ਤਲਾਕ ਦੀਆਂ ਅਫਵਾਹਾਂ ਵਿਚਾਲੇ ਦੂਜੀ ਵਾਰ ਮਾਤਾ-ਪਿਤਾ ਬਣਨਗੇ ਐਸ਼ਵਰਿਆ-ਅਭਿਸ਼ੇਕ?

Monday, Dec 09, 2024 - 04:48 PM (IST)

ਐਂਟਰਟੇਨਮੈਂਟ ਡੈਸਕ- ਬੱਚਨ ਪਰਿਵਾਰ ਦੇ ਰਿਸ਼ਤੇ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ। ਪਿਛਲੇ ਕਈ ਸਾਲਾਂ ਤੋਂ ਐਸ਼ਵਰਿਆ ਰਾਏ ਬੱਚਨ ਦੇ ਆਪਣੇ ਸਹੁਰਿਆਂ ਨਾਲ ਝਗੜੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਇਨ੍ਹਾਂ ਖਬਰਾਂ ਨੂੰ ਲੈ ਕੇ ਦੋਵਾਂ ‘ਚੋਂ ਕਿਸੇ ਨੇ ਵੀ ਅਜੇ ਤੱਕ ਆਪਣੀ ਚੁੱਪੀ ਨਹੀਂ ਤੋੜੀ ਹੈ।
ਇਸੀ ਵਿਚਾਲੇ ਹਾਲ ਹੀ ਦੇ ਵਿੱਚ ਦੋਹਾਂ ਦੀਆਂ ਇਕੱਠੀਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਕੁਝ ਸਕੂਨ ਮਿਲਿਆ ਹੈ। ਹੁਣ ਅਭਿਸ਼ੇਕ ਬੱਚਨ ਅਭਿਨੇਤਾ ਰਿਤੇਸ਼ ਦੇਸ਼ਮੁਖ ਦੇ ਸ਼ੋਅ ‘ਕੇਸ ਤੋ ਬਨਤਾ ਹੈ’ ‘ਚ ਪਹੁੰਚੇ।

ਇਹ ਵੀ ਪੜ੍ਹੋ-AP Dhillon ਦੇ ਸ਼ੋਅ 'ਚ ਖੁੱਲ੍ਹ ਗਈ ਅਦਾਕਾਰਾ ਮਲਾਇਕਾ ਦੀ ਜ਼ਿਪ, ਵੀਡੀਓ ਵਾਇਰਲ
ਰਿਤੇਸ਼ ਨੇ ਪੁੱਛੇ ਸਵਾਲ 
ਜਿੱਥੇ ਉਨ੍ਹਾਂ ਤੋਂ ਰਿਤੇਸ਼ ਦੇ ਕਈ ਸਵਾਲ ਪੁੱਛੇ। ਇਸ ਦੇ ਨਾਲ ਹੀ ਰਿਤੇਸ਼ ਨੇ ਜੂਨੀਅਰ ਬੱਚਨ ਅਤੇ ਐਸ਼ਵਰਿਆ ਰਾਏ ਦੇ ਦੂਜੀ ਵਾਰ ਮਾਤਾ-ਪਿਤਾ ਬਣਨ ਦੀ ਗੱਲ ਵੀ ਕਹੀ। ਸ਼ੋਅ ‘ਕੇਸ ਤੋ ਬੰਤਾ ਹੈ’ ‘ਚ ਰਿਤੇਸ਼ ਨੇ ਮਜ਼ਾਕ ‘ਚ ਅਭਿਸ਼ੇਕ ਨੂੰ ਕਿਹਾ, ‘ਅਮਿਤਾਭ ਜੀ, ਐਸ਼ਵਰਿਆ, ਆਰਾਧਿਆ ਅਤੇ ਤੁਸੀਂ ਅਭਿਸ਼ੇਕ, ਉਹ ਸਾਰੇ ‘A’ ਨਾਲ ਸ਼ੁਰੂ ਕਰਦੇ ਹਨ। ਤਾਂ ਜਯਾ ਆਂਟੀ ਅਤੇ ਸ਼ਵੇਤਾ ਨੇ ਕੀ ਕੀਤਾ? ਇਸ ‘ਤੇ ਅਭਿਸ਼ੇਕ ਉੱਚੀ-ਉੱਚੀ ਹੱਸਣ ਲੱਗਦੇ ਹਨ ਅਤੇ ਕਹਿੰਦੇ ਹਨ, ‘ਸਾਨੂੰ ਇਸ ਬਾਰੇ ਉਨ੍ਹਾਂ ਤੋਂ ਪੁੱਛਣਾ ਹੋਵੇਗਾ। ਪਰ ਸ਼ਾਇਦ ਸਾਡੇ ਪਰਿਵਾਰ ਵਿੱਚ ਇਹ ਇੱਕ ਪਰੰਪਰਾ ਬਣ ਗਈ ਹੈ। ਇਸ ਦੌਰਾਨ ਰਿਤੇਸ਼ ਨੇ ਕਿਹਾ, ‘ਆਰਾਧਿਆ ਤੋਂ ਬਾਅਦ?’ ਅਭਿਸ਼ੇਕ ਨੇ ਮੁਸਕਰਾਉਂਦੇ ਹੋਏ ਕਿਹਾ, ‘ਨਹੀਂ, ਹੁਣ ਦੇਖਾਂਗੇ ਕਿ ਅਗਲੀ ਪੀੜ੍ਹੀ ਕਦੋਂ ਆਵੇਗੀ’।

