ਕੰਗਨਾ ਨੇ ਕੀਤਾ ਸਵਾਮੀ ਵਿਵੇਕਾਨੰਦ ਨੂੰ ਯਾਦ, ਕਿਹਾ- ‘ਜਦੋਂ ਮੈਂ ਗੁੰਮ ਹੋ ਗਈ ਸੀ ਤਾਂ ਤੁਸੀਂ ਮੈਨੂੰ ਲੱਭਿਆ’

1/12/2021 8:24:31 PM

ਮੁੰਬਈ (ਬਿਊਰੋ)– 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਵਾਮੀ ਵਿਵੇਕਾਨੰਦ ਦਾ ਜਨਮ ਹੋਇਆ ਸੀ। ਉਹ ਹਮੇਸ਼ਾ ਨੌਜਵਾਨਾਂ ਦੇ ਪ੍ਰੇਰਣਾਸਰੋਤ ਰਹੇ ਹਨ। ਸਵਾਮੀ ਵਿਵੇਕਾਨੰਦ ਦੇ ਜਨਮਦਿਨ ’ਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰਦਾ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ ਹੈ ਤੇ ਖ਼ਾਸ ਅੰਦਾਜ਼ ’ਚ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ।

ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ’ਤੇ ਪੋਸਟ ਵੀ ਸਾਂਝੀ ਕਰਦੀ ਰਹਿੰਦੀ ਹੈ। ਕੰਗਨਾ ਰਣੌਤ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ’ਤੇ ਸਵਾਮੀ ਵਿਵੇਕਾਨੰਦ ਨੂੰ ਯਾਦ ਕੀਤਾ ਹੈ ਤੇ ਉਨ੍ਹਾਂ ਨੇ ਸ਼ਰਧਾਂਜਲੀ ਦਿੱਤੀ ਹੈ।

ਸਵਾਮੀ ਵਿਵੇਕਾਨੰਦ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ, ‘ਜਦੋਂ ਮੈਂ ਗੁੰਮ ਹੋ ਗਈ ਸੀ ਤਾਂ ਤੁਸੀਂ ਮੈਨੂੰ ਲੱਭਿਆ, ਜਦੋਂ ਮੈਨੂੰ ਨਹੀਂ ਪਤਾ ਸੀ ਕਿਥੇ ਜਾਣਾ ਹੈ ਤੁਸੀਂ ਮੇਰਾ ਹੱਥ ਫੜਿਆ। ਜਦੋਂ ਮੇਰਾ ਦੁਨੀਆ ਤੋਂ ਮੋਹ ਭੰਗ ਹੋ ਗਿਆ ਸੀ ਤੇ ਕੋਈ ਉਮੀਦ ਨਹੀਂ ਸੀ ਤਾਂ ਤੁਸੀਂ ਮੈਨੂੰ ਉਦੇਸ਼ ਦਿੱਤਾ ਹੈ। ਤੁਸੀਂ ਮੇਰੇ ਭਗਵਾਨ ਤੋਂ ਵੱਧ ਕੇ ਗੁਰੂ ਹੋ। ਤੁਸੀਂ ਮੇਰੇ ਮਾਲਕ ਹੋ।’

ਇਸ ਨਾਲ ਕੰਗਨਾ ਨੇ ਆਪਣੀ ਪੋਸਟ ’ਚ ਹੈਸ਼ਟੈਗ ਨਾਲ #NationalYouthDay #SwamiVivekanandJayanti ਵੀ ਲਿਖਿਆ ਹੈ। ਸੋਸ਼ਲ ਮੀਡੀਆ ’ਤੇ ਕੰਗਨਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਕਈ ਪ੍ਰਸ਼ੰਸਕ ਤੇ ਸੋਸ਼ਲ ਮੀਡੀਆ ਯੂਜ਼ਰਜ਼ ਪੋਸਟ ਨੂੰ ਖੂਬ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh