ਕਾਰਤਿਕ ਆਰਯਨ ਨੇ ਛੋਟੀ ਬੱਚੀ ਨਾਲ ਕੀਤਾ ਡਾਂਸ, ਵੀਡੀਓ ਹੋਈ ਵਾਇਰਲ

08/26/2021 2:40:52 PM

ਮੁੰਬਈ- ਅਦਾਕਾਰ ਕਾਰਤਿਕ ਆਰਯਨ ਨੇ ਬਾਲੀਵੁੱਡ 'ਚ ਚੰਗੀ ਪਛਾਣ ਬਣਾਈ ਹੈ। ਅਦਾਕਾਰ ਦੀ ਕਾਫੀ ਫੈਨ ਫਾਲੋਇੰਗ ਹੈ। ਹਾਲ ਹੀ 'ਚ ਕਾਰਤਿਕ ਨੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਅਦਾਕਾਰ ਇਕ ਛੋਟੀ ਜਿਹੀ ਬੱਚੀ ਦੇ ਨਾਲ ਵੈਨ ਦੇ ਬਾਹਰ ਡਾਂਸ ਕਰਦੇ ਨਜ਼ਰ ਆ ਰਹੇ ਹਨ ਜਿਸ ਦੀ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ।

Bollywood Tadka
ਵੀਡੀਓ 'ਚ ਕਾਰਤਿਕ ਵ੍ਹਾਈਟ ਟੀ-ਸ਼ਰਟ ਅਤੇ ਗ੍ਰੇਅ ਜੀਨਸ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਵ੍ਹਾਈਟ ਰੰਗ ਦੇ ਬੂਟ ਪਹਿਨੇ ਹੋਏ ਹਨ। ਅਦਾਕਾਰ ਦੀ ਛੋਟੀ ਫੈਨ ਉਨ੍ਹਾਂ ਦੀ ਫਿਲਮ 'ਸੋਨੂੰ ਕੇ ਟੀਟੂ ਦੀ ਸਵੀਟੀ' ਦੇ ਗਾਣੇ 'ਤੇਰਾ ਯਾਰ ਹੁ ਮੈਂ' 'ਤੇ ਡਾਂਸ ਕਰ ਰਹੀ ਹੈ। ਕਾਰਤਿਕ ਵੀ ਆਪਣੀ ਫੈਨ ਨਾਲ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਲਿਖਿਆ-'ਅਜਿਹੇ ਛੋਟੇ ਮੁਮੈਂਟਸ ਜੋ ਤੁਹਾਨੂੰ ਗ੍ਰੇਟਫੁਲ ਮਹਿਸੂਸ ਕਰਵਾਉਂਦੇ ਹਨ'। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਿਆਰ ਦੇ ਰਹੇ ਹਨ।


ਕੰਮ ਦੀ ਗੱਲ ਕਰੀਏ ਤਾਂ ਕਾਰਤਿਕ ਬਹੁਤ ਜਲਦ ਫਿਲਮ 'ਭੂਲ ਭੁਲਈਆ 2' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਦਾਕਾਰਾ ਕਿਆਰਾ ਅਡਵਾਨੀ ਅਤੇ ਤੱਬੂ ਦੇ ਨਾਲ ਨਜ਼ਰ ਆਉਣਗੇ। ਅਦਾਕਾਰ ਨੇ ਇਸ ਫਿਲਮ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਾਰਤਿਕ ਪ੍ਰੋਡਿਊਸਰ ਏਕਤਾ ਕਪੂਰ ਦੀ ਆਉਣ ਵਾਲੀ ਫਿਲਮ 'ਫ੍ਰੇਡੀ' 'ਚ ਵੀ ਨਜ਼ਰ ਆਉਣਗੇ।


Aarti dhillon

Content Editor

Related News