ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਜੈਕਲੀਨ
Saturday, Sep 17, 2022 - 04:31 PM (IST)
ਮੁੰਬਈ (ਬਿਊਰੋ) - ਮਹਾਠੱਗ ਸੁਕੇਸ਼ ਚੰਦਰਸ਼ੇਖਰ ਮਾਮਲੇ ਨੂੰ ਲੈ ਕੇ ਬਾਲੀਵੁੱਡ ਸਟਾਰ ਜੈਕਲੀਨ ਫਰਨਾਂਡੀਜ਼ ਦਾ ਨਾਮ ਲਗਾਤਾਰ ਸੁਰਖੀਆਂ ਵਿਚ ਹੈ। ਬੀਤੇ ਬੁੱਧਵਾਰ ਨੂੰ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਯੂ) ਨੇ 200 ਕਰੋੜ ਦੀ ਫਿਰੌਤੀ ਦੇ ਮਾਮਲੇ ਵਿਚ ਜੈਕਲੀਨ ਫਰਨਾਂਡਿਸ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਜੈਕਲੀਨ ਸੁਕੇਸ਼ ਚੰਦਰਸ਼ੇਖਰ ਨਾਲ ਵਿਆਹ ਦੇ ਸੁਫ਼ਨੇ ਸਜਾ ਰਹੀ ਹੈ।
ਇਹ ਵੀ ਪੜ੍ਹੋ : ਬਲੈਕ ਆਊਟਫ਼ਿਟ ’ਚ ਰਣਬੀਰ-ਆਲੀਆ ਦੀ ਸ਼ਾਨਦਾਰ ਲੁੱਕ, ‘ਬ੍ਰਹਮਾਸਤਰ’ ਦੀ ਸਫ਼ਲਤਾ ਨੇ ਚਿਹਰੇ ’ਤੇ ਲਿਆਂਦੀ ਖੁਸ਼ੀ
ਜੈਕਲੀਨ ਕਰਵਾਉਣਾ ਸੀ ਸੁਕੇਸ਼ ਨਾਲ ਵਿਆਹ
ਜੈਕਲੀਨ ਫਰਨਾਂਡੀਜ਼ ਨੂੰ ਸੁਕੇਸ਼ ਚੰਦਰਸ਼ੇਖਰ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚਾਰਜਸ਼ੀਟ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੈਕਲੀਨ ਫਰਨਾਂਡੀਜ਼ ਨੂੰ ਸੁਕੇਸ਼ ਦੇ ਜ਼ਰੀਏ ਗੈਰ-ਕਾਨੂੰਨੀ ਢੰਗ ਨਾਲ ਪੈਸੇ, ਤੋਹਫ਼ੇ ਅਤੇ ਆਰਥਿਕ ਲਾਭ ਮਿਲੇ ਸਨ। ਨਿਊਜ਼ ਏਜੰਸੀ ਏ. ਐੱਨ. ਆਈ. ਦੀ ਰਿਪੋਰਟ ਮੁਤਾਬਕ, ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਹ ਉਨ੍ਹਾਂ ਨੂੰ ਆਪਣੇ ਸੁਫ਼ਨਿਆਂ ਦਾ ਰਾਜਕੁਮਾਰ ਮੰਨਣ ਲੱਗੀ ਅਤੇ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।
ਇਹ ਵੀ ਪੜ੍ਹੋ : ਮੂਸੇ ਵਾਲਾ ਦਾ ਫਰਵਰੀ 'ਚ ਹੋਣਾ ਸੀ ਕਤਲ, ਤਿਹਾੜ ਜੇਲ 'ਚ ਬੰਦ ਜੱਗੂ ਤੇ ਬਿਸ਼ਨੋਈ ਨੇ ਬਣਾਈਆਂ ਸਨ 2 ਟੀਮਾਂ
ਇੰਨਾ ਹੀ ਨਹੀਂ ਦਿੱਲੀ ਪੁਲਸ ਦੇ ਆਰਥਿਕ ਅਪਰਾਧ ਵਿੰਗ ਦੇ ਵਿਸ਼ੇਸ਼ ਪੁਲਸ ਕਮਿਸ਼ਨਰ ਰਵਿੰਦਰ ਯਾਦਵ ਨੇ ਏ. ਐੱਨ. ਆਈ. ਨਾਲ ਗੱਲਬਾਤ ਕਰਦਿਆਂ ਕਿਹਾ, "ਸੁਕੇਸ਼ ਨੇ ਅਦਾਕਾਰਾ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ, ਕਿਉਂਕਿ ਉਸ ਕੋਲ ਬਹੁਤ ਸਾਰੀਆਂ ਗੈਰ-ਕਾਨੂੰਨੀ ਜਾਇਦਾਦਾਂ ਸਨ। ਇਸ 'ਚ ਜੈਕਲੀਨ ਫਰਨਾਂਡੀਜ਼ ਦੇ ਮੈਨੇਜਰ ਪ੍ਰਸ਼ਾਂਤ ਤੋਂ ਕਰੀਬ 8 ਲੱਖ ਰੁਪਏ ਦੀ ਸੁਪਰ ਬਾਈਕ ਡੁਕਾਟੀ ਬਰਾਮਦ ਹੋਈ, ਜੋ ਸੁਕੇਸ਼ ਨੇ ਤੋਹਫੇ 'ਚ ਦਿੱਤੀ ਸੀ।''
ਇਹ ਵੀ ਪੜ੍ਹੋ : ਤਲਾਕ ਤੋਂ ਬਾਅਦ ਹਨੀ ਸਿੰਘ ਨੇ ਕੀਤਾ ਇਹ ਐਲਾਨ, ਹੁਣ ਤਾਹਨਿਆਂ ਦਾ ਦੇਣਗੇ ਜਵਾਬ
ਸੁਕੇਸ਼ ਬਾਰੇ ਪਤਾ ਲੱਗਣ 'ਤੇ ਵੀ ਜੈਕਲੀਨ ਨੇ ਨਹੀਂ ਤੋੜਿਆ ਰਿਸ਼ਤਾ
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਈ. ਓ. ਡਬਲਯੂ. ਅਧਿਕਾਰੀ ਰਵਿੰਦਰ ਯਾਦਵ ਨੇ ਕਿਹਾ ਹੈ ਕਿ- ''200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦਾ ਅਪਰਾਧਿਕ ਇਤਿਹਾਸ ਜਾਣਨ ਤੋਂ ਬਾਅਦ ਵੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਉਸ ਨਾਲੋਂ ਨਾਅਤਾ ਨਹੀਂ ਤੋੜਿਆ, ਜਿਸ ਕਾਰਨ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਥੇ ਹੀ ਦੂਜੇ ਪਾਸੇ ਅਦਾਕਾਰਾ ਨੋਰਾ ਫਤੇਹੀ ਨੂੰ ਸੁਕੇਸ਼ ਬਾਰੇ ਕੁਝ ਗਲ਼ਤ ਗੱਲਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