ਰਾਮ ਦੇ ਕਿਰਦਾਰ ''ਚ ਦਿਸੇ ''ਐਨੀਮਲ'' ਅਦਾਕਾਰ ਰਣਬੀਰ ਕਪੂਰ, ''ਰਾਮਾਇਣ'' ਦੇ ਸੈੱਟ ਤੋਂ ਲੀਕ ਹੋਈਆਂ ਤਸਵੀਰਾਂ

Saturday, Apr 27, 2024 - 03:18 PM (IST)

ਰਾਮ ਦੇ ਕਿਰਦਾਰ ''ਚ ਦਿਸੇ ''ਐਨੀਮਲ'' ਅਦਾਕਾਰ ਰਣਬੀਰ ਕਪੂਰ, ''ਰਾਮਾਇਣ'' ਦੇ ਸੈੱਟ ਤੋਂ ਲੀਕ ਹੋਈਆਂ ਤਸਵੀਰਾਂ

ਐਂਟਰਟੇਨਮੈਂਟ ਡੈਸਕ : ਪਿਛਲੇ ਸਾਲ ਬਲਾਕਬਸਟਰ ਫ਼ਿਲਮ 'ਐਨੀਮਲ' ਦੇਣ ਮਗਰੋਂ ਹੁਣ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਸਾਈ ਪੱਲਵੀ 'ਰਾਮਾਇਣ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਅੱਜ ਯਾਨੀਕਿ ਸ਼ਨੀਵਾਰ ਨੂੰ ਨਿਤੀਸ਼ ਤਿਵਾਰੀ ਦੀ ਫ਼ਿਲਮ ਦੇ ਸੈੱਟ ਤੋਂ ਦੋਹਾਂ ਕਲਾਕਾਰਾਂ ਦੀਆਂ ਕੁਝ ਤਸਵੀਰਾਂ ਆਨਲਾਈਨ ਲੀਕ ਹੋਈਆਂ ਸਨ, ਜਿਨ੍ਹਾਂ ਨੂੰ ਦੇਖ ਕੇ ਫ਼ਿਲਮ ਪ੍ਰਤੀ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੱਧ ਗਿਆ ਹੈ।

PunjabKesari

ਦੱਸ ਦਈਏ ਕਿ ਲੀਕ ਹੋਈਆਂ ਤਸਵੀਰਾਂ 'ਚ ਰਣਬੀਰ ਕਪੂਰ 'ਰਾਮ' ਦੇ ਕਿਰਦਾਰ 'ਚ ਮੈਰੂਨ ਰੰਗ ਦੀ ਧੋਤੀ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇੱਕ ਮੋਢੇ 'ਤੇ ਇੱਕੋ ਰੰਗ ਦਾ ਸਕਾਰਫ਼ ਹੈ। ਉਨ੍ਹਾਂ ਨੇ ਆਪਣੇ ਗਲੇ 'ਚ ਸੋਨੇ ਦਾ ਹਾਰ ਅਤੇ ਬਾਂਹ 'ਤੇ ਵੀ ਕੁਝ ਬੰਨ੍ਹਿਆ ਹੋਇਆ ਹੈ। ਲੰਬੇ ਵਾਲਾਂ ਨਾਲ ਰਣਬੀਰ ਕਾਫ਼ੀ ਆਕਰਸ਼ਕ ਲੱਗ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਵੀ ਦਿਖਾਈ ਦੇ ਰਹੀ ਹੈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੀਤਾ ਦੇ ਕਿਰਦਾਰ 'ਚ ਸਾਈ ਪੱਲਵੀ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ, ਉਸ ਨੇ ਜਾਮਨੀ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਉਹ ਬਹੁਤ ਭਾਰੀ ਰਵਾਇਤੀ ਗਹਿਣੇ ਪਹਿਨੀ ਹੋਏ ਹਨ। ਤਸਵੀਰਾਂ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਰਣਬੀਰ ਅਤੇ ਸਾਈਂ ਇਸ ਸਮੇਂ ਪ੍ਰੀ-ਐਜ਼ਾਈਲ ਸੀਨ ਦੀ ਸ਼ੂਟਿੰਗ ਕਰ ਰਹੇ ਹਨ।

PunjabKesari

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਿਤੀਸ਼ ਤਿਵਾਰੀ ਦੀ ਫ਼ਿਲਮ 'ਰਾਮਾਇਣ' ਦੇ ਸੈੱਟ ਤੋਂ ਤਸਵੀਰਾਂ ਆਨਲਾਈਨ ਲੀਕ ਹੋਈਆਂ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਵੀ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਲੀਕ ਹੋਈਆਂ ਸਨ, ਜਿਨ੍ਹਾਂ 'ਚ ਲਾਰਾ ਦੱਤਾ ਅਤੇ ਅਰੁਣ ਗੋਵਿਲ ਆਪੋ-ਆਪਣੇ ਕਿਰਦਾਰ 'ਚ ਨਜ਼ਰ ਆ ਰਹੇ ਸਨ। 

PunjabKesari

ਦੱਸਣਯੋਗ ਹੈ ਕਿ ਅਰੁਣ ਗੋਵਿਲ ਨੇ ਰਾਮਾਨੰਦ ਸਾਗਰ ਦੀ 'ਰਾਮਾਇਣ' 'ਚ 'ਰਾਮ' ਦਾ ਕਿਰਦਾਰ ਨਿਭਾ ਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਨਿਤੇਸ਼ ਤਿਵਾਰੀ ਦੀ ਰਾਮਾਇਣ 'ਚ ਅਰੁਣ ਗੋਵਿਲ ਰਾਜਾ ਦਸ਼ਰਥ ਦੀ ਭੂਮਿਕਾ 'ਚ ਨਜ਼ਰ ਆਉਣਗੇ। ਲਾਰਾ ਦੱਤਾ ਕੈਕੇਈ ਦੇ ਕਿਰਦਾਰ 'ਚ ਨਜ਼ਰ ਆਵੇਗੀ।


author

sunita

Content Editor

Related News