ਕੈਂਸਰ ਦੇ ਇਲਾਜ ਵਿਚਾਲੇ ਹਿਨਾ ਖ਼ਾਨ ਦੀਆਂ ਇਨ੍ਹਾਂ ਤਸਵੀਰਾਂ ਨੇ ਖਿੱਚਿਆ ਲੋਕਾਂ ਦਾ ਧਿਆਨ
Thursday, Dec 12, 2024 - 05:20 PM (IST)
ਐਂਟਰਟੇਨਮੈਂਟ ਡੈਸਕ : ਹਾਲ ਹੀ 'ਚ ਹਿਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਿਨਾ ਸ਼ਾਲ ਵਿੰਟਰ ਟੋਪੀ ਪਾ ਕੇ ਬਾਲਕੋਨੀ 'ਚ ਬੈਠੀ ਨਜ਼ਰ ਆ ਰਹੀ ਹੈ।
ਸੂਰਜ ਡੁੱਬਣ ਦੇ ਸੁੰਦਰ ਦ੍ਰਿਸ਼ ਦਾ ਆਨੰਦ ਮਾਣਦੇ ਹੋਏ ਉਹ ਚਾਹ ਦੀ ਚੁਸਕੀ ਲੈ ਰਹੀ ਹੈ।
ਹਾਲ ਹੀ 'ਚ ਹਿਨਾ ਨੇ ਹਸਪਤਾਲ ਦੀਆਂ 2 ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸ ਪਰੇਸ਼ਾਨੀ 'ਚੋਂ ਲੰਘ ਰਹੀ ਹੈ।