕਰਨ ਜੌਹਰ ਨੇ ਵਿੱਕੀ ਕੌਸ਼ਲ ਨੂੰ ਦੱਸਿਆ ਕਿ ਕੈਟਰੀਨਾ ਨੂੰ 'ਉੜੀ' 'ਚ ਉਸ ਦਾ ਕੰਮ ਪਸੰਦ ਆਇਆ ਅਤੇ ਕਿਹਾ ਕਿ ਉਹ ਇੱਕ ਚੰਗੀ ਆਨ-ਸਕਰੀਨ ਜੋੜੀ ਬਣਾਉਣਗੇ, ਉਦੋਂ ਵਿੱਕੀ ਕੌਸ਼ਲ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ।

PunjabKesari

ਐਵਾਰਡ ਫੰਕਸ਼ਨ 'ਚ ਵਿੱਕੀ ਨੇ ਕੀਤਾ ਸੀ ਵਿਆਹ ਲਈ ਪ੍ਰਪੋਜ਼
ਅਨੁਪਮਾ ਚੋਪੜਾ ਦੀ ਪੋਡਕਾਸਟ ਸ਼ਾਵਰ ਦੌਰਾਨ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਕੈਮਿਸਟਰੀ ਸਾਹਮਣੇ ਆਈ। ਇਸ ਤੋਂ ਬਾਅਦ ਖ਼ਬਰ ਫੈਲ ਗਈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ, ਹਾਲਾਂਕਿ ਦੋਵਾਂ ਨੇ ਇਸ ਮਾਮਲੇ 'ਤੇ ਚੁੱਪੀ ਧਾਰੀ ਰੱਖੀ। ਇਸ ਤੋਂ ਬਾਅਦ ਦੋਵਾਂ ਨੂੰ ਇਕ ਐਵਾਰਡ ਫੰਕਸ਼ਨ 'ਚ ਦੇਖਿਆ ਗਿਆ।

PunjabKesari

ਕੈਟਰੀਨਾ ਨੂੰ ਸਟੇਜ 'ਤੇ ਬੁਲਾਇਆ ਗਿਆ ਅਤੇ ਵਿੱਕੀ ਨੇ ਡਰਾਮਾ ਕਰਦੇ ਹੋਏ ਪੁੱਛਿਆ, 'ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? , ਫਿਰ ਕਿਹਾ ਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਮੈਂ ਸੋਚਿਆ ਕਿ ਮੈਂ ਵੀ ਪੁੱਛ ਲਵਾਂ, ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਇਸ 'ਤੇ ਕੈਟਰੀਨਾ ਬਲਸ਼ ਕਰਦੀ ਹੋਈ ਨਜ਼ਰ ਆਈ ਸੀ ਪਰ ਕੌਣ ਜਾਣਦਾ ਸੀ ਕਿ ਇਹ ਮਜ਼ਾਕ ਨਹੀਂ ਸਗੋਂ ਹਕੀਕਤ ਬਣਨ ਜਾ ਰਿਹਾ ਸੀ। ਇਸ ਤੋਂ ਬਾਅਦ ਕਈ ਅਜਿਹੇ ਮੌਕੇ ਆਏ ਜਦੋਂ ਵਿੱਕੀ ਨੇ ਕੈਟਰੀਨਾ ਨੂੰ ਆਪਣੀ ਗੱਲ ਦੱਸੀ।

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News