ਮਹਿਲਾ ਦਿਵਸ ਮੌਕੇ ਕਰੀਨਾ ਕਪੂਰ ਨੇ ਦਿਖਾਈ ਦੂਜੇ ਬੇਟੇ ਦੀ ਪਹਿਲੀ ਝਲਕ

3/8/2021 12:19:15 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਤਮਾਮ ਬੇਸਬਰੀ ਵਿਚਾਲੇ ਆਪਣੇ ਦੂਜੇ ਬੇਟੇ ਦੀ ਸਭ ਤੋਂ ਪਹਿਲੀ ਤਸਵੀਰ ਪ੍ਰਸ਼ੰਸਕਾਂ ਨਾਲ ਸਾਂਝੀ ਕਰ ਦਿੱਤੀ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰੀਨਾ ਨੇ ਬੱਚੇ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਇਸ ਖ਼ਾਸ ਤਸਵੀਰ ਨੂੰ ਪੋਸਟ ਕਰਦਿਆਂ ਕਰੀਨਾ ਨੇ ਖ਼ਾਸ ਕੈਪਸ਼ਨ ਵੀ ਲਿਖੀ ਹੈ।

ਕਰੀਨਾ ਕਪੂਰ ਖ਼ਾਨ ਨੇ ਬੇਟੇ ਨਾਲ ਪਿਆਰੀ ਸੈਲਫੀ ਸਾਂਝੀ ਕਰਦਿਆਂ ਲਿਖਿਆ, ‘ਅਜਿਹਾ ਕੁਝ ਨਹੀਂ ਹੈ, ਜੋ ਇਕ ਮਹਿਲਾ ਨਹੀਂ ਕਰ ਸਕਦੀ। ਹੈਪੀ ਵੁਮੈਨਜ਼ ਡੇਅ ਮੇਰੇ ਪਿਆਰੇ ਸਾਥੀਓ।’ ਇਸ ਦੇ ਨਾਲ ਹੀ ਕਰੀਨਾ ਨੇ ਇੰਟਰਟਨੈਸ਼ਨਲ ਵੁਮੈਨਜ਼ ਡੇਅ ਹੈਸ਼ਟੈਗ ਦੀ ਵੀ ਵਰਤੋਂ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Kareena Kapoor Khan (@kareenakapoorkhan)

ਕਰੀਨਾ ਕਪੂਰ ਦੀ ਇਹ ਤਸਵੀਰ ਮਿੰਟਾਂ ’ਚ ਹੀ ਵਾਇਰਲ ਹੋ ਗਈ ਹੈ। ਹਾਲਾਂਕਿ ਕਰੀਨਾ ਨੇ ਬੇਟੇ ਦਾ ਚਿਹਰਾ ਨਹੀਂ ਦਿਖਾਇਆ ਹੈ ਪਰ ਪ੍ਰਸ਼ੰਸਕ ਉਸ ਦੀ ਇਸ ਤਸਵੀਰ ’ਤੇ ਕਾਫੀ ਪਿਆਰ ਵਰਸਾ ਰਹੇ ਹਨ। ਨਾਲ ਹੀ ਕੁਮੈਂਟ ਬਾਕਸ ’ਚ ਵੀ ਕਰੀਨਾ ਤੇ ਬੱਚੇ ਨੂੰ ਪਿਆਰ ਦੇ ਰਹੇ ਹਨ। ਇਸ ਤਸਵੀਰ ’ਤੇ ਤਮਾਮ ਸਿਤਾਰੇ ਕੁਮੈਂਟਸ ਕਰ ਰਹੇ ਹਨ ਪਰ ਸਭ ਤੋਂ ਖਾਸ ਕੁਮੈਂਟ ਹੈ ਕਰੀਨਾ ਕਪੂਰ ਖ਼ਾਨ ਦੀ ਨਨਾਣ ਸਬਾ ਖ਼ਾਨ ਦਾ। ਸੈਫ ਅਲੀ ਖ਼ਾਨ ਦੀ ਵੱਡੀ ਭੈਣ ਨੇ ਤਸਵੀਰ ’ਤੇ ਕੁਮੈਂਟ ਕਰਦਿਆਂ ਲਿਖਿਆ, ‘ਤੁਸੀਂ ਸ਼ਾਨਦਾਰ ਮਹਿਲਾ ਹੋ... ਲਵ ਯੂ।’

ਦੱਸਣਯੋਗ ਹੈ ਕਿ ਸਾਰਿਆਂ ਨੂੰ ਕਰੀਨਾ ਕਪੂਰ ਦੇ ਦੂਜੇ ਬੇਟੇ ਦੇ ਨਾਂ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲਾਂਕਿ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਇਸ ਦੇ ਐਲਾਨ ’ਚ ਬਹੁਤ ਦੇਰੀ ਕਰ ਰਹੇ ਹਨ, ਜੋ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਖਟਕ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਸੈਫ-ਕਰੀਨਾ ਦੇਸ਼ ’ਚ ਫੈਲੀ ਕੋਰੋਨਾ ਮਹਾਮਾਰੀ ਦੇ ਚਲਦਿਆਂ ਅਜੇ ਸੁਰੱਖਿਆ ਦਾ ਖਾਸ ਧਿਆਨ ਰੱਖ ਰਹੇ ਹਨ। ਜਿਵੇਂ ਹੀ ਹਾਲਾਤ ਥੋੜ੍ਹੇ ਠੀਕ ਹੋਣਗੇ ਤਾਂ ਉਹ ਆਪਣੇ ਦੂਜੇ ਬੱਚੇ ਨੂੰ ਵੀ ਸਾਰਿਆਂ ਨਾਲ ਜ਼ਰੂਰ ਮਿਲਵਾਉਣਗੇ। ਉਥੇ ਕਰੀਨਾ ਵੀ ਬੱਚੇ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖ ਰਹੀ ਹੈ।

ਨੋਟ– ਕਰੀਨਾ ਵਲੋਂ ਸਾਂਝੀ ਕੀਤੀ ਬੇਟੇ ਦੀ ਤਸਵੀਰ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh