ਗ੍ਰਿਫ਼ਤਾਰ ਕਰਨ ਆਈ ਪੁਲਸ 'ਤੇ ਭੜਕੇ ਅੱਲੂ ਅਰਜੁਨ, ਵੀਡੀਓ ਵਾਇਰਲ

Friday, Dec 13, 2024 - 05:22 PM (IST)

ਗ੍ਰਿਫ਼ਤਾਰ ਕਰਨ ਆਈ ਪੁਲਸ 'ਤੇ ਭੜਕੇ ਅੱਲੂ ਅਰਜੁਨ, ਵੀਡੀਓ ਵਾਇਰਲ

ਮੁੰਬਈ- ਜਿੱਥੇ ਇੱਕ ਪਾਸੇ ਫਿਲਮ 'ਪੁਸ਼ਪਾ 2: ਦ ਰੂਲ' ਬਾਕਸ ਆਫਿਸ 'ਤੇ ਰਿਕਾਰਡ ਤੋੜ ਰਹੀ ਹੈ, ਉਥੇ ਹੀ ਦੂਜੇ ਪਾਸੇ ਫਿਲਮ ਦੇ ਲੀਡ ਸਟਾਰ ਅੱਲੂ ਅਰਜੁਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਸ ਨੂੰ ਇਕ ਔਰਤ ਦੀ ਮੌਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸੁਪਰਸਟਾਰ ਨੂੰ ਸ਼ੁੱਕਰਵਾਰ 13 ਦਸੰਬਰ ਦੀ ਸਵੇਰ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਅਤੇ ਪੁੱਛਗਿੱਛ ਲਈ ਥਾਣੇ ਲੈ ਗਈ।ਅੱਲੂ ਅਰਜੁਨ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 118 (1) ਅਤੇ ਧਾਰਾ 3 (5) ਦੇ ਤਹਿਤ ਦੋਸ਼ ਲਗਾਏ ਗਏ ਹਨ। ਇਸ ਦੌਰਾਨ ਅੱਲੂ ਅਰਜੁਨ ਦਾ ਪੁਲਸ ਅਧਿਕਾਰੀਆਂ ਨਾਲ ਘਿਰਿਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇੱਕ ਵੀਡੀਓ ਵਿੱਚ ਅੱਲੂ ਅਰਜੁਨ ਪਾਰਕਿੰਗ ਵਿੱਚ ਕੌਫੀ ਪੀਂਦੇ ਹੋਏ ਪੁਲਸ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। 'ਪੁਸ਼ਪਾ 2' ਦੇ ਪ੍ਰੀਮੀਅਰ 'ਚ ਭਗਦੜ 'ਚ ਇਕ ਔਰਤ ਦੀ ਮੌਤ ਦੇ ਮਾਮਲੇ 'ਚ ਅੱਲੂ ਅਰਜੁਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨਾਲ ਜਾਣ ਤੋਂ ਪਹਿਲਾਂ ਅੱਲੂ ਅਰਜੁਨ ਨੇ ਆਪਣੀ ਪਤਨੀ ਦੇ ਮੱਥੇ ਨੂੰ ਚੁੰਮਿਆ।ਪੁਲਸ ਨੇ ਅੱਲੂ ਅਰਜੁਨ ਨੂੰ ਹੈਦਰਾਬਾਦ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ । ਉਨ੍ਹਾਂ ਪੁਲਸ ਦੀ ਅਚਨਚੇਤ ਕਾਰਵਾਈ ’ਤੇ ਵੀ ਨਾਰਾਜ਼ਗੀ ਪ੍ਰਗਟਾਈ। ਸੁਪਰਸਟਾਰ ਨੇ ਦੱਸਿਆ ਕਿ ਜਦੋਂ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਆਈ ਤਾਂ ਉਸ ਨੇ ਆਪਣੇ ਕੱਪੜੇ ਬਦਲਣ ਦੀ ਬੇਨਤੀ ਕੀਤੀ। ਪਰ ਇੱਕ ਅਧਿਕਾਰੀ ਦੀ ਬਜਾਏ, ਕਈ ਪੁਲਸ ਵਾਲੇ ਉਸ ਦਾ ਪਿੱਛਾ ਬੈੱਡਰੂਮ ਤੱਕ ਗਏ। ਉਨ੍ਹਾਂ ਨੂੰ ਡਰ ਸੀ ਕਿ ਅੱਲੂ ਅਰਜੁਨ ਹਿਰਾਸਤ ਤੋਂ ਭੱਜ ਸਕਦਾ ਹੈ।

