ਜਦੋਂ ਕਪਿਲ ਨੇ ਪਤਨੀ ਨੂੰ ਪੁੱਛਿਆ, ‘ਕੀ ਸੋਚ ਕੇ ਸਕੂਟਰ ਵਾਲੇ ਮੁੰਡੇ ਨੂੰ ਪਿਆਰ ਕੀਤਾ’, ਅੱਗੋਂ ਪਤਨੀ ਨੇ ਦਿੱਤਾ ਮਜ਼ੇਦਾਰ ਜਵਾਬ

Tuesday, Jan 11, 2022 - 02:11 PM (IST)

ਜਦੋਂ ਕਪਿਲ ਨੇ ਪਤਨੀ ਨੂੰ ਪੁੱਛਿਆ, ‘ਕੀ ਸੋਚ ਕੇ ਸਕੂਟਰ ਵਾਲੇ ਮੁੰਡੇ ਨੂੰ ਪਿਆਰ ਕੀਤਾ’, ਅੱਗੋਂ ਪਤਨੀ ਨੇ ਦਿੱਤਾ ਮਜ਼ੇਦਾਰ ਜਵਾਬ

ਮੁੰਬਈ (ਬਿਊਰੋ)– ਕਾਮੇਡੀ ਸ਼ੋਅ ਰਾਹੀਂ ਮਨੋਰੰਜਨ ਕਰਨ ਵਾਲੇ ਕਪਿਲ ਸ਼ਰਮਾ ਹੁਣ ਆਪਣੀ ਡਿਜੀਟਲ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਕਪਿਲ ਦਾ ਡਿਜੀਟਲ ਡੈਬਿਊ ਨੈੱਟਫਲਿਕਸ ਦੇ ਸ਼ੋਅ ‘ਕਪਿਲ ਸ਼ਰਮਾ : ਆਈ ਐਮ ਨੌਟ ਡੰਨ ਯੈੱਟ’ ਨਾਲ ਹੋਵੇਗਾ, ਜਿਸ ’ਚ ਉਹ ਆਪਣੀ ਸਟੈਂਡਅੱਪ ਕਾਮੇਡੀ ਐਕਟ ਨਾਲ ਮਨੋਰੰਜਨ ਕਰਨ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਛੱਤੀਸਗੜ੍ਹ ਦੀ ਮਹਿਲਾ ਦਾ ਦੋਸ਼, ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਨਾਲ 7 ਸਾਲ ਪਹਿਲਾਂ ਹੋਇਆ ਵਿਆਹ, ਪੜ੍ਹੋ ਪੂਰਾ ਮਾਮਲਾ

ਸ਼ੋਅ ’ਚ ਕਪਿਲ ਕੁਝ-ਕੁਝ ਉਸੇ ਅੰਦਾਜ਼ ’ਚ ਨਜ਼ਰ ਆਉਣਗੇ, ਜਿਵੇਂ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਦਿਖਦੇ ਹਨ। ਕੁਝ ਉਹ ਆਪਣੀ ਖਿਚਾਈ ਕਰਨਗੇ ਤਾਂ ਕੁਝ ਦੂਜੇ ਉਨ੍ਹਾਂ ਦੀ ਖਿਚਾਈ ਕਰਦੇ ਦਿਖਣਗੇ। ਅਹਿਮ ਗੱਲ ਇਹ ਹੈ ਕਿ ਇਸ ਸ਼ੋਅ ’ਚ ਕਪਿਲ ਦੀ ਪਤਨੀ ਗਿੰਨੀ ਚਤਰਥ ਤੇ ਮਾਂ ਵੀ ਸ਼ੋਅ ’ਚ ਬੈਠੇ ਨਜ਼ਰ ਆਉਣਗੇ। ਉਥੇ ਹੀ ਭਾਰਤੀ ਸਿੰਘ, ਰੋਸ਼ੇਲ ਰਾਵ, ਸੁਦੇਸ਼ ਲਹਿਰੀ ਤੇ ਕੀਥ ਸਿਕੇਰਾ ਵੀ ਦਰਸ਼ਕਾਂ ’ਚ ਮੌਜੂਦ ਹੋਣਗੇ।

ਕਪਿਲ ਦਾ ਇਹ ਸ਼ੋਅ 28 ਜਨਵਰੀ ਨੂੰ ਨੈੱਟਫਲਿਕਸ ’ਤੇ ਸਟ੍ਰੀਮ ਹੋਣ ਵਾਲਾ ਹੈ, ਜਿਸ ਦੀ ਨਵੀਂ ਵੀਡੀਓ ਉਨ੍ਹਾਂ ਨੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਕਪਿਲ ਟਵਿਟਰ ਵਾਲੇ ਕਿੱਸੇ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ’ਤੇ ਕੁਮੈਂਟ ਕਰਦੇ ਦਿਖਦੇ ਹਨ। ਵੀਡੀਓ ਦੀ ਸ਼ੁਰੂਆਤ ’ਚ ਕਪਿਲ ਮਖੌਲ ਕਰਦੇ ਦਿਖਾਈ ਦੇ ਰਹੇ ਹਨ।

ਕਪਿਲ ਅੱਗੇ ਕਹਿੰਦੇ ਹਨ ਇਹ ਜੋ ਲਾਈਨ ਹੈ ‘ਆਈ ਐਮ ਨੌਟ ਡੰਨ ਯੈੱਟ’ ਮੇਰੇ ’ਤੇ ਕਾਫੀ ਫਿੱਟ ਹੁੰਦੀ ਹੈ। ਇਸ ਲਾਈਨ ਨੂੰ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਵਾਰ-ਵਾਰ ਦੋਹਰਾ ਰਿਹਾ ਸੀ। ਪਿੱਛੇ ਮੇਰੀ ਪਤਨੀ ਨੇ ਸਿਰਹਾਣਾ ਸੁੱਟ ਕੇ ਮਾਰਿਆ ਤੇ ਕਿਹਾ, ‘ਡੇਢ ਸਾਲ ’ਚ 2 ਬੱਚੇ ਹੋ ਗਏ, ਹੋਰ ਅੱਗੇ ਕੀ ਕਰਨ ਦਾ ਪਲਾਨ ਹੈ।’

ਕਪਿਲ ਅੱਗੇ ਆਪਣੀ ਪਤਨੀ ਗਿੰਨੀ ਨੁੰ ਪੁੱਛਦੇ ਹਨ ਕਿ ਇਕ ਸਕੂਟਰ ਵਾਲੇ ਮੁੰਡੇ ਨਾਲ ਕੀ ਸੋਚ ਕੇ ਪਿਆਰ ਕੀਤਾ ਸੀ। ਇਸ ’ਤੇ ਗਿੰਨੀ ਜਵਾਬ ਦਿੰਦੀ ਹੈ, ‘ਪੈਸੇ ਵਾਲੇ ਨਾਲ ਸਾਰੇ ਪਿਆਰ ਕਰਦੇ ਹਨ, ਮੈਂ ਸੋਚਿਆ ਇਕ ਗਰੀਬ ਮੁੰਡੇ ਦਾ ਭਲਾ ਕਰ ਦਿਓ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News