ਜੁਨੈਦ ਖਾਨ ਤੇ ਖੁਸ਼ੀ ਕਪੂਰ ਦੀ ‘ਲਵਯਾਪਾ’ 7 ਫਰਵਰੀ ਨੂੰ ਹੋਵੇਗੀ ਰਿਲੀਜ਼
Friday, Dec 27, 2024 - 02:29 PM (IST)
ਮੁੰਬਈ (ਬਿਊਰੋ) - ਫੈਂਟਮ ਸਟੂਡੀਓਜ਼ ਅਤੇ ਏ. ਜੀ. ਐੱਸ. ਐਂਟਰਟੇਨਮੈਂਟ ਨੇ ਜੁਨੈਦ ਖਾਨ ਅਤੇ ਖੁਸ਼ੀ ਕਪੂਰ ਦੀ ਡੈਬਿਊ ਫਿਲਮ ਦੇ ਟਾਈਟਲ ਦਾ ਐਲਾਨ ਕੀਤਾ ਹੈ। ਅਦਵੈਤ ਚੰਦਨ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਅਤੇ ਇਸ ਦਾ ਨਾਂ ‘ਲਵਯਾਪਾ’ ਹੈ। ਫਿਲਮ ਦੀ ਯੰਗ ਅਤੇ ਫ੍ਰੈੱਸ਼ ਐਨਰਜੀ ਦਰਸ਼ਕਾਂ ਨੂੰ ਪਸੰਦ ਆਵੇਗੀ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
‘ਲਵਯਾਪਾ’ ਪਿਆਰ ਅਤੇ ਇਸ ਦੀਆਂ ਪੇਚੀਦਗੀਆਂ ਦੀ ਕਹਾਣੀ ਹੈ, ਜੋ ਮਸਤੀ ਅਤੇ ਹਾਸੇ ਨਾਲ ਭਰਪੂਰ ਹੈ। ‘ਲਵਯਾਪਾ’ 2025 ਦੀ ਸਭ ਤੋਂ ਰੋਮਾਂਚਕ ਫਿਲਮਾਂ ਵਿਚੋਂ ਇਕ ਹੋਣ ਜਾ ਰਹੀ ਹੈ, ਜੋ 7 ਫਰਵਰੀ, 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।