40 ਸਾਲਾ ਅਦਾਕਾਰ ਨਾਲ ਵਿਆਹ ਦੇ ਬੰਧਨ ''ਚ ਬੱਝੇਗੀ ਕਪਿਲ ਦੀ ''ਪਤਨੀ'' ਸੁਮੋਨਾ ਚੱਕਰਵਰਤੀ pics

03/08/2016 11:42:52 AM

ਨਵੀਂ ਦਿੱਲੀ : ਕਾਮੇਡੀ ਦੇ ਬਾਦਸ਼ਾਹ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਟੀ.ਵੀ. ਸ਼ੋਅ ''ਕਾਮੇਡੀ ਨਾਈਟ ਵਿਦ ਕਪਿਲ'' ''ਚ ਕਪਿਲ ਭਾਵ ''ਬਿੱਟੂ'' ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸੁਮੋਨਾ ਚੱਕਰਵਰਤੀ ਛੇਤੀ ਹੀ ਵਿਆਹ ਦੇ ਬੰਧਨ ''ਚ ਬੱਝਣ ਜਾ ਰਹੀ ਹੈ। ਉਹ ਆਪਣੇ ਪ੍ਰੇਮੀ ਸਮਰਾਟ ਮੁਖਰਜੀ ਨਾਲ ਵਿਆਹ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਅਨੁਸਾਰ ਸਮਰਾਟ ਮੁਖਰਜੀ ਫਿਲਮ ''ਖੇਲੇਂ ਹਮ ਜੀ ਜਾਨ ਸੇ'' ਅਤੇ ''ਸਭ ਸੇ ਬੜਕੜ ਹਮ'' ''ਚ ਅਦਾਕਾਰੀ ਦਿਖਾ ਚੁੱਕੇ ਹਨ। 28 ਸਾਲਾ ਸੁਮੋਨਾ ਦੀਆਂ ਨਜ਼ਦੀਕੀਆਂ 40 ਸਾਲਾ ਸਮਾਰਾਟ ਨਾਲ ਕੁਝ ਮਹੀਨਿਆਂ ਤੋਂ ਜ਼ਿਆਦਾ ਹੀ ਵੱਧ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਮੋਨਾ ਦੀਆਂ ਟੀ.ਵੀ. ਅਦਾਕਾਰ ਗੌਰਵ ਚੋਪੜਾ ਅਤੇ ਅਭਿਨਵ ਸ਼ੁਕਲਾ ਨਾਲ ਨਜ਼ਦੀਕੀਆਂ ਕਾਫੀ ਸੁਰਖੀਆਂ ਬਟੋਰ ਚੁਕੀਆਂ ਹਨ।  


Related News