ਦੁਰਗਾ ਪੰਡਾਲ 'ਚ ਕਾਜੋਲ ਨੂੰ ਆਇਆ ਗੁੱਸਾ, ਲੋਕਾਂ ਵਲੋਂ ਵਾਰ-ਵਾਰ ਵੇਖਿਆ ਜਾ ਰਿਹੈ ਵੀਡੀਓ

Friday, Oct 11, 2024 - 02:58 PM (IST)

ਦੁਰਗਾ ਪੰਡਾਲ 'ਚ ਕਾਜੋਲ ਨੂੰ ਆਇਆ ਗੁੱਸਾ, ਲੋਕਾਂ ਵਲੋਂ ਵਾਰ-ਵਾਰ ਵੇਖਿਆ ਜਾ ਰਿਹੈ ਵੀਡੀਓ

ਮੁੰਬਈ (ਬਿਊਰੋ) - ਅੱਜ ਨਰਾਤਿਆਂ ਦਾ ਅਖੀਰਲਾ ਦਿਨ ਹੈ। ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਮਾਂ ਦੇ ਨੌ ਰੂਪਾਂ ਦੀ ਪੂਜਾ ਕਰ ਰਹੇ ਹਨ। ਇਸੇ ਦੌਰਾਨ ਅਦਾਕਾਰਾ ਕਾਜੋਲ ਵੀ ਨਰਾਤਿਆਂ 'ਚ ਮਾਂ ਦੇ ਨੌ ਰੂਪਾਂ ਦੀ ਪੂਜਾ ਕਰਦੀ ਹੈ। ਕਾਜੋਲ (Kajol) ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਜਿਸ 'ਚ ਉਹ ਦੁਰਗਾ ਪੂਜਾ 'ਚ ਆਉਣ ਵਾਲੇ ਮਹਿਮਾਨਾਂ ਦਾ ਸੁਆਗਤ ਕਰਦੀ ਹੋਈ ਦਿਖਾਈ ਦੇ ਰਹੀ ਹੈ ਪਰ ਇਸੇ ਦੌਰਾਨ ਕੁਝ ਅਜਿਹਾ ਹੁੰਦਾ ਹੈ ਕਿ ਉਸ ਨੂੰ ਗੁੱਸਾ ਆ ਜਾਂਦਾ ਹੈ। ਦਰਅਸਲ ਪੰਡਾਲ ‘ਚ ਭੀੜ ਨੁੰ ਕਾਬੂ ਕਰਨ ਲਈ ਇੱਕ ਸ਼ਖਸ ਵਾਰ-ਵਾਰ ਸੀਟੀ ਵਜਾ ਰਿਹਾ ਸੀ ।

ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ

ਇਸ ਤੋਂ ਬਾਅਦ ਕਾਜੋਲ ਨੂੰ ਗੁੱਸਾ ਚੜ੍ਹ ਜਾਂਦਾ ਹੈ ਅਤੇ ਉਹ ਪੁੱਛਦੀ ਹੈ ਕਿ ਇਹ ਸੀਟੀ ਕੌਣ ਵਜਾ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰਾ ਖੁਦ ਵੀ ਪੰਡਾਲ 'ਚੋਂ ਭੀੜ ਨੂੰ ਪਾਸੇ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਗੁਰਦਾਸ ਮਾਨ ਦਾ ਦੇਸ਼ ਪ੍ਰਤੀ ਜਾਗਿਆ ਪਿਆਰ, ਕਿਹਾ- ਜੋ ਦੇਸ਼ ਦਾ ਨਹੀਂ ਹੋ ਸਕਦਾ, ਉਹ...

ਇਸ ਪੂਜਾ 'ਚ ਸੈਲੀਬ੍ਰੇਟੀਜ਼ ਦੀਆਂ ਕਈ ਹਸਤੀਆਂ ਵੀ ਪਹੁੰਚੀਆਂ, ਜਿਸ 'ਚ ਅਦਾਕਾਰਾ ਰਾਣੀ ਮੁਖਰਜੀ, ਜਯਾ ਬੱਚਨ ਸਣੇ ਕਈ ਹਸਤੀਆਂ ਸ਼ਾਮਲ ਹਨ, ਜਿਨ੍ਹਾਂ ਨੇ ਮਾਂ ਦੁਰਗਾ ਦੀ ਪੂਜਾ 'ਚ ਹਾਜ਼ਰੀ ਲਵਾਈ। ਕਾਜੋਲ ਦਾ ਇੱਕ ਵੀਡੀਓ ਰਾਣੀ ਮੁਖਰਜੀ ਨਾਲ ਵੀ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਰਾਣੀ ਮੁਖਰਜੀ ਦੇ ਨਾਲ ਹਾਸਾ-ਮਜ਼ਾਕ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਜਯਾ ਬੱਚਨ ਨਾਲ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਅਦਾਕਾਰਾ ਪੰਡਾਲ ‘ਚ ਵਜਾਈ ਜਾ ਰਹੀ ਸੀਟੀ ਤੋਂ ਪ੍ਰੇਸ਼ਾਨ ਦਿਖਾਈ ਦਿੱਤੀ ਅਤੇ ਉਸ ਨੇ ਕਈਆਂ ਨੂੰ ਡਾਂਟ ਵੀ ਲਗਾ ਦਿੱਤੀ।   

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News