ਇਹ ਵੀ ਪੜ੍ਹੋ- 'Water Heating Rod' 'ਤੇ ਬਣ ਗਈ ਹੈ ਸਫੈਦ ਪਰਤ ਤਾਂ ਕਰੋ ਇਹ ਛੋਟਾ ਜਿਹਾ ਕੰਮ
ਇਸ ਤੋਂ ਬਾਅਦ ਰਿਤੇਸ਼ ਨੇ ਕਿਹਾ ਕਿ ਇੰਨਾ ਕੌਣ ਰੁਕਦਾ ਹੈ? ਜਿਵੇਂ ਮੇਰੇ ਦੋ ਬੇਟੇ ਹਨ ਰਿਤੇਸ਼, ਰਿਆਨ, ਰਾਹਿਲ। ਅਭਿਸ਼ੇਕ, ਆਰਾਧਿਆ…" ਐਸ਼ਵਰਿਆ ਰਾਏ ਨਾਲ ਦੂਜੇ ਬੱਚੇ ਦੇ ਸੁਝਾਅ ‘ਤੇ ਅਭਿਸ਼ੇਕ ਬੱਚਨ ਸ਼ਰਮਿੰਦਾ ਹੋ ਗਏ। ਅਦਾਕਾਰ ਨੇ ਕਿਹਾ ਕਿ ਉਮਰ ਦਾ ਤਾਂ ਲਿਹਾਜ਼ ਕਰੋ। ਮੈਂ ਤੁਹਾਡੇ ਤੋਂ ਵੱਡਾ ਹਾਂ। ਇਸ ਤੋਂ ਬਾਅਦ ਰਿਤੇਸ਼ ਨੇ ਅਭਿਸ਼ੇਕ ਦੇ ਪੈਰਾਂ ਨੂੰ ਛੂਹਿਆ, ਜਿਸ ਨਾਲ ਸਾਰੇ ਹੱਸ ਪਏ।


ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਇੱਕ ਇਵੈਂਟ ਵਿੱਚ ਇਕੱਠੇ ਨਜ਼ਰ ਆਏ
ਤਨਾਜ਼ ਈਰਾਨੀ ਨੇ ਐਸ਼ਵਰਿਆ ਰਾਏ ਨਾਲ ਕੁਝ ਫਿਲਮਾਂ ਕੀਤੀਆਂ ਸਨ। ਉਨ੍ਹਾਂ ਨੇ ਐਸ਼ਵਰਿਆ ਨੂੰ ਗੰਭੀਰ ਅਤੇ ਅਭਿਸ਼ੇਕ ਬੱਚਨ ਤੋਂ ਬਿਲਕੁਲ ਵੱਖ ਦੱਸਿਆ। ਐਸ਼ਵਰਿਆ ਦੀ ਖੂਬਸੂਰਤੀ ਦੀ ਤਾਰੀਫ਼ ਕਰਦੇ ਹੋਏ ਉਸ ਨੇ ਕਿਹਾ, ‘ਮੈਂ ਐਸ਼ਵਰਿਆ ਨਾਲ ਦੋ ਫਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਕਾਫ਼ੀ ਗੰਭੀਰ ਇਨਸਾਨ ਹੈ। ਉਹ ਅਭਿਸ਼ੇਕ ਬੱਚਨ ਦੇ ਬਿਲਕੁਲ ਉਲਟ ਹੈ।

ਇਹ ਵੀ ਪੜ੍ਹੋ- ਬਹੁਤ ਹੀ ਦਿਲਚਸਪ ਹੈ ਪਰਿਣੀਤੀ-ਰਾਘਵ ਦੀ ਲਵ ਸਟੋਰੀ
ਦੱਸ ਦੇਈਏ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੇ ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ 2007 ਵਿੱਚ ਵਿਆਹ ਕੀਤਾ ਸੀ। ਜਿਸ ਤੋਂ ਬਾਅਦ 4 ਸਾਲ ਬਾਅਦ ਦੋਹਾਂ ਨੇ ਬੇਟੀ ਆਰਾਧਿਆ ਬੱਚਨ ਦਾ ਸਵਾਗਤ ਕੀਤਾ। ਹੁਣ ਉਨ੍ਹਾਂ ਦੀ ਇਕੱਲੀ ਧੀ 13 ਸਾਲ ਦੀ ਹੋ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Aarti dhillon

Content Editor

Related News