Big Boss Winner ਅਦਾਕਾਰ ਦੀ ਦੂਜੀ ਪਤਨੀ ਨੇ ਕਰਵਾਇਆ ਮੁੜ ਵਿਆਹ

Saturday, Jan 25, 2025 - 12:49 PM (IST)

Big Boss Winner ਅਦਾਕਾਰ ਦੀ ਦੂਜੀ ਪਤਨੀ ਨੇ ਕਰਵਾਇਆ ਮੁੜ ਵਿਆਹ

ਨਵੀਂ ਦਿੱਲੀ- ਕਰਨਵੀਰ ਮਹਿਰਾ ਬਿੱਗ ਬੌਸ ਸੀਜ਼ਨ 18 ਦੇ Winner ਬਣ ਚੁੱਕੇ ਹਨ। ਜਿਵੇਂ ਹੀ ਉਹ ਬਾਹਰ ਆਏ, ਉਨ੍ਹਾਂ ਦੀ ਦੂਜੀ ਸਾਬਕਾ ਪਤਨੀ ਨਿਧੀ ਸੇਠ ਨੇ ਵਿਆਹ ਕਰਵਾ ਲਿਆ। ਤਲਾਕ ਤੋਂ ਦੋ ਸਾਲ ਬਾਅਦ ਉਨ੍ਹਾਂ ਮੁੜ ਵਿਆਹ ਕਰਵਾ ਲਿਆ ਹੈ। ਸੰਦੀਪ ਕੁਮਾਰ ਨੂੰ ਦੋ ਸਾਲ ਡੇਟ ਕਰਨ ਤੋਂ ਬਾਅਦ, ਅਦਾਕਾਰਾ ਨੇ ਆਪਣੀ ਬਾਕੀ ਦੀ ਜ਼ਿੰਦਗੀ ਉਨ੍ਹਾਂ ਨਾਲ ਬਿਤਾਉਣ ਦਾ ਫੈਸਲਾ ਕੀਤਾ। ਨਿਧੀ ਅਤੇ ਕਰਨ 2023 'ਚ ਵੱਖ ਹੋ ਗਏ ਸਨ। ਤਲਾਕ ਤੋਂ ਬਾਅਦ, ਉਨ੍ਹਾਂ ਦਾ ਅਫੇਅਰ ਸੰਦੀਪ ਨਾਲ ਸ਼ੁਰੂ ਹੋਇਆ ਅਤੇ ਫਿਰ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕੀਤੀਆਂ ਹਨ।ਕਰਨਵੀਰ ਮਹਿਰਾ ਤੋਂ ਤਲਾਕ ਲੈਣ ਤੋਂ ਬਾਅਦ ਨਿਧੀ ਸੇਠ ਬੰਗਲੌਰ ਚਲੀ ਗਈ ਅਤੇ ਉੱਥੇ ਉਨ੍ਹਾਂ ਸੰਦੀਪ ਕੁਮਾਰ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਦੋ ਸਾਲ ਰਿਲੇਸ਼ਨ 'ਚ ਰਹਿਣ ਤੋਂ ਬਾਅਦ, ਉਨ੍ਹਾਂ ਹੁਣ ਉਸ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਇਸ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ। ਇਸ ਦੇ ਨਾਲ ਇੱਕ ਕੈਪਸ਼ਨ ਵੀ ਲਿਖਿਆ ਹੈ।

 

 
 
 
 
 
 
 
 
 
 
 
 
 
 
 
 

A post shared by Nidhi Seth (@nidhivseth)