ਇਹ ਵੀ ਪੜ੍ਹੋ- ਅੱਲੂ ਅਰਜੁਨ ਦੀ ਗ੍ਰਿਫਤਾਰੀ 'ਤੇ ਭੜਕੇ ਫੈਨਜ਼, ਕਿਹਾ...

ਅੱਲੂ ਅਰਜੁਨ ਦੇ ਪਿਤਾ ਨੂੰ ਨਾਲ ਜਾਣ ਤੋਂ ਰੋਕਿਆ
ਰਿਪੋਰਟ ਅਨੁਸਾਰ, ਅੱਲੂ ਅਰਜੁਨ ਨੇ ਕਥਿਤ ਤੌਰ 'ਤੇ ਕਿਹਾ ਕਿ ਉਹ ਆਪਣੇ ਬੈੱਡਰੂਮ ਦੇ ਬਾਹਰ ਕਈ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਤੋਂ ਅਸਹਿਜ ਮਹਿਸੂਸ ਕਰ ਰਿਹਾ ਸੀ। ਇੰਨਾ ਹੀ ਨਹੀਂ, ਜਦੋਂ ਸੁਪਰਸਟਾਰ ਦੇ ਪਿਤਾ ਨੇ ਆਪਣੇ ਪੁੱਤਰ ਨਾਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਬਾਹਰ ਨਿਕਲਣ ਲਈ ਕਿਹਾ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਮੌਜੂਦਗੀ ਅਫਵਾਹਾਂ ਨੂੰ ਵਧਾ ਸਕਦੀ ਹੈ।

ਇਹ ਵੀ ਪੜ੍ਹੋ- ਗ੍ਰਿਫਤਾਰੀ ਤੋਂ ਪਹਿਲਾਂ ਅੱਲੂ ਅਰਜੁਨ ਨੇ ਪਤਨੀ ਦੇ ਮੱਥੇ 'ਤੇ ਕੀਤੀ kiss

ਸੰਧਿਆ ਥੀਏਟਰ 'ਚ ਮਚ ਗਈ ਸੀ ਭਗਦੜ 
ਹੈਦਰਾਬਾਦ ਦੇ ਸੰਧਿਆ ਥੀਏਟਰ 'ਚ 'ਪੁਸ਼ਪਾ 2' ਦੇ ਪ੍ਰੀਮੀਅਰ 'ਤੇ ਕਾਫੀ ਭੀੜ ਸੀ। ਉਹ ਆਪਣੇ ਚਹੇਤੇ ਸਟਾਰ ਦੀ ਇੱਕ ਝਲਕ ਪਾਉਣ ਲਈ ਬੇਤਾਬ ਸਨ। ਜਦੋਂ ਅੱਲੂ ਅਰਜੁਨ ਸੰਗੀਤ ਨਿਰਦੇਸ਼ਕ ਦੇਵੀ ਸ਼੍ਰੀ ਪ੍ਰਸਾਦ ਨਾਲ ਸਕ੍ਰੀਨਿੰਗ 'ਤੇ ਪਹੁੰਚੇ ਤਾਂ ਉਥੇ ਭਗਦੜ ਮਚ ਗਈ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇਸ ਦਰਦਨਾਕ ਘਟਨਾ 'ਚ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ 8 ਸਾਲਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਜ਼ਾਹਿਰ ਹੈ ਕਿ ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਸਨ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਅੱਲੂ ਅਰਜੁਨ ਨੇ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੂੰ 25 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News