ਸਾਊਥ ਦੇ ਸਿੰਘਮ ਸੂਰਿਆ ਦੀ ‘ਕੰਗੁਵਾ’ ਦਾ ਖ਼ਤਰਨਾਕ ਟੀਜ਼ਰ ਰਿਲੀਜ਼, ਭੁੱਲ ਜਾਓਗੇ ‘ਬਾਹੂਬਲੀ’ ਤੇ ‘ਪਠਾਨ’

Sunday, Jul 23, 2023 - 12:39 PM (IST)

ਸਾਊਥ ਦੇ ਸਿੰਘਮ ਸੂਰਿਆ ਦੀ ‘ਕੰਗੁਵਾ’ ਦਾ ਖ਼ਤਰਨਾਕ ਟੀਜ਼ਰ ਰਿਲੀਜ਼, ਭੁੱਲ ਜਾਓਗੇ ‘ਬਾਹੂਬਲੀ’ ਤੇ ‘ਪਠਾਨ’

ਮੁੰਬਈ (ਬਿਊਰੋ)– ਦੱਖਣ ਦਾ ਸਿੰਘਮ ਯਾਨੀ ਅਦਾਕਾਰ ਸੂਰਿਆ ਨੈਸ਼ਨਲ ਐਵਾਰਡ ਜੇਤੂ ਹੈ। ਉਥੇ ਹੀ ਅੱਜ ਯਾਨੀ 23 ਜੁਲਾਈ ਨੂੰ ਉਹ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇਕ ਖ਼ੂਬਸੂਰਤ ਤੋਹਫ਼ਾ ਦਿੱਤਾ ਹੈ। ਦਰਅਸਲ ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਆਪਣੀ ਬਹੁ-ਚਰਚਿਤ ਫ਼ਿਲਮ ‘ਕੰਗੁਵਾ’ ਦੀ ਪਹਿਲੀ ਝਲਕ ਦਿਖਾਈ ਹੈ, ਜਿਸ ’ਚ ਉਨ੍ਹਾਂ ਦਾ ਲੁੱਕ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਇਸ ਦੇ ਨਾਲ ਹੀ ਟੀਜ਼ਰ ’ਚ ਕਈ ਲੋਕ ਉਸ ਨੂੰ ਪਛਾਣ ਵੀ ਨਹੀਂ ਪਾ ਰਹੇ ਹਨ। ਆਪਣੇ 48ਵੇਂ ਜਨਮਦਿਨ ’ਤੇ ਸੂਰਿਆ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਦੇ ਨਾਲ ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ’ਚ ਕੈਪਸ਼ਨ ਲਿਖੀ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਕੰਗੁਵਾ’ ਦੀ ਪਹਿਲੀ ਝਲਕ ਦੀ ਵੀਡੀਓ ਦਾ ਲਿੰਕ ਵੀ ਸ਼ੇਅਰ ਕੀਤਾ ਹੈ। ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕ ਫਾਇਰ ਇਮੋਜੀ ਨਾਲ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਰੋਂਗਟੇ ਖੜ੍ਹੇ ਹੋਣ ਦੀ ਗੱਲ ਕਰ ਰਹੇ ਹਨ, ਜਦਕਿ ਇਕ ਯੂਜ਼ਰ ਨੇ ਲਿਖਿਆ, ‘‘ਜੇਕਰ ਉਹ ਇਸ ਨੂੰ ਚੰਗੀ ਤਰ੍ਹਾਂ ਪ੍ਰਮੋਟ ਕਰਦੇ ਹਨ ਤਾਂ ਇਹ ਫ਼ਿਲਮ ਦੇਸ਼ ਲਈ ਸਨਸਨੀ ਹੋਵੇਗੀ।’’

ਵੀਡੀਓ ਦੀ ਗੱਲ ਕਰੀਏ ਤਾਂ ‘ਕੰਗੁਵਾ’ ਦੀ ਝਲਕ ’ਚ ਸੂਰਿਆ ਇਕ ਸ਼ਕਤੀਸ਼ਾਲੀ ਤੇ ਜ਼ਬਰਦਸਤ ਯੌਧੇ ਦੇ ਰੂਪ ’ਚ ਦਰਸ਼ਕਾਂ ਨੂੰ ਹੈਰਾਨ ਕਰਦੇ ਨਜ਼ਰ ਆ ਰਹੇ ਹਨ, ਜੋ ਇਕ ਮਿਸ਼ਨ ’ਤੇ ਹੈ। ਅਸਲ ’ਚ ਸੂਰਿਆ ਸ਼ੁਰੂ ’ਚ ਇਕ ਬਲਦ ਦੀ ਖੋਪੜੀ ਨਾਲ ਆਪਣਾ ਚਿਹਰਾ ਢੱਕਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਉਹ ਲੰਬੇ ਬਰੇਡ ਵਾਲੇ ਵਾਲਾਂ ’ਚ ਵੱਡੇ ਟਾਈਗਰ ਨੇਲ ਨੈੱਕਪੀਸ, ਚਮਕਦਾਰ ਚਾਂਦੀ ਦੇ ਸਾਮਾਨ, ਰੰਗੀਨ ਪੁਸ਼ਾਕ ਤੇ ਸਰੀਰ ’ਤੇ ਬਹੁਤ ਸਾਰੇ ਟੈਟੂ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਫ਼ਿਲਮ ਦੇ ਕ੍ਰੇਜ਼ ਦਾ ਅੰਦਾਜ਼ਾ 2.22 ਮਿੰਟ ਲੰਬੀ ‘ਕੰਗੁਵਾ’ ਦੀ ਝਲਕ ਤੋਂ ਲਗਾਇਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News