ਵਿਗਿਆਪਨ ਕੰਪਨੀਆਂ ਨੇ ਕੰਗਨਾ ਰਣੌਤ ਨਾਲ ਖ਼ਤਮ ਕੀਤੇ ਕੰਟਰੈਕਟ, ਕੰਗਨਾ ਨੇ ਦਿੱਤੀ ਇਹ ਪ੍ਰਤੀਕਿਰਿਆ

Saturday, Feb 06, 2021 - 11:20 AM (IST)

ਵਿਗਿਆਪਨ ਕੰਪਨੀਆਂ ਨੇ ਕੰਗਨਾ ਰਣੌਤ ਨਾਲ ਖ਼ਤਮ ਕੀਤੇ ਕੰਟਰੈਕਟ, ਕੰਗਨਾ ਨੇ ਦਿੱਤੀ ਇਹ ਪ੍ਰਤੀਕਿਰਿਆ

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਕੰਗਨਾ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਦੱਸਿਆ ਹੈ ਕਿ ਜ਼ਿਆਦਾਤਰ ਕੰਪਨੀਆਂ ਨੇ ਉਨ੍ਹਾਂ ਨਾਲ ਵਿਗਿਆਪਨ ਦੇ ਕੰਟਰੈਕਟ ਖ਼ਤਮ ਕਰ ਦਿੱਤੇ ਹਨ। ਕੰਗਨਾ ਨੇ ਲਿਖਿਆ ਹੈ, ‘ਮੈਂ ਡੀਂਗ ਨਹੀਂ ਮਾਰਨਾ ਚਾਹੁੰਦੀ। ਮੈਂ ਫੇਅਰਨੈਸ ਕ੍ਰੀਮ ਦੇ ਵਿਗਿਆਪਨ ਨਹੀਂ ਕਰਦੀ। ਆਈਟਮ ਨੰਬਰਸ, ਸ਼ੋਜ, ਵੱਡੇ ਹੀਰੋ ਦੀਆਂ ਫਿਲ਼ਮਾਂ ਨਹੀਂ ਕਰਦੀ। ਹੁਣ ਸਾਰੇ ਬ੍ਰਾਂਡਸ ਨੇ ਮੇਰੇ ਨਾਲ ਐਡ ਦੇ ਸਾਰੇ ਕੰਟਰੈਕਟ ਰੱਦ ਕਰ ਦਿੱਤੇ ਹਨ। ਇਸ ਦੇ ਬਾਅਦ ਮੈਂ ਥੋੜਾ-ਬਹੁਤ ਕਮਾਉਂਦੀ ਹਾਂ। ਉਸ ਵਿਚੋਂ ਜ਼ਿਆਦਾਤਰ ਧੰਨ ਡੋਨੇਟ ਕਰ ਦਿੰਦੀ ਹਾਂ। ਬਦਲੇ ਵਿਚ ਮੈਨੂੰ ਜ਼ਿਆਦਾ ਲਾਭ ਮਿਲਦਾ ਹੈ। ਮੈਂ ਇਹ ਦੱਸਣ ਵਿਚ ਸਮਰਥ ਨਹੀਂ ਹਾਂ ਕਿ ਲੋਕਾਂ ਨੂੰ ਇਸ ਲਈ ਕਿਵੇਂ ਉਤਸ਼ਾਇਤ ਕਰਾਂ।’

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਰਿਹਾਨਾ ਦੇ ਸਨਮਾਨ ’ਚ ਰਿਲੀਜ਼ ਕੀਤਾ ਗਾਣਾ, ਭੜਕ ਗਈ ਕੰਗਨਾ ਰਣੌਤ

PunjabKesari

ਕੰਗਨਾ ਨੇ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ ਹੈ, ‘ਤੁਸੀਂ ਇਸ ਰਾਸ਼ਟਰ ਲਈ ਜੋ ਕਰ ਰਹੇ ਹੋ, ਉਹ ਅਸਲੀ ਧੰਨ ਹੈ। ਇਸ ਦੇਸ਼ ਦੇ ਪ੍ਰਤੀ ਤੁਹਾਡੀ ਲਗਨ ਅਤੇ ਗਿਆਨ ਅਤੇ ਇਸ ਦੀ ਸੱਭਿਅਤਾ ਨੂੰ ਬਚਾਉਣ ਲਈ ਤੁਸੀਂ ਕੀ ਕਰਦੇ ਹੋ, ਇਹ ਅਹਿਮ ਹੈ। ਮੈਂ ਤੁਹਾਡੇ ਕੋਲੋਂ ਇਹ ਚੀਜ਼ਾਂ ਸਿੱਖਣਾ ਚਾਹੁੰਦੀ ਹਾਂ। ਉਮੀਦ ਹੈ ਕਿ ਅਸੀਂ ਮਿਲਜੁੱਲ ਕੇ ਇਸ ’ਤੇ ਕੰਮ ਕਰਾਂਗੇ।’

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ ’ਚ ਆਈ ਰਿਹਾਨਾ ਖ਼ਿਲਾਫ਼ ਟਵੀਟ ਕਰਨ ’ਤੇ ਕੇਰਲ ਵਾਸੀਆਂ ਨੇ ਸਚਿਨ ਤੇਂਦੁਲਕਰ ਦੀ ਬਣਾਈ ਰੇਲ

PunjabKesari

ਕੰਗਨਾ ਰਣੌਤ ਟਵਿਟਰ ’ਤੇ ਰਾਜਨੀਤਕ ਅਤੇ ਸਮਾਜਿਕ ਮੁੱਦਿਆਂ ’ਤੇ ਹਮੇਸ਼ਾ ਆਪਣੀ ਰਾਏ ਰੱਖਦੀ ਹੈ। ਬੀਤੇ ਸਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਲੈ ਕੇ ਕਿਸਾਨ ਅੰਦੋਲਨ ਤੱਕ ਦੇ ਮੁੱਦਿਆਂ ’ਤੇ ਉਨ੍ਹਾਂ ਨੇ ਬੇਬਾਕੀ ਨਾਲ ਟਿੱਪਣੀਆਂ ਕੀਤੀਆਂ ਹਨ। 

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਰਾਕੇਸ਼ ਟਿਕੈਤ ਦੀਆਂ ਅੱਖਾਂ ’ਚੋਂ ਡੁੱਲ੍ਹੇ ਅਥਰੂਆਂ ’ਚੋਂ ਨਿਕਲ ਸਕਦਾ ਹੈ ਕੋਈ ਵਿਚਕਾਰਲਾ ਰਾਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

cherry

Content Editor

Related News