ਲਾਲ ਜੋੜੇ ''ਚ ਕੈਟਰੀਨਾ ਕੈਫ, ਭਰਾ ਦੀ ਜਗ੍ਹਾ ਵਿਆਹ ''ਚ ਭੈਣਾਂ ਨੇ ਨਿਭਾਈ ਇਹ ਰਸਮ (ਤਸਵੀਰਾਂ)

Monday, Dec 13, 2021 - 12:56 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੂੰ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵੀ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰ ਰਹੇ ਹਨ। ਕੈਟਰੀਨਾ ਕੈਫ ਨੇ ਆਪਣੇ ਵਿਆਹ ਦੇ ਸਮੇਂ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਫੇਰਿਆਂ ਲਈ ਆਉਂਦੀ ਦਿਖਾਈ ਦੇ ਰਹੀ ਹੈ। ਪੰਜਾਬੀ ਰੀਤੀ-ਰਿਵਾਜਾਂ 'ਚ ਭਰਾ ਆਪਣੀ ਭੈਣ ਨੂੰ ਲਾੜੇ ਕੋਲ ਚੁੰਨੀ ਤੇ ਫੁੱਲਾਂ ਦੀ ਚਾਦਰ 'ਚ ਲੈ ਕੇ ਜਾਂਦੇ ਹਨ ਪਰ ਕੈਟਰੀਨਾ ਲਈ ਉਸ ਦੀਆਂ ਭੈਣਾਂ ਨੇ ਇਸ ਰਸਮ ਨੂੰ ਪੂਰਾ ਕੀਤਾ।

PunjabKesari

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ''ਵੱਡੇ ਹੋ ਕੇ ਅਸੀਂ ਭੈਣਾਂ ਨੇ ਹਮੇਸ਼ਾ ਇੱਕ-ਦੂਜੇ ਦੀ ਰੱਖਿਆ ਕੀਤੀ। ਉਹ ਮੇਰੀ ਤਾਕਤ ਅਤੇ ਥੰਮ ਹਨ ਅਤੇ ਅਸੀਂ ਇੱਕ-ਦੂਜੇ ਨੂੰ ਅਧਾਰ ਬਣਾ ਕੇ ਰੱਖਦੇ ਹਾਂ। ਇਹ ਹਮੇਸ਼ਾ ਇਸੇ ਤਰ੍ਹਾਂ ਰਹੇ ਹਾਂ।''

PunjabKesari
ਦੱਸ ਦਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੇ ਹਨ। ਦੋਵਾਂ ਨੇ ਆਪਣੇ ਵਿਆਹ ਨੂੰ ਕਾਫੀ ਨਿੱਜੀ ਰੱਖਿਆ ਸੀ ਅਤੇ ਵਿਆਹ 'ਚ ਜਾਣ ਵਾਲੇ ਮਹਿਮਾਨਾਂ ਨੂੰ ਮੋਬਾਈਲ ਫੋਨ ਤੱਕ ਲਿਜਾਣ ਦੀ ਮਨਾਹੀ ਸੀ ਪਰ ਵਿਆਹ ਤੋਂ ਬਾਅਦ ਇਹ ਜੋੜੀ ਖੁਦ ਆਪਣੀਆਂ ਤਸਵੀਰਾਂ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕਰ ਰਹੀ ਹੈ। 

PunjabKesari
ਦੱਸਣਯੋਗ ਹੈ ਕਿ ਕੈਟਰੀਨਾ ਕੈਫ ਪੰਜਾਬੀ ਪਰਿਵਾਰ ਦੀ ਨੂੰਹ ਬਣੀ ਹੈ ਕਿਉਂਕਿ ਵਿੱਕੀ ਕੌਸ਼ਲ ਦੇ ਪਿਤਾ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਨਾਲ ਸਬੰਧ ਰੱਖਦੇ ਹਨ। ਇਸ ਵਿਆਹ 'ਚ ਅਦਾਕਾਰਾ ਨੇਹਾ ਧੂਪੀਆ, ਅੰਗਦ ਬੇਦੀ, ਗੁਰਦਾਸ ਮਾਨ, ਪਤਨੀ ਮਨਜੀਤ ਮਾਨ, ਨੂੰਹ ਸਿਮਰਨ ਕੌਰ ਮੁੰਡੀ ਸਣੇ ਕਈ ਹੋਰ ਕਲਾਕਾਰ ਵੀ ਸ਼ਾਮਲ ਹੋਏ ਸਨ।

PunjabKesari
ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਪੂਰੇ ਰਜਵਾੜਿਆਂ ਵਾਲੇ ਅੰਦਾਜ਼ 'ਚ ਵਿਆਹ ਕਰਵਾਇਆ ਪਰ ਦੋਵਾਂ ਨੇ ਵਿਆਹ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ ਹੋਇਆ ਸੀ।

PunjabKesari

ਵਿਆਹ 'ਚ ਕਿਸੇ ਵੀ ਤਰ੍ਹਾਂ ਦਾ ਮੋਬਾਈਲ ਫੋਨ, ਡਰੋਨ ਜਾਂ ਕਿਸੇ ਹੋਰ ਤਰ੍ਹਾਂ ਦੀ ਵੀਡੀਓਗ੍ਰਾਫੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਸੀ। ਦੱਸਿਆ ਜਾਂਦਾ ਹੈ ਕਿ ਇਹ ਪੰਦਰਾਂ ਸੌ ਫੁੱਟ ਦੀ ਉਚਾਈ 'ਤੇ ਸਥਿਤ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।


sunita

Content Editor

Related News