ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ ''ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

Tuesday, Jul 16, 2024 - 05:39 PM (IST)

ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ ''ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਜਲੰਧਰ/ਗੁਰਾਇਆ (ਮਨੀਸ਼ ਬਾਵਾ) - ਸੂਫ਼ੀ ਗਾਇਕਾ ਜੋਤੀ ਨੂਰਾ ਤੇ ਉਸ ਦੇ ਸਾਥੀਆਂ ਦਾ ਬੀ. ਐੱਮ. ਸੀ. ਚੌਕ ਕੋਲ 24 Seven ਸਟੋਰ ਦੇ ਬਾਹਰ ਸੋਮਵਾਰ ਦੇਰ ਰਾਤ ਲੁਟੇਰਿਆ ਨੇ ਘੇਰ ਲਿਆ। ਜੋਤੀ ਨੂਰਾ ਸਿਸਟਰ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਅਸੀਂ ਵਡਾਲਾ ਚੌਕ ਕੋਲ ਸਮਾਗਮ ਤੋਂ ਪਰਤ ਰਹੇ ਸੀ। ਇਸ ਦੌਰਾਨ ਗੁਰੂ ਨਾਨਕ ਚੌਕ ਕੋਲੋਂ ਕੁਝ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਗੱਡੀ 'ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ।

PunjabKesari

2 ਨੌਜਵਾਨ ਮੌਕੇ 'ਤੇ ਹੀ ਭੱਜ ਗਏ ਜਦੋਂ ਕਿ ਤੀਜੇ ਸਾਥੀ ਨੂੰ ਫੜ੍ਹ ਲਿਆ ਗਿਆ। ਇਸ ਦੀ ਜਾਣਕਾਰੀ ਗਾਇਕਾ ਵਲੋਂ ਪੁਲਸ ਨੂੰ ਦਿੱਤੀ। ਜਦੋਂ ਪੁਲਸ ਨੇ ਨੌਜਵਾਨ ਨੂੰ ਹਿਰਾਸਤ 'ਚ ਲਿਆ ਤਾਂ ਪਤਾ ਲੱਗਾ ਕਿ ਉਹ ਨਾਬਾਲਿਗ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਤੁਸੀਂ ਸੁਣਿਆ ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' ਦਾ ਇਹ ਨਵਾਂ ਵਰਜ਼ਨ, ਹੱਸ-ਹੱਸ ਪੈਣਗੀਆਂ ਢਿੱਡੀਂ ਪੀੜਾਂ

ਦੱਸਣਯੋਗ ਹੈ ਕਿ ਪੁਲਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਜੋ ਇਕ ਫੂਡ ਡਿਲਵਰੀ ਬੁਆਏ ਦਾ ਮੋਬਾਇਲ ਖੋ ਕੇ ਭੱਜ ਰਹੇ ਸਨ, ਜਦੋਂ ਇਕ ਦੀ ਜਾਣਕਾਰੀ ਨੂਰਾ ਸਿਸਟਰ ਨੂੰ ਲੱਗੀ ਤਾਂ ਉਨ੍ਹਾਂ ਨੇ ਆਪਣੀ ਗੱਡੀ ਮੋਟਰ ਸਾਈਕਲ ਪਿੱਛੇ ਦੌੜਾ ਲਈ।

PunjabKesari

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ ਮਿਲੇ ਕੈਨੇਡਾ ਦੇ PM ਜਸਟਿਨ ਟਰੂਡੋ, ਹੱਥ ਜੋੜ ਕੇ ਬੁਲਾਈ 'ਸਤਿ ਸ੍ਰੀ ਅਕਾਲ' ਤੇ ਪਾਈ ਜੱਫੀ

ਇਸੇ ਦੌਰਾਨ ਉਨ੍ਹਾਂ ਨੇ ਆਪਣੀ ਗੱਡੀ ਨਾਲ ਮੋਟਰ ਸਾਈਕਲ ਚਾਲਕ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਲਿਆ। ਇਸ ਦੌਰਾਨ 2 ਨੌਜਵਾਨ ਮੌਕੇ 'ਤੇ ਭੱਜ ਗਏ ਤੇ 1 ਨੂੰ ਕਾਬੂ ਕਰ ਲਿਆ ਗਿਆ। ਪੁਲਸ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਾਬੂ ਕੀਤਾ ਗਿਆ ਨੌਜਵਾਨ ਨਾਬਾਲਿਗ ਹੈ, ਜਿਸ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਪੁਲਸ ਨੇ ਪੀੜਤ ਫੂਡ ਡਿਲਵਰੀ ਬੁਆਏ ਦੇ ਬਿਆਨਾਂ ਦੇ ਆਧਾਰ 'ਤੇ ਤਿੰਨਾਂ ਨੌਜਵਾਨਾਂ 'ਤੇ ਲੁੱਟ ਖੋਹ ਦਾ ਪਰਚਾ ਦਰਜ ਕਰ ਲਿਆ ਗਿਆ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News