ਆਇਸ਼ਾ ਖਾਨ ਨੇ ਅਕਸ਼ੈ ਕੁਮਾਰ ਤੋਂ ਕਰਵਾਇਆ ‘ਸ਼ਰਾਰਤ’ ਹੁੱਕ ਸਟੈਪ
Friday, Mar 13, 2026 - 11:03 AM (IST)
ਮੁੰਬਈ - ਸੋਨੀ ਐਂਟਰਟੇਨਮੈਂਟ ਦੇ ਰਿਐਲਿਟੀ ਸ਼ੋਅ ‘ਵ੍ਹੀਲ ਆਫ਼ ਫਾਰਚਿਊਨ’ ’ਚ ਇਸ ਹਫ਼ਤੇ ਆਇਸ਼ਾ ਖਾਨ, ਰਾਕੇਸ਼ ਬੇਦੀ ਅਤੇ ਗੌਰਵ ਗੇਰਾ ਖ਼ਾਸ ਮਹਿਮਾਨ ਬਣ ਕੇ ਸ਼ਾਮਿਲ ਹੋਣਗੇ। ਸ਼ੋਅ ਦੇ ਹੋਸਟ ਅਕਸ਼ੈ ਕੁਮਾਰ ਨਾਲ ਇਹ ਐਪੀਸੋਡ ਹਾਸੇ-ਮਜ਼ਾਕ, ਸਰਪ੍ਰਾਈਜ਼ ਅਤੇ ਯਾਦਗਾਰ ਪਲਾਂ ਨਾਲ ਭਰਪੂਰ ਰਹਿਣ ਵਾਲਾ ਹੈ। ਪਜ਼ਲ ਰਾਊਂਡ ਦੌਰਾਨ ਗੌਰਵ ਗੇਰਾ ਨੇ ਸ਼ਾਨਦਾਰ ਤਰੀਕੇ ਨਾਲ ਪਜ਼ਲ ਸੋਲਵ ਕੀਤਾ। ਇਸੇ ਜਿੱਤ ’ਤੇ ਆਇਸ਼ਾ ਖਾਨ ਨੇ ਮਾਹੌਲ ਹਲਕਾ-ਫੁਲਕਾ ਬਣਾ ਦਿੱਤਾ ਅਤੇ ਸ਼ਰਾਰਤੀ ਅੰਦਾਜ਼ ’ਚ ਕਿਹਾ, “ਇਨ੍ਹਾਂ ਦਾ ਤਾਂ ਝੂਮ ਬਰਾਬਰ ਝੂਮ ਹੋ ਗਿਆ, ਮੈਂ ਆਪਣੀ ਸ਼ਰਾਰਤ ਕਰਾਂ?”
ਉਨ੍ਹਾਂ ਨੇ ਅਕਸ਼ੈ ਕੁਮਾਰ ਤੋਂ ਪੁੱਛਿਆ ਕਿ ਕੀ ਉਹ ਡਾਂਸ ਕਰ ਸਕਦੀ ਹੈ। ਅਕਸ਼ੇ ਨੇ ਹੱਸਦੇ ਹੋਏ ਜਵਾਬ ਦਿੱਤਾ, “ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਕੋਈ ਐਕਟਰ ਖੁਦ ਹੀ ਬੋਲ ਰਿਹਾ ਹੈ ਕਿ ਮੈਂ ਆਪਣਾ ਡਾਂਸ ਕਰਾਂ। ਮੈਨੂੰ ਇਹ ਪਸੰਦ ਹੈ!” ਇਸ ਤੋਂ ਬਾਅਦ ਆਇਸ਼ਾ ਖਾਨ ਨੇ ਸਟੇਜ ’ਤੇ ਆਉਂਦੇ ਹੀ ਗਾਣੇ ‘ਸ਼ਰਾਰਤ’ ’ਤੇ ਜ਼ਬਰਦਸਤ ਡਾਂਸ ਕਰ ਕੇ ਦਿਖਾਇਆ। ਉਨ੍ਹਾਂ ਦੀ ਐਨਰਜੈਟਿਕ ਪ੍ਰਫਾਰਮੈਂਸ ਨੇ ਸੈੱਟ ’ਚ ਜਾਨ ਪਾ ਦਿੱਤੀ। ਮਜ਼ਾ ਉਦੋਂ ਹੋਰ ਵੱਧ ਗਿਆ, ਜਦੋਂ ਅਕਸ਼ੈ ਕੁਮਾਰ ਵੀ ਆਇਸ਼ਾ ਦੇ ਨਾਲ ਸਟੈੱਪਸ ਮਿਲਾਉਂਦੇ ਹੋਏ ਡਾਂਸ ਕਰਨ ਲੱਗੇ।