ਨਿਧੀ ਨੇ ਇੱਕ ਖਾਸ ਪੋਸਟ ਕੀਤੀ ਸਾਂਝੀ
ਨਿਧੀ ਨੇ ਵਿਆਹ ਤੋਂ ਬਾਅਦ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, ‘ਤੁਸੀਂ ਮੈਨੂੰ ਦਿਖਾਇਆ ਹੈ ਕਿ ਪਿਆਰ ਇੱਕ ਸੰਘਰਸ਼ ਨਹੀਂ ਸਗੋਂ ਇੱਕ ਸੁੰਦਰ ਯਾਤਰਾ ਹੈ।’ ਸਾਡੇ ਵਿਆਹ 'ਚ ਹਮੇਸ਼ਾ ‘ਮੈਂ’ ਤੋਂ ਉੱਪਰ ‘ਅਸੀਂ’ ਹੁੰਦਾ ਹੈ। ਤੁਹਾਡੀ ਅਟੁੱਟ ਵਫ਼ਾਦਾਰੀ ਅਤੇ ਦੇਖਭਾਲ ਮੈਨੂੰ ਆਜ਼ਾਦੀ ਮਹਿਸੂਸ ਕਰਾਉਂਦੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਰਿਸ਼ਤਾ ਦਿਨੋ-ਦਿਨ ਮਜ਼ਬੂਤ ​​ਹੁੰਦਾ ਜਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਤੁਸੀਂ ਯਾਦਾਂ ਨੂੰ ਖਜ਼ਾਨੇ ਵਿੱਚ ਬਦਲ ਦਿੱਤਾ ਹੈ ਅਤੇ ਹਰ ਖੁਸ਼ੀ ਅਤੇ ਚੁਣੌਤੀ ਵਿੱਚ ਮੇਰੇ ਨਾਲ ਖੜ੍ਹੇ ਰਹੇ ਹੋ। ਮੈਂ ਤੁਹਾਡੇ ਸਮਰਥਨ, ਦਿਆਲਤਾ ਅਤੇ ਸਾਡੇ ਸਾਂਝੇ ਸੁੰਦਰ ਰਿਸ਼ਤੇ ਲਈ ਧੰਨਵਾਦੀ ਹਾਂ। ਮੇਰਾ ਚੱਟਾਨ ਬਣਨ ਲਈ, ਮੈਨੂੰ ‘ਹਾਂ’ ਕਹਿਣ ਲਈ, ਅਤੇ ਮੇਰੀ ਜ਼ਿੰਦਗੀ ਨੂੰ ਪਿਆਰ ਨਾਲ ਭਰਨ ਲਈ ਧੰਨਵਾਦ।

ਇਹ ਵੀ ਪੜ੍ਹੋ- ਗਾਇਕ ਸਤਿੰਦਰ ਸਰਤਾਜ ਨੇ ਗੁੰਮ ਹੋਏ ਬੱਚੇ ਨੂੰ ਪਰਿਵਾਰ ਨਾਲ ਮਿਲਾਇਆ, ਖੁਦ ਖੋਲ੍ਹਿਆ ਭੇਤ

ਕਰਨਵੀਰ ਨਾਲ ਵਿਆਹ ਨੂੰ ਕਿਹਾ ਸੀ ਗਲਤੀ
ਕਰਨਵੀਰ ਮਹਿਰਾ ਨੇ ਨਿਧੀ ਸੇਠ ਨਾਲ ਦੂਜਾ ਵਿਆਹ ਕੀਤਾ ਸੀ। ਹਾਲ ਹੀ 'ਚ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਆਪਣੇ ਫੈਸਲੇ ਨੂੰ ਗਲਤੀ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਕਰਨ ਨਾਲ ਵਿਆਹ ਕਰਨ ਦਾ ਫੈਸਲਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਗਲਤ ਸੀ ਤਾਂ ਮੈਂ ਅੱਗੇ ਵਧਣ ਦਾ ਫੈਸਲਾ ਕੀਤਾ। ਮੇਰਾ ਪਰਿਵਾਰ ਮੇਰੇ ਨਾਲ ਖੜ੍ਹਾ ਹੈ ਅਤੇ ਮੈਨੂੰ ਜ਼ਿੰਦਗੀ ਵਿੱਚ ਹੋਰ ਕੀ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Priyanka

Content Editor

Related News