''ਕੁਛ ਕੁਛ ਹੋਤਾ ਹੈ'' ਵਰਗੀਆਂ ਫਿਲਮਾਂ ਨਾਲ ਦਿਲ ਜਿੱਤਣ ਵਾਲੀ ਕਾਜੋਲ ਨੇ ਇੰਡਸਟਰੀ ''ਚ ਪੂਰੇ ਕੀਤੇ 30 ਸਾਲ

Sunday, Jul 31, 2022 - 02:57 PM (IST)

''ਕੁਛ ਕੁਛ ਹੋਤਾ ਹੈ'' ਵਰਗੀਆਂ ਫਿਲਮਾਂ ਨਾਲ ਦਿਲ ਜਿੱਤਣ ਵਾਲੀ ਕਾਜੋਲ ਨੇ ਇੰਡਸਟਰੀ ''ਚ ਪੂਰੇ ਕੀਤੇ 30 ਸਾਲ

ਮੁੰਬਈ- ਅਦਾਕਾਰਾ ਕਾਜੋਲ ਨੇ ਫਿਲਮਾਂ 'ਚ ਆਪਣੀ ਦਮਦਾਰ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਤੇ ਖੂਬ ਰਾਜ ਕੀਤਾ ਹੈ। ਭਾਵੇਂ ਹੀ ਹੁਣ ਫਿਲਮਾਂ ਤੋਂ ਦੂਰ ਹੈ ਪਰ ਅੱਜ ਵੀ ਪ੍ਰਸ਼ੰਸਕ ਉਨ੍ਹਾਂ 'ਤੇ ਖੂਬ ਪਿਆਰ ਲੁਟਾਉਂਦੇ ਹਨ। ਅਦਾਕਾਰਾ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ। ਕਾਜੋਲ ਨੇ ਅੱਜ ਇੰਡਸਟਰੀ 'ਚ ਆਪਣੇ 30 ਸਾਲ ਪੂਰੇ ਕੀਤੇ ਹਨ। ਇਸ ਮੌਕੇ 'ਤੇ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਅਜੇ ਦੇਵਗਨ ਨੇ ਇਕ ਖ਼ਾਸ ਪੋਸਟ ਦੇ ਰਾਹੀਂ ਕਾਜੋਲ ਨੂੰ ਵਧਾਈ ਦਿੱਤੀ ਹੈ।

PunjabKesari
ਕਾਜੋਲ ਦੇ ਇੰਡਸਟਰੀ 'ਚ 30 ਸਾਲ ਪੂਰੇ ਹੋਣ 'ਤੇ ਅਜੇ ਦੇਵਗਨ ਨੇ ਇੰਸਟਾਗ੍ਰਾਮ 'ਤੇ ਅਦਾਕਾਰਾ ਨਾਲ ਇਕ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ 'ਚ ਲਿਖਿਆ-ਸਿਨੇਮਾ 'ਚ ਤਿੰਨ ਦਹਾਕੇ! ਤੁਸੀਂ ਬਹੁਤ ਵਧੀਆਂ ਕੰਮ ਕੀਤਾ ਹੈ। ਸੱਚ ਕਹਾਂ ਤਾਂ ਅਜੇ ਸ਼ੁਰੂਆਤ ਹੈ, ਕਈ ਹੋਰ ਮੀਲ ਦੇ ਪੱਥਰ, ਫਿਲਮਾਂ ਅਤੇ ਯਾਦਾਂ ਦੇ ਲਈ।

PunjabKesari
ਦੱਸ ਦੇਈਏ ਕਿ ਕਾਜੋਲ ਨੇ ਸਾਲ 1992 'ਚ ਸਿਰਫ਼ 17 ਸਾਲ ਦੀ ਉਮਰ 'ਚ ਫਿਲਮਾਂ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੈਕ-ਟੂ-ਬੈਕ ਸੁਪਰਹਿੱਟ ਫਿਲਮਾਂ ਦਿੱਤੀਆਂ ਅਤੇ ਲੋਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਆਖਿਰੀ ਵਾਰ ਸਾਲ 2020 'ਚ ਫਿਲਮ 'ਤਾਨਾਜੀ:ਦਿ ਅਨਸੰਗ ਵਾਰੀਅਰ' 'ਚ ਦੇਖਿਆ ਗਿਆ। ਇਸ 'ਚ ਅਦਾਕਾਰਾ ਆਪਣੇ ਪਤੀ ਅਤੇ ਅਦਾਕਾਰ ਅਜੇ ਦੇਵਗਨ ਸੰਗ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਈ ਸੀ। 


author

Aarti dhillon

Content Editor

Related News