ਕਾਜੋਲ ਨੇ ਸੇਬ ਕੱਟ ਕੇ ਸੁੱਟਿਆ ਜ਼ਮੀਨ ’ਤੇ, ਲੋਕਾਂ ਨੇ ਕੱਢਿਆ ਗੁੱਸਾ

Tuesday, Apr 27, 2021 - 12:56 PM (IST)

ਕਾਜੋਲ ਨੇ ਸੇਬ ਕੱਟ ਕੇ ਸੁੱਟਿਆ ਜ਼ਮੀਨ ’ਤੇ, ਲੋਕਾਂ ਨੇ ਕੱਢਿਆ ਗੁੱਸਾ

ਮੁੰਬਈ (ਬਿਊਰੋ)– ਸੈਲੇਬ੍ਰਿਟੀ ਹੋਣ ਦੇ ਚਲਦਿਆਂ ਸਿਤਾਰਿਆਂ ਦੇ ਹਰ ਕੰਮ ’ਤੇ ਲੋਕਾਂ ਦੀ ਨਜ਼ਰ ਰਹਿੰਦੀ ਹੈ। ਟੀ-ਸ਼ਰਟ ’ਤੇ ਕੋਈ ਸੁਨੇਹਾ ਲਿਖਿਆ ਹੋਵੇ ਜਾਂ ਫਿਰ ਇੰਸਟਾਗ੍ਰਾਮ ’ਤੇ ਕੋਈ ਪੋਸਟ ਕੀਤੀ ਹੋਵੇ, ਲੱਖਾਂ-ਕਰੋੜਾਂ ਲੋਕਾਂ ਵਲੋਂ ਇਨ੍ਹਾਂ ਦੀਆਂ ਪੋਸਟਾਂ ਦੇਖੀਆਂ ਜਾਂਦੀਆਂ ਹਨ। ਸੈਲੇਬ੍ਰਿਟੀ ਹੋਣ ਦੇ ਜਿਥੇ ਇਕ ਪਾਸੇ ਫਾਇਦੇ ਹਨ, ਉਥੇ ਕੁਝ ਨੁਕਸਾਨ ਵੀ ਹਨ। ਇਸ ਵਾਰ ਟਰੋਲਰਜ਼ ਦੇ ਨਿਸ਼ਾਨੇ ’ਤੇ ਕਾਜੋਲ ਆ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਕਾਜੋਲ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੀ ਹੈ। ਉਸ ਦੀ ਚੰਗੀ ਫੈਨ ਫਾਲੋਇੰਗ ਵੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਕਾਜੋਲ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਤੋਂ ਬਾਅਦ ਉਹ ਟਰੋਲਰਜ਼ ਦੇ ਨਿਸ਼ਾਨੇ ’ਤੇ ਆ ਗਈ ਹੈ।

ਕਾਜੋਲ ਨੇ ਜੋ ਵੀਡੀਓ ਪੋਸਟ ਕੀਤੀ ਹੈ, ਉਸ ’ਚ ਉਹ ਹਵਾ ’ਚ ਸੇਬ ਕੱਟਦੀ ਨਜ਼ਰ ਆ ਰਹੀ ਹੈ। ਕਾਜੋਲ ਪਹਿਲਾਂ ਤਾਂ ਸੇਬ ਨੂੰ ਹਵਾ ’ਚ ਸੁੱਟਦੀ ਹੈ ਤੇ ਇਸ ਤੋਂ ਬਾਅਦ ਚਾਕੂ ਨਾਲ ਉਸ ਨੂੰ ਹਵਾ ’ਚ ਹੀ ਕੱਟਦੀ ਹੈ। ਕਾਜੋਲ ਆਪਣੀ ਨਿੰਜਾ ਤਕਨੀਕ ਦਿਖਾਉਂਦਿਆਂ ਇਸ ਸੇਬ ਨੂੰ ਕੱਟ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Kajol Devgan (@kajol)

ਪ੍ਰਸ਼ੰਸਕਾਂ ਨੂੰ ਉਸ ਦੀ ਇਹ ਵੀਡੀਓ ਪਸੰਦ ਨਹੀਂ ਆਈ ਕਿਉਂਕਿ ਜਦੋਂ ਕਾਜੋਲ ਸੇਬ ਨੂੰ ਕੱਟਦੀ ਹੈ ਤਾਂ ਉਹ ਜ਼ਮੀਨ ’ਤੇ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਲੋਕ ਉਸ ਨੂੰ ਖਾਣੇ ਦੀ ਬਰਬਾਦੀ ਨੂੰ ਲੈ ਕੇ ਟਰੋਲ ਕਰ ਰਹੇ ਹਨ।

ਕਾਜੋਲ ਇਸ ਵੀਡੀਓ ’ਤੇ ਰੱਜ ਕੇ ਟਰੋਲ ਹੋ ਰਹੀ ਹੈ। ਇਕ ਯੂਜ਼ਰ ਨੇ ਲਿਖਿਆ, ‘ਇਸ ਤਰ੍ਹਾਂ ਖਾਣੇ ਦੀ ਬਰਬਾਦੀ ਨਾ ਕਰੋ, ਕਈ ਲੋਕ ਭੁੱਖ ਨਾਲ ਮਰ ਰਹੇ ਹਨ, ਇਸ ਤਰ੍ਹਾਂ ਦੀ ਪੋਸਟ ਨੂੰ ਹੁੰਗਾਰਾ ਨਾ ਦਿਓ।’

ਇਕ ਹੋਰ ਯੂਜ਼ਰ ਨੇ ਲਿਖਿਆ, ‘ਲੋਕ ਭੁੱਖੇ ਮਰ ਰਹੇ ਹਨ, ਉਨ੍ਹਾਂ ਦਾ ਮਜ਼ਾਕ ਨਾ ਬਣਾਓ, ਮੈਡਮ ਖਾਣੇ ਦੀ ਬਰਬਾਦੀ ਨਾ ਕਰੋ।’

ਨੋਟ– ਕਾਜੋਲ ਦੀ ਇਸ ਵੀਡੀਓ ’ਤੇ ਤੁਹਾਨੂੰ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News