ਜਾਨ੍ਹਵੀ ਕਪੂਰ ਨੇ ਆਪਣੀ ਟਾਪਲੈੱਸ ਤਸਵੀਰ ਦੀ ਸੱਚਾਈ ਤੋਂ ਚੁੱਕਿਆ ਪਰਦਾ

Monday, Jun 28, 2021 - 11:19 AM (IST)

ਜਾਨ੍ਹਵੀ ਕਪੂਰ ਨੇ ਆਪਣੀ ਟਾਪਲੈੱਸ ਤਸਵੀਰ ਦੀ ਸੱਚਾਈ ਤੋਂ ਚੁੱਕਿਆ ਪਰਦਾ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਤੇ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਨੇ ਬਹੁਤ ਹੀ ਘੱਟ ਸਮੇਂ ’ਚ ਬਾਲੀਵੁੱਡ ’ਚ ਆਪਣੇ ਲਈ ਇਕ ਖ਼ਾਸ ਜਗ੍ਹਾ ਬਣਾ ਲਈ ਹੈ। ਉਹ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ। ਜਿਥੇ ਇਕ ਪਾਸੇ ਪ੍ਰਸ਼ੰਸਕ ਬੇਸਬਰੀ ਨਾਲ ਉਸ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ, ਉਥੇ ਬਹੁਤ ਸਾਰੇ ਲੋਕ ਅਦਾਕਾਰਾ ਦੀ ਸੁੰਦਰਤਾ ਤੋਂ ਆਕਰਸ਼ਿਤ ਹਨ।

ਜਾਨ੍ਹਵੀ ਕਪੂਰ ਵੀ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਰਾਹੀਂ ਕਾਫੀ ਚਰਚਾ ’ਚ ਰਹਿੰਦੀ ਹੈ। ਜਾਨ੍ਹਵੀ ਕਪੂਰ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਸਾਂਝੀਆਂ ਕਰਕੇ ਜਾਨ੍ਹਵੀ ਨੇ ਆਪਣੀ ਟਾਪਲੈੱਸ ਤਸਵੀਰ ਦੀ ਸੱਚਾਈ ਦੱਸੀ ਹੈ।

 
 
 
 
 
 
 
 
 
 
 
 
 
 
 
 

A post shared by Janhvi Kapoor (@janhvikapoor)

ਜਾਨ੍ਹਵੀ ਕਪੂਰ ਨੇ ਪਿਛਲੇ ਦਿਨੀਂ 25 ਜੂਨ ਨੂੰ ਆਪਣੀ ਇੰਸਟਾ ਸਟੋਰੀ ’ਤੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਲੱਗ ਰਿਹਾ ਸੀ ਕਿ ਉਹ ਟਾਪਲੈੱਸ ਹੈ। ਤਸਵੀਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਖ਼ੂਬਸੂਰਤੀ ਵੱਲ ਅਕਰਸ਼ਿਤ ਹੋ ਗਏ ਪਰ ਅੱਜ ਉਸ ਤਸਵੀਰ ਦੀ ਅਸਲੀਅਤ ਸਾਹਮਣੇ ਆ ਗਈ ਹੈ। ਜਾਨ੍ਹਵੀ ਕਪੂਰ ਨੇ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਕਾਫੀ ਹੌਟ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ ’ਚੋਂ ਇਕ ਉਸ ਨੇ ਕੱਲ ਆਪਣੀ ਇੰਸਟਾ ਸਟੋਰੀ ’ਤੇ ਪੋਸਟ ਕੀਤੀ। ਪ੍ਰਸ਼ੰਸਕਾਂ ਵਲੋਂ ਕਿਆਸ ਲਗਾਈ ਜਾ ਰਹੀ ਸੀ ਕਿ ਜਾਨ੍ਹਵੀ ਇਸ ਤਸਵੀਰ ’ਚ ਟਾਪਲੈੱਸ ਨਹੀਂ ਹੈ ਪਰ ਹੁਣ ਉਸ ਨੇ ਉਸੇ ਤਸਵੀਰ ਨਾਲ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਹੈਲਟਰ ਗਰਦਨ ਪਹਿਨੀ ਦਿਖਾਈ ਦਿੱਤੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News