ਪ੍ਰਿਯੰਕਾ ਚੋਪੜਾ ਨੂੰ 'ਰੈੱਡ ਸੀਅ ਫਿਲਮ ਫੈਸਟੀਵਲ' ’ਚ ਖ਼ਾਸ ਸਨਮਾਨ

Saturday, Dec 14, 2024 - 05:08 PM (IST)

ਪ੍ਰਿਯੰਕਾ ਚੋਪੜਾ ਨੂੰ 'ਰੈੱਡ ਸੀਅ ਫਿਲਮ ਫੈਸਟੀਵਲ' ’ਚ ਖ਼ਾਸ ਸਨਮਾਨ

ਮੁੰਬਈ (ਬਿਊਰੋ) - ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਪਿਛਲੇ ਦਿਨੀਂ ਜੇਦਾਹ ਵਿਚ ਕਰਵਾਏ ‘ਰੈੱਡ ਸੀਅ ਫਿਲਮ ਫੈਸਟੀਵਲ 2024’ ਦੌਰਾਨ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਦੌਰਾਨ ਫ਼ਿਲਮ ਨਿਰਮਾਤਾਵਾਂ ਤੇ ਕਲਾਕਾਰਾਂ ਨੇ ਪ੍ਰਿਯੰਕਾ ਵੱਲੋਂ ਦੁਨੀਆ ਭਰ ਦੇ ਸਿਨੇਮਾ ’ਚ ਪਾਏ ਯੋਗਦਾਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਿਯੰਕਾ ਨੂੰ ਇਹ ਸਨਮਾਨ ‘ਸੈਕਸ ਐਂਡ ਦਿ ਸਿਟੀ’ ਦੀ ਅਦਾਕਾਰਾ ਸਾਰਾ ਜੈਸਿਕਾ ਪਾਰਕਰ ਵੱਲੋਂ ਦਿੱਤਾ ਗਿਆ। ਉਸ ਨੇ ਕਿਹਾ ਕਿ ਪ੍ਰਿਯੰਕਾ ਦੀਆਂ ਪ੍ਰਾਪਤੀਆਂ ਲਈ ਇਹ ਉਸ ਦਾ ‘ਸੱਚਾ ਸਨਮਾਨ’ ਹੈ।

ਇਹ ਵੀ ਪੜ੍ਹੋ- ਇੰਦੌਰ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਲਾ ਲਾ ਲਾ ਲਾ...,ਸਿੱਖ ਭਾਈਚਾਰੇ ਨੇ ਪ੍ਰਗਟਾਈ ਚਿੰਤਾ

ਪ੍ਰਿਯੰਕਾ ਨੂੰ ਬਾਲੀਵੁੱਡ ਅਤੇ ਹਾਲੀਵੁੱਡ ’ਚ ਉਸ ਦੇ ਨਿਵੇਕਲੇ ਕੰਮ ਕਰ ਕੇ ਜਾਣਿਆ ਜਾਂਦਾ ਹੈ। ਇਸ ਸਮਾਗਮ ’ਚ ਉਹ ਆਪਣੇ ਪਤੀ ਨਿੱਕ ਜੋਨਸ ਨਾਲ ਪੁੱਜੀ ਸੀ। ਨਿੱਕ ਨੇ ਕਾਲੇ ਕੱਪੜੇ ਪਾਏ ਸਨ, ਜਦਕਿ ਪ੍ਰਿਯੰਕਾ ਨੇ ਚਮਕ ਵਾਲਾ ਗਾਊਨ ਪਾਇਆ ਹੋਇਆ ਸੀ। ਸੋਸ਼ਲ ਮੀਡੀਆ ’ਤੇ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਪ੍ਰਿਯੰਕਾ ਨੇ ਆਖਿਆ ਕਿ ਇਸ ਸਨਮਾਨ ਲਈ ਉਹ ਧੰਨਵਾਦੀ ਹੈ। ਉਸ ਨੇ ਇਸ ਸਮਾਗਮ ਦੌਰਾਨ ਸਨਮਾਨ ਹਾਸਲ ਕਰਨ ਵਾਲੇ ਸਾਰਿਆਂ ਨੂੰ ਵਧਾਈ ਦਿੱਤੀ। ਉਸ ਨੇ ਕਿਹਾ ਕਿ ਉਸ ਨੇ ਆਪਣਾ ਫ਼ਿਲਮੀ ਸਫ਼ਰ ਹਿੰਦੀ ਅਤੇ ਤੇਲਗੂ ਫ਼ਿਲਮਾਂ ਤੋਂ ਸ਼ੁਰੂ ਕੀਤਾ ਸੀ ਪਰ ਇਸ ਸਮਾਗਮ ਜ਼ਰੀਏ ਉਹ ਅੱਜ ਸਭ ਹੱਦਾਂ ਤੇ ਭਾਸ਼ਾਵਾਂ ਦੀਆਂ ਬੰਦਿਸ਼ਾਂ ਟੱਪ ਕੇ ਇਸ ਸਾਂਝੇ ਮੰਚ ’ਤੇ ਪੁੱਜੀ ਹੈ। ਅਦਾਕਾਰਾ ਨੇ ਉਸ ਨਾਲ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਸਣੇ ਆਪਣੇ ਪਰਿਵਾਰ ਅਤੇ ਖ਼ਾਸ ਕਰ ਕੇ ਆਪਣੇ ਪਤੀ ਨਿੱਕ ਦੀ ਤਾਰੀਫ਼ ਕੀਤੀ ਅਤੇ ਆਪਣੇ ਮਰਹੂਮ ਪਿਤਾ ਨੂੰ ਯਾਦ ਕੀਤਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News