ਕੇ. ਬੀ. ਸੀ. ਦੇ ਨਾਂ ’ਤੇ ਠੱਗੀ ਦਾ ਨਵਾਂ ਤਰੀਕਾ, ਲੋਕਾਂ ਨੂੰ ਵ੍ਹਟਸਐਪ ’ਤੇ ਆ ਰਹੇ ਆਡੀਓ ਮੈਸੇਜ
Tuesday, Mar 05, 2024 - 12:46 PM (IST)
ਜਲੰਧਰ (ਵਿਸ਼ੇਸ਼) - ਹੁਣ ਦੇਸ਼ ਵਿਚ ਕੇ. ਬੀ. ਸੀ. ਦੇ ਨਾਂ ’ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਲੋਕਾਂ ਵਲੋਂ ਕੇ. ਬੀ. ਸੀ. ਦੇ ਨਾਂ ’ਤੇ ਭੋਲੇ-ਭਾਲੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ, ਸੋਸ਼ਲ ਮੀਡੀਆ ’ਤੇ ਕੇ. ਬੀ. ਸੀ. ਸਬੰਧੀ ਇਕ ਆਡੀਓ ਅਤੇ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਵ੍ਹਟਸਐਪ ਅਤੇ ਕੇ. ਬੀ. ਸੀ. ਦੋਵਾਂ ਨੇ ਮਿਲ ਕੇ 5 ਦੇਸ਼ਾਂ ਵਿਚ ਅੰਤਰਰਾਸ਼ਟਰੀ ਲੱਕੀ ਡਰਾਅ ਕੱਢੇ ਸਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਦੇ ਗੀਤ 'Nothing Lasts' ਦੀ ਵੀਡੀਓ ਰਿਲੀਜ਼, ਬਣਾਇਆ ਵੱਡਾ ਰਿਕਾਰਡ
ਇਸ ਡਰਾਅ ’ਚ ਤੁਹਾਡੇ ਨਾਂ ’ਤੇ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਨਾਮ ਹਾਸਲ ਕਰਨ ਲਈ ਵ੍ਹਟਸਐਪ ’ਤੇ ਇਕ ਨੰਬਰ ਜੋੜ ਕੇ ਕਾਲ ਕਰੋ। ਆਡੀਓ ਮੈਸੇਜ ’ਚ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਲਾਟਰੀ ਮੈਨੇਜਰ ਨੂੰ ਸਾਧਾਰਨ ਕਾਲ ਨਹੀਂ ਕਰ ਸਕਦੇ, ਇਸ ਲਈ ਤੁਹਾਨੂੰ ਵ੍ਹਟਸਐਪ ਕਾਲ ਰਾਹੀਂ ਉਸ ਨਾਲ ਸੰਪਰਕ ਕਰਨਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - 3 ਸਹਿ-ਕਲਾਕਾਰਾਂ ਵਲੋਂ ਮਹਿਲਾ ਕਲਾਕਾਰ ਨਾਲ ਸਮੂਹਿਕ ਜਬਰ-ਜ਼ਨਾਹ, ਫ਼ਿਲਮੀ ਤਰੀਕੇ ਨਾਲ ਦਿੱਤਾ ਘਟਨਾ ਨੂੰ ਅੰਜ਼ਾਮ
ਆਡੀਓ ਕਲਿੱਪ ਦੇ ਨਾਲ ਇਕ ਫੋਟੋ ਵੀ ਲੋਕਾਂ ਨਾਲ ਸਾਂਝੀ ਕੀਤੀ ਗਈ ਹੈ। ਇਸ ਕਾਰਨ ਕਈ ਲੋਕ ਇਸ ਨੂੰ ਸੱਚ ਮੰਨ ਕੇ ਘਪਲੇਬਾਜ਼ਾਂ ਦੇ ਜਾਲ ਵਿਚ ਫਸ ਜਾਂਦੇ ਹਨ। ਪੈਸੇ ਭੇਜਣ ਤੋਂ ਪਹਿਲਾਂ ਘਪਲੇਬਾਜ਼ ਟੈਕਸ ਜਾਂ ਹੋਰ ਚਾਰਜ ਦਾ ਦਾਅਵਾ ਕਰਕੇ ਪੈਸੇ ਲੈ ਲੈਂਦੇ ਹਨ ਅਤੇ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਜੇਕਰ ਤੁਹਾਨੂੰ ਵੀ ਅਜਿਹੇ ਮੈਸੇਜ ਆਉਂਦੇ ਹਨ, ਤਾਂ ਉਨ੍ਹਾਂ ਦਾ ਜਵਾਬ ਨਾ ਦਿਓ ਅਤੇ ਕਿਸੇ ਅਣਜਾਣ ਕਾਲ ’ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।