ਕਰੀਨਾ ਕਪੂਰ ਨੇ ਆਪਣੇ ਪਰਿਵਾਰ ਨਾਲ ਕੀਤੀ ਮਸਤੀ, ਪੂਲ ’ਚ ਨਜ਼ਰ ਆਏ ਪਿਓ-ਪੁੱਤਰ

Monday, Jul 18, 2022 - 05:40 PM (IST)

ਕਰੀਨਾ ਕਪੂਰ ਨੇ ਆਪਣੇ ਪਰਿਵਾਰ ਨਾਲ ਕੀਤੀ ਮਸਤੀ, ਪੂਲ ’ਚ ਨਜ਼ਰ ਆਏ ਪਿਓ-ਪੁੱਤਰ

ਬਾਲੀਵੁੱਡ ਡੈਸਕ:  ਬਾਲੀਵੁੱਡ ਦੀ ਕਰੀਨਾ ਕਪੂਰ ਆਪਣੇ ਪਰਿਵਾਰ ਨਾਲ ਇਨ੍ਹੀਂ ਦਿਨੀਂ ਛੁੱਟੀਆਂ ਮਨਾ ਰਹੀ ਹੈ। ਕਰੀਨਾ ਕਪੂਰ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ । ਹਾਲ ਹੀ ’ਚ ਸੈਫ਼ ਅਤੇ ਦੋਵੇਂ ਪੁੱਤਰ ਮਸਤੀ ਕਰਦੇ ਦਿਖਾਈ ਦਿੱਤੇ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਸੈਫ਼ ਅਲੀ ਖ਼ਾਨ ਆਪਣੇ ਦੋਵੇਂ ਪੁੱਤਰਾਂ ਨਾਲ ਮਸਤੀ ਕਰ ਰਹੇ ਹਨ। ਇਹ ਤਸਵੀਰਾਂ ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਕਰੀਨਾ ਨੇ ਕਈ ਤਸਵੀਰਾਂ ਨੂੰ ਇੰਸਟਾ ਸਟੋਰੀ ’ਤੇ ਵੀ ਅਪਡੇਟ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਅੰਕਿਤਾ ਲੋਖ਼ੰਡੇ ਗਰਲ ਗੈਂਗ ਨਾਲ ਮਸਤੀ ਕਰਦੀ ਆਈ ਨਜ਼ਰ, ਦਿੱਤੇ ਖ਼ੂਬਸੂਰਤ ਪੋਜ਼ (ਦੇਖੋ ਤਸਵੀਰਾਂ)

ਕਰੀਨਾ ਨੇ ਹਰ ਤਸਵੀਰ ਨਾਲ ਕੋਈ ਨਾ ਕੋਈ ਕੈਪਸ਼ਨ ਲਿਖਿਆ ਹੋਇਆ ਹੈ। ਤਿੰਨ ਤਸਵੀਰਾਂ ਨਾਲ ਕਰੀਨਾ ਨੇ ਇਕ ਕੈਪਸ਼ਨ ਨੂੰ ਪੂਰਾ ਕੀਤਾ ਹੈ ਜਿਸ ’ਚ ਲਿਖਿਆ ਹੈ ਕਿ ‘ਜ਼ਿੰਦਗੀ ਖ਼ੂਬਸੂਰਤ ਹੈ।’

PunjabKesari

ਇਹ ਵੀ ਪੜ੍ਹੋ : ਸੱਸ ਨਾਲ ਲੰਚ ਡੇਟ ’ਤੇ ਪਹੁੰਚੀ ਅਨੁਪਮਾ, ਅਸਲ ਜ਼ਿੰਦਗੀ ’ਚ ਰੁਪਾਲੀ ਗਾਂਗੁਲੀ ਇੰਝ ਕਰਦੀ ਹੈ ਸੱਸ ਦੀ ਸੇਵਾ

ਕਰੀਨਾ ਇਕ ਤਸਵੀਰ ’ਚ ਪੁੱਤਰ ਜੇਹ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ’ਚ ਕਰੀਨਾ ਨੇ ਆਪਣੇ ਪੁੱਤਰ ਜੇਹ ਨੂੰ ਚੁੱਕਿਆ ਹੋਇਆ ਹੈ। ਕਰੀਨਾ ਦੀ ਇਹ ਤਸਵੀਰ ਨੇ ਸਭ ਦਾ ਧਿਆਨ ਖਿੱਚਿਆ ਹੈ। 

PunjabKesari

ਇਸ ਦੇ ਨਾਲ ਹੋਰ ਤਸਵੀਰਾਂ ’ਚ ਕਰੀਨਾ ਦੇ ਪਤੀ ਸੈਫ਼ ਅਲੀ ਖ਼ਾਨ ਉਨ੍ਹਾਂ ਦੇ ਪੁੱਤਰ ਤੈਮੁਰ ਅਤੇ ਜੇਹ ਪੂਲ ’ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ’ਚ ਜੇਹ ਅਤੇ ਤੈਮੁਰ ਪਿੰਕ ਰੰਗ ਦੀ ਬਤਖ਼ ’ਤੇ ਬੈਠੇ ਹਨ।
ਕਰੀਨਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਆਮਿਰ ਖ਼ਾਨ ਦੇ ਨਾਲ ‘ਲਾਲ ਸਿੰਘ ਚੱਡਾ’ ’ਚ ਨਜ਼ਰ ਆਵੇਗੀ। ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। 

PunjabKesari


 


author

Anuradha

Content Editor

Related News