ਜੂਹੀ ਚਾਵਲਾ ਤੋਂ 20 ਲੱਖ ਰੁਪਏ ਅਦਾਲਤ ਖਰਚ ਵਸੂਲਣ ਲਈ ਡੀ. ਐੱਸ. ਐੱਲ. ਐੱਸ. ਏ. ਨੇ ਹਾਈਕੋਰਟ ਦਾ ਕੀਤਾ ਰੁਖ਼

Friday, Jan 21, 2022 - 06:02 PM (IST)

ਜੂਹੀ ਚਾਵਲਾ ਤੋਂ 20 ਲੱਖ ਰੁਪਏ ਅਦਾਲਤ ਖਰਚ ਵਸੂਲਣ ਲਈ ਡੀ. ਐੱਸ. ਐੱਲ. ਐੱਸ. ਏ. ਨੇ ਹਾਈਕੋਰਟ ਦਾ ਕੀਤਾ ਰੁਖ਼

ਨਵੀਂ ਦਿੱਲੀ (ਬਿਊਰੋ)– ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 5ਜੀ ਟੈਕਨਾਲੋਜੀ ਖ਼ਿਲਾਫ਼ ਇਕ ਮੁਕੱਦਮੇ ਨੂੰ ਲੈ ਕੇ ਅਦਾਲਤ ਖਰਚ ਦੇ ਤੌਰ ’ਤੇ 20 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਅਦਾਕਾਰਾ ਜੂਹੀ ਚਾਵਲਾ ਤੇ ਦੋ ਹੋਰਨਾਂ ਨੂੰ ਜਾਰੀ ਹੁਕਮ ਨੂੰ ਲਾਗੂ ਕਰਨ ਲਈ ਦਿੱਲੀ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ (ਡੀ. ਐੱਸ. ਐੱਲ. ਐੱਸ. ਏ.) ਦੀ ਪਟੀਸ਼ਨ ’ਤੇ 3 ਫਰਵਰੀ ਨੂੰ ਸੁਣਵਾਈ ਹੋਵੇਗੀ।

ਬਾਲੀਵੁੱਡ ਅਦਾਕਾਰਾ ਦੇ ਵਕੀਲ ਨੇ ਜੱਜ ਅਮਿਤ ਬੰਸਲ ਨੂੰ ਕਿਹਾ ਕਿ ਸਿੰਗਲ ਜੱਜ ਦੇ ਹੁਕਮ ਖ਼ਿਲਾਫ਼ ਅਪੀਲ ਬੈਂਚ ’ਚ ਪੈਂਡਿੰਗ ਹੈ, ਜਿਸ ’ਤੇ 25 ਜਨਵਰੀ ਨੂੰ ਵਿਚਾਰ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

ਉਨ੍ਹਾਂ ਅਦਾਲਤ ਤੋਂ ਪਟੀਸ਼ਨ ’ਤੇ ਸੁਣਵਾਈ ਫਿਲਹਾਲ ਟਾਲਣ ਦੀ ਬੇਨਤੀ ਕੀਤੀ ਹੈ। ਡੀ. ਐੱਸ. ਐੱਲ. ਐੱਸ. ਏ. ਵਲੋਂ ਪੇਸ਼ ਹੋਏ ਵਕੀਲ ਸੌਰਭ ਕੰਸਲ ਨੇ ਦਲੀਲ ਦਿੱਤੀ ਕਿ ਅਦਾਲਤ ਖਰਚ ਲਗਾਉਣ ਦਾ ਹੁਕਮ ਪਿਛਲੇ ਸਾਲ ਜੂਨ ’ਚ ਜਾਰੀ ਕੀਤਾ ਗਿਆ ਸੀ ਤੇ ਇਸ ਦਾ ਪਾਲਣ ਅਜੇ ਹੋਣਾ ਬਾਕੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਰਕਮ ਜਮ੍ਹਾ ਕਰਵਾਉਣ ਲਈ ਡੀ. ਐੱਸ. ਐੱਲ. ਐੱਸ. ਏ. ਦੇ ਨੋਟਿਸ ਭੇਜਣ ਤੋਂ ਬਾਅਦ ਹੀ ਸਿੰਗਲ ਜੱਜ ਦੇ ਹੁਕਮ ਖ਼ਿਲਾਫ਼ ਅਪੀਲ ਦਾਇਰ ਕੀਤੀ ਗਈ ਹੈ ਤੇ ਬੈਂਚ ਨੇ ਕੋਈ ਮੁਲਤਵੀ ਹੁਕਮ ਜਾਰੀ ਨਹੀਂ ਕੀਤਾ ਹੈ। ਅਦਾਲਤ ਨੇ ਪਟੀਸ਼ਨ ’ਤੇ ਸੁਣਵਾਈ ਟਾਲਦਿਆਂ ਕਿਹਾ, ‘ਦੇਖਿਆ ਜਾਵੇ ਕਿ ਬੈਂਚ ਦੇ ਸਾਹਮਣੇ ਕੀ ਹੁੰਦਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News