ਅਮਰਿੰਦਰ ਗਿੱਲ ਦੀ ਆਵਾਜ਼ ''ਚ ਰਿਲੀਜ਼ ਹੋਇਆ ''ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ'' ਦਾ ਗੀਤ ''ਕੋਰਾ ਕੁੱਜਾ''

07/14/2023 10:35:55 AM

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦਾ ਨਵਾਂ ਗੀਤ ‘ਕੋਰਾ ਕੁੱਜਾ’ਗਾਇਕ ਅਮਰਿੰਦਰ ਗਿੱਲ ਦੀ ਆਵਾਜ਼ 'ਚ ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦੇ ਬੋਲ ਡੀ ਹਰਪ ਵਲੋਂ ਲਿਖੇ ਗਏ ਹਨ ਅਤੇ ਸੰਗੀਤ ਜਤਿੰਦਰ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਰਿਧਮ ਬੁਆਏਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।

ਦੱਸ ਦੇਈਏ ਕਿ ਫ਼ਿਲਮ ’ਚ ਬੀ. ਐੱਨ. ਸ਼ਰਮਾ, ਜਤਿੰਦਰ ਕੌਰ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਧੀਰਜ ਕੁਮਾਰ, ਅਸ਼ੋਕ ਪਾਠਕ, ਸੁਮਿਤ ਗੁਲਾਟੀ, ਸੀਮਾ ਕੌਸ਼ਲ, ਪਰਕਾਸ਼ ਗਾਧੂ, ਨੇਹਾ ਦਿਆਲ, ਕਮਲਦੀਪ ਕੌਰ, ਗੁਰਪ੍ਰੀਤ ਕੌਰ ਭੰਗੂ, ਸਮਰੀਤ ਬਾਜਵਾ ਤੇ ਪਰਵੀਨ ਬਾਨੀ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲਾਡਾ ਸਿਆਨ ਘੁੰਮਣ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖੀ ਹੈ।

ਫ਼ਿਲਮ ਵੈਸਟਾਵੰਡਰ ਮੋਸ਼ਨ ਪਿਕਚਰਜ਼ ਤੇ ਅੰਬਰਸਰੀਏ ਪ੍ਰੋਡਕਸ਼ਨਜ਼ ਦੀ ਪੇਸ਼ਕਸ਼ ਹੈ। ਫ਼ਿਲਮ ਨੂੰ ਜਤਿੰਦਰ ਸਿੰਘ ਲਵਲੀ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੇ ਕੋ-ਪ੍ਰੋਡਿਊਸਰ ਧੀਰਜ ਕੁਮਾਰ ਤੇ ਕਰਨ ਸੰਧੂ ਹਨ। ਇਹ ਫ਼ਿਲਮ 14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਰਿਧਮ ਬੁਆਏਜ਼ ਵਲੋਂ ਦੁਨੀਆ ਭਰ ’ਚ ਰਿਲੀਜ਼ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ– ‘ਕੋਰਾ ਕੁੱਜਾ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News