‘ਆਖ਼ਿਰੀ ਸਵਾਲ’ ਦਾ ਟੀਜ਼ਰ ਰਿਲੀਜ਼

Wednesday, Apr 15, 2026 - 09:57 AM (IST)

‘ਆਖ਼ਿਰੀ ਸਵਾਲ’ ਦਾ ਟੀਜ਼ਰ ਰਿਲੀਜ਼

ਮੁੰਬਈ- ਸੰਜੇ ਦੱਤ ਦੀ ਫ਼ਿਲਮ ‘ਆਖ਼ਿਰੀ ਸਵਾਲ’ ਦੀ ਝਲਕ ਦੇਖ ਕੇ ਲੱਗਦਾ ਹੈ ਕਿ ਇਹ ਸੱਚੀਆਂ ਘਟਨਾਵਾਂ ’ਤੇ ਟਿਕੀ ਹੈ ਅਤੇ ਭਾਰਤ ਦੇ ਇਤਿਹਾਸ ਦੇ ਉਨ੍ਹਾਂ ਵਿਵਾਦਿਤ ਹਿੱਸਿਆਂ ਨੂੰ ਛੂੰਹਦੀ ਹੈ, ਜਿਨ੍ਹਾਂ ਬਾਰੇ ਲੋਕ ਅਕਸਰ ਗੱਲ ਕਰਦੇ ਹਨ, ਜਿਵੇਂ ਆਰ.ਐੱਸ.ਐੱਸ. ’ਤੇ ਲੱਗੀ ਪਾਬੰਦੀ ਅਤੇ ਬਾਬਰੀ ਮਸਜਿਦ ਨਾਲ ਜੁੜੀਆਂ ਉਹ ਗੱਲਾਂ ਜੋ ਹੁਣ ਤੱਕ ਸਾਹਮਣੇ ਨਹੀਂ ਆਈਆਂ ਹਨ। ਹੁਣ ਲੋਕਾਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਮੇਕਰਸ ਨੇ ਇਕ ਹੋਰ ਦਮਦਾਰ ਟੀਜ਼ਰ ਰਿਲੀਜ਼ ਕੀਤਾ ਹੈ, ਜੋ ਫ਼ਿਲਮ ਦੀ ਕਹਾਣੀ ਨੂੰ ਲੈ ਕੇ ਸਸਪੈਂਸ ਹੋਰ ਡੂੰਘਾ ਕਰ ਦਿੰਦਾ ਹੈ।

ਇਸ ਦੀ ਸ਼ੁਰੂਆਤ ਇਕ ਅਜਿਹੇ ਸਵਾਲ ਨਾਲ ਹੁੰਦੀ ਹੈ ਜਿਸ ਨੂੰ ਪੁੱਛਣ ਦੀ ਹਿੰਮਤ ਘੱਟ ਹੀ ਲੋਕਾਂ ਨੇ ਦਿਖਾਈ ਹੈ। ਸਾਲ 1934 ’ਚ ਜਦੋਂ ਆਰ.ਐੱਸ.ਐੱਸ. ਦੇ ਫਾਊਂਡਰ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਅਤੇ ਮਹਾਤਮਾ ਗਾਂਧੀ ਵਿਚਕਾਰ ਉਹ ਇਤਿਹਾਸਕ ਮੁਲਾਕਾਤ ਹੋਈ ਸੀ ਤਾਂ ਅਸਲ ’ਚ ਉਨ੍ਹਾਂ ਵਿਚਕਾਰ ਕੀ ਗੱਲ ਹੋਈ ਸੀ? ਟੀਜ਼ਰ ’ਚ ਉਨ੍ਹਾਂ ਦੀ ਗੱਲਬਾਤ ਅਤੇ ਮੁਲਾਕਾਤ ਦੀ ਇਕ ਬਹੁਤ ਹੀ ਦਮਦਾਰ ਝਲਕ ਦਿਖਾਈ ਗਈ ਹੈ, ਜਿਸ ਨੂੰ ਕਾਫੀ ਡਰਾਮੈਟਿਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਇਸ ਦਾ ਅੰਦਾਜ਼ ਕਾਫੀ ਬੇਬਾਕ ਅਤੇ ਸਿੱਧਾ ਹੈ, ਜਿਸ ਨਾਲ ਲੱਗਦਾ ਹੈ ਕਿ ਫ਼ਿਲਮ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੇਗੀ ਜੋ ਹੁਣ ਤੱਕ ਬੰਦ ਸਨ। ਇਹ ਨਾ ਸਿਰਫ ਆਰ.ਐੱਸ.ਐੱਸ. ਦੀ ਵਿਚਾਰਧਾਰਾ ਨੂੰ ਛੂੰਹਦੀ ਹੈ, ਸਗੋਂ ਉਸ ਤੋਂ ਕਿਤੇ ਅੱਗੇ ਜਾ ਕੇ ਕੁਝ ਅਜਿਹੇ ਹਿੰਮਤੀ ਸਵਾਲ ਉਠਾਉਂਦੀ ਹੈ ਜੋ ਦਰਸ਼ਕਾਂ ਨੂੰ ਉਨ੍ਹਾਂ ਘਟਨਾਵਾਂ ਬਾਰੇ ਸੋਚਣ ’ਤੇ ਮਜਬੂਰ ਕਰ ਦੇਣਗੇ, ਜਿਨ੍ਹਾਂ ਨੇ ਦੇਸ਼ ਦੀ ਦਿਸ਼ਾ ਬਦਲੀ ਹੈ। ਨਿਖਿਲ ਨੰਦਾ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਫ਼ਿਲਮ ਬਣੀ ਹੈ ਅਤੇ ਇਸ ਦਾ ਨਿਰਦੇਸ਼ਨ ਅਭਿਜੀਤ ਮੋਹਨ ਵਾਰੰਗ ਨੇ ਕੀਤਾ ਹੈ। ਫ਼ਿਲਮ ਦੇ ਪ੍ਰੋਡਿਊਸਰਸ ਨਿਖਿਲ ਨੰਦਾ ਅਤੇ ਸੰਜੇ ਦੱਤ ਹਨ, ਜਦ ਕਿ ਪੁਨੀਤ ਨੰਦਾ, ਡਾ. ਦੀਪਕ ਸਿੰਘ, ਗੌਰਵ ਦੂਬੇ ਅਤੇ ਉੱਜਵਲ ਆਨੰਦ ਨੇ ਇਸ ਨੂੰ ਕੋ-ਪ੍ਰੋਡਿਊਸ ਕੀਤਾ ਹੈ।


author

cherry

Content Editor

Related News