ਅਦਾਕਾਰਾ ਕਰਿਸ਼ਮਾ ਨੇ ਦੱਸਿਆ ਕਿਉਂ ਮਾਰੀ ਚੱਲਦੀ ਟ੍ਰੇਨ ਤੋਂ ਛਾਲ, ਕਿਹਾ- ਮੈਂ ਡਰ ਗਈ ਸੀ...
Saturday, Sep 13, 2025 - 01:31 PM (IST)

ਐਂਟਰਟੇਨਮੈਂਟ ਡੈਸਕ- 'ਰਾਗਿਨੀ MMS ਰਿਟਰਨ' ਅਤੇ 'ਪਿਆਰ ਕਾ ਪੰਚਨਾਮਾ' ਦੀ ਅਦਾਕਾਰਾ ਕਰਿਸ਼ਮਾ ਸ਼ਰਮਾ ਮੁੰਬਈ ਵਿੱਚ ਚੱਲਦੀ ਰੇਲਗੱਡੀ ਤੋਂ ਛਾਲ ਮਾਰਨ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਈ ਹੈ। ਉਸ ਦਾ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸਾਂਝੀ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ। ਹੁਣ ਉਸਨੇ ਉਸ ਘਟਨਾ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਕੁੱਝ ਵੀ ਹੋ ਸਕਦਾ ਸੀ।
ਇਹ ਵੀ ਪੜ੍ਹੋੋ: ਡੁੱਬ ਗਈਆਂ ਯਾਤਰੀਆਂ ਨਾਲ ਭਰੀਆਂ ਕਿਸ਼ਤੀਆਂ, 193 ਮੌਤਾਂ, ਸੈਂਕੜੇ ਲਾਪਤਾ
ਉਸ ਨੇ ਲਿਖਿਆ, ਉਹ ਸ਼ੂਟਿੰਗ ਲਈ ਚਰਚਗੇਟ ਜਾ ਰਹੀ ਸੀ ਤੇ ਟ੍ਰੇਨ ਵਿੱਚ ਚੜ੍ਹਦੇ ਹੀ ਟ੍ਰੇਨ ਦੀ ਰਫ਼ਤਾਰ ਵਧ ਗਈ। ਮੈਂ ਦੇਖਿਆ ਕਿ ਮੇਰੇ ਦੋਸਤ ਟ੍ਰੇਨ ਨਹੀਂ ਫੜ ਸਕੇ ਜਿਸ ਕਾਰਨ ਉਹ ਡਰ ਗਈ ਅਤੇ ਟ੍ਰੇਨ ਤੋਂ ਛਾਲ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਮੇਰੇ ਸਿਰ ਅਤੇ ਸਰੀਰ 'ਤੇ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਨੇ ਦੱਸਿਆ ਕਿ ਸਿਰ 'ਤੇ ਸੋਜ ਹੈ ਅਤੇ ਸੱਟਾਂ ਦੇ ਡੂੰਘੇ ਨਿਸ਼ਾਨ ਹਨ। ਡਾਕਟਰਾਂ ਨੇ ਉਹਨਾਂ ਦੀ MRI ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਸਿਰ ਦੀ ਸੱਟ ਦੀ ਗੰਭੀਰਤਾ ਦਾ ਪਤਾ ਲੱਗ ਸਕੇ। ਕਰਿਸ਼ਮਾ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਹ ਦਰਦ ਮਹਿਸੂਸ ਕਰ ਰਹੀ ਹੈ। ਇਸ ਹਾਦਸੇ ਤੋਂ ਬਾਅਦ ਉਹ ਆਪਣੀ ਸਿਹਤ ਦੀ ਸਥਿਤੀ ਬਾਰੇ ਫੈਨਜ਼ ਨੂੰ ਅਪਡੇਟ ਦੇ ਰਹੀ ਰਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8