ਬਿਜਲੀ ਵਿਭਾਗ ਦੇ 19 ਲੱਖ ਡਿਫਾਲਟਰਾਂ ਲਈ ਵੱਡੀ ਖ਼ਬਰ, ਚੁੱਕਿਆ ਜਾ ਰਿਹਾ ਇਹ ਅਹਿਮ ਕਦਮ

Monday, Jun 29, 2026 - 04:20 PM (IST)

ਬਿਜਲੀ ਵਿਭਾਗ ਦੇ 19 ਲੱਖ ਡਿਫਾਲਟਰਾਂ ਲਈ ਵੱਡੀ ਖ਼ਬਰ, ਚੁੱਕਿਆ ਜਾ ਰਿਹਾ ਇਹ ਅਹਿਮ ਕਦਮ

ਪਟਿਆਲਾ : ਪੰਜਾਬ ਭਰ ਦੇ 19 ਲੱਖ ਬਿਜਲੀ ਬਿੱਲ ਡਿਫਾਲਟਰਾਂ ਲਈ ਰਾਹਤ ਭਰੀ ਖ਼ਬਰ ਹੈ। ਦਰਅਸਲ ਚੋਣਾਂ ਤੋਂ ਪਹਿਲਾਂ ਸਰਕਾਰ ਨੇ 19 ਲੱਖ ਤੋਂ ਡਿਫਾਲਟਰਾਂ ਨੂੰ ਰਾਹਤ ਦੇਣ ਦੀ ਤਿਆਰੀ ਕਰ ਲਈ ਹੈ। ਇਸ ਲਈ ਵਨ ਟਾਈਮ ਸੈਟਲਮੈਂਟ ਸਕੀਮ (ਓਟੀਐਸ) ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਵਰਕਾਮ ਨੇ ਪੰਜਾਬ ਸਟੇਟ ਬਿਜਲੀ ਰੇਗੂਲੇਟਰੀ ਕਮਿਸ਼ਨ ਸਾਹਮਣੇ ਪਟੀਸ਼ਨ ਦਰਜ ਕੀਤੀ ਹੈ। ਇਸ 'ਤੇ ਹੁਣ ਰੇਗੂਲੇਟਰੀ ਕਮਿਸ਼ਨ 1 ਜੁਲਾਈ ਨੂੰ ਲੋਕਾਂ ਤੋਂ ਸੁਝਾਅ ਅਤੇ ਇਤਰਾਜ਼ ਮੰਗੇਗਾ। ਇਸ ਤੋਂ ਬਾਅਦ ਸਾਰੇ ਵਿਤੀ ਪੱਖਾਂ 'ਤੇ ਵਿਚਾਰ-ਵਟਾਂਦਰਾ ਕਰਨ ਮਗਰੋਂ ਸਹੂਲਤ ਦਿੱਤੀ ਜਾਵੇਗੀ। ਇਸ ਦੇ ਤਹਿਤ ਖੇਤੀਬਾੜੀ ਖਪਤਕਾਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਸ਼੍ਰੇਣੀਆਂ ਦੇ ਡਿਫਾਲਟਰਾਂ ਲਈ ਇਕ ਵਿਸ਼ੇਸ਼ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇਗੀ। ਇਹ ਸਕੀਮ 15 ਦਿਨ ਚੱਲੇਗੀ। ਹਾਲਾਂਕਿ ਇਸਦਾ ਸਮਾਂ 2 ਗੁਣਾ ਕਰਨ ਦਾ ਵੀ ਬਦਲ ਰੱਖਿਆ ਗਿਆ ਹੈ। ਇਸ ਸਕੀਮ ਦੇ ਘੇਰੇ 'ਚ ਉਹ ਸਾਰੇ ਖਪਤਕਾਰ ਸ਼ਾਮਲ ਹਨ ਜਿਨ੍ਹਾਂ ਦਾ 31 ਮਾਰਚ 2025 ਤੱਕ ਬਿਜਲੀ ਦਾ ਬਿਲ ਬਕਾਇਆ ਸੀ ਅਤੇ ਉਹ ਹੁਣ ਵੀ ਡਿਫਾਲਟਰ ਚੱਲ ਰਹੇ ਹਨ। ਇਸ  ਦੇ ਤਹਿਤ 18 ਦੀ ਬਜਾਏ 6 ਫੀਸਦੀ ਵਿਆਜ ਸੰਭਵ ਹੈ। ਇਸ 'ਚ 6 ਮਹੀਨੇ ਦਾ ਸਰਚਾਰਜ਼ ਮੁਆ਼ਫ ਕੀਤਾ ਜਾ ਸਕਦਾ ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਬਿਜਲੀ ਵਿਭਾਗ ਡਿਫਾਲਟਰਾਂ ਤੋਂ 4155 ਕਰੋੜ ਰੁਪਏ ਦਾ ਲੈਣਦਾਰ ਹੈ 

ਇਹ ਵੀ ਪੜ੍ਹੋ : ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ

ਕਿਹੜੇ ਖਪਤਕਾਰਾਂ ਨੂੰ ਮਿਲੇਗਾ ਇਸਦਾ ਲਾਭ?

ਪ੍ਰਸਤਾਵਿਤ ਓਟੀਐਸ ਸਕੀਮ ਉਨ੍ਹਾਂ ਸਾਰੇ ਡਿਫਾਲਟਰਾਂ ਲਈ ਹੈ, ਜਿਨ੍ਹਾਂ ਦਾ ਬਿਜਲੀ ਬਿੱਲ ਜਾਂ ਬਕਾਇਆ ਪੁਰਾਣੇ ਪਿਛਲੇ ਲੰਮੇ ਤੋਂ ਪੈਡਿੰਗ ਹੈ। ਇਸ 'ਚ ਘਰੇਲੂ, ਵਪਾਰਿਕ, ਛੋਟੇ, ਮੱਧਵਰਗੀ ਅਤੇ ਵੱਡੇ ਉਦਯੋਗਾਂ ਦੇ ਨਾਲ-ਨਾਲ ਸਰਕਾਰੀ ਵਿਭਾਗ ਵੀ ਸ਼ਾਮਲ ਹਨ। ਹਾਲਾਂਕਿ ਖੇਤੀਬਾੜੀ ਖਪਤਕਾਰਾਂ ਨੂੰ ਇਸ ਸਕੀਮ 'ਚੋਂ ਬਾਹਰ ਰੱਖਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਸਤਾਅ ਅਨੁਸਾਰ ਚਾਲੂ ਅਤੇ ਡਿਫਾਲਟਰ ਦੋਵਾਂ ਤਰ੍ਹਾਂ ਦੇ ਬਿਜਲੀ ਕਨੈਕਸ਼ਨ ਸਕੀਮ ਦੇ ਘੇਰੇ 'ਚ ਹੋਣਗੇ। ਪਾਵਰਕਾਮ ਦੇ ਨਾਲ ਅਦਾਲਤੀ ਜਾਂ ਕਾਨੂੰਨੀ ਵਿਵਾਦ 'ਚ ਫਸੇ ਖਪਤਕਾਰ ਵੀ ਇਸ ਦਾ ਲਾਭ ਲੈ ਸਕਣਗੇ।

ਇਹ ਵੀ ਪੜ੍ਹੋ : ਮੁੰਡੇ ਨੂੰ ਕੈਨੇਡਾ ਭੇਜਣ ਲਈ ਏਅਰਪੋਰਟ ਛੱਡ ਆਇਆ ਪਰਿਵਾਰ, ਫਿਰ ਜੋ ਹੋਇਆ ਸੁਣ ਉਡ ਗਏ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News