ਭਾਖੜਾ ਡੈਮ ਤੋਂ ਰਾਹਤ ਭਰੀ ਖ਼ਬਰ! BBMB ਨੇ ਜਾਰੀ ਕੀਤੀ ਵੱਡੀ ਅਪਡੇਟ

Wednesday, Jun 24, 2026 - 03:29 PM (IST)

ਭਾਖੜਾ ਡੈਮ ਤੋਂ ਰਾਹਤ ਭਰੀ ਖ਼ਬਰ! BBMB ਨੇ ਜਾਰੀ ਕੀਤੀ ਵੱਡੀ ਅਪਡੇਟ

ਨੰਗਲ- ਭਾਖੜਾ ਡੈਮ 'ਚ ਪਾਣੀ ਦੇ ਪੱਧਰ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਪਿਛਲੇ ਸਾਲ ਵਾਧੂ ਬਾਰਿਸ਼ ਹੋਣ ਅਤੇ ਸਤੰਬਰ ਦੀ ਬਜਾਏ ਨਵੰਬਰ ਤੱਕ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਿਚ ਗਿਰਾਵਟ ਨਾ ਆਉਣ ਦਾ ਪ੍ਰਭਾਵ ਇਸ ਸਾਲ ਵੀ ਵੇਖਣ ਨੂੰ ਮਿਲਿਆ ਹੈ। ਇਸੇ ਕਾਰਨ ਜੂਨ ਦੇ ਸ਼ੁਰੂਆਤੀ ਦਿਨਾਂ 'ਚ ਡੈਮ ਵਿਚ ਪਾਣੀ ਦਾ ਪੱਧਰ ਆਮ ਨਾਲੋਂ ਵੱਧ ਬਣਿਆ ਰਿਹਾ ਅਤੇ 13 ਜੂਨ ਨੂੰ 1,575.80 ਫੁੱਟ ਤੱਕ ਪਹੁੰਚਣ ਦੇ ਅੰਕੜਿਆਂ ਨੇ ਚਿੰਤਾ ਪੈਦਾ ਕਰ ਦਿੱਤੀ ਸੀ। 

ਇਹ ਵੀ ਪੜ੍ਹੋ: Punjab: ਖੇਤਾਂ ਵੱਲ ਜ਼ਮੀਨ ਵਾਹੁਣ ਜਾਂਦੇ ਦੋ ਭਰਾਵਾਂ ਨਾਲ ਵਾਪਰੀ ਅਣਹੋਣੀ, ਇਕ ਦੀ ਦਰਦਨਾਕ ਮੌਤ

ਹਾਲਾਂਕਿ ਭਾਖਰਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਸਮਾਂ ਰਹਿੰਦੇ ਹਿੱਸੇਦਾਰੀ ਸੂਬਿਆਂ ਨੂੰ ਆਪਣੇ ਹਿੱਸੇ ਦਾ ਪਾਣੀ ਵਰਤਣ ਦੀ ਸਲਾਹ ਦਿੱਤੇ ਜਾਣ ਅਤੇ ਜਲ ਪ੍ਰਬੰਧਨ ਦੀ ਰਣਨੀਤੀ ਅਪਣਾਉਣ ਤੋਂ ਬਾਅਦ ਹੁਣ ਡੈਮ ਦਾ ਪਾਣੀ ਦਾ ਪੱਧਰ ਕੰਟਰੋਲ ਵਿਚ ਆ ਗਿਆ ਹੈ। ਪਿਛਲੇ ਸਾਲ 23 ਜੂਨ ਨੂੰ ਪਾਣੀ ਦਾ ਪੱਧਰ 1561.96 ਫੁੱਟ ਸੀ ਜੋ ਇਸ ਵਾਰ ਦੀ ਤੁਲਨਾ ਵਿਚ ਸਿਰਫ਼ 2.33 ਫੁੱਟ ਵੱਧ ਹੈ। ਬੀ. ਬੀ. ਐੱਮ. ਬੀ. ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ ਆਮ ਹੈ ਅਤੇ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼

ਦੱਸ ਦੇਈਏ ਕਿ ਭਾਖੜਾ ਡੈਮ ਦੀ ਆਮ ਪਾਣੀ ਭੰਡਾਰ ਦੀ ਸਮਰਥਾ 1680 ਫੁੱਟ ਹੈ। ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵਧ ਹੋਣ ਦੇ ਬਾਵਜੂਦ ਡੈਮ ਵਿਚ ਪਾਣੀ ਵਹਾਅ ਘੱਟ ਹੈ। ਮੰਗਲਵਾਰ ਨੂੰ ਬੰਨ੍ਹ ਵਿਚ 20,422 ਕਿਊਸਿਕ ਪਾਣੀ ਦਾ ਵਹਾਅ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਇਸ ਦਿਨ ਇਹ 44,350 ਕਿਊਸਿਕ ਸੀ। ਇਸ ਵਾਰ ਪਾਣੀ ਦੇ ਵਹਾਅ ਵਿਚ 23,928 ਕਿਊਸਿਕ ਦੀ ਕਮੀ ਆਈ ਹੈ। ਡੈਮ ਤੋਂ 32,650 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਦੁਬਈ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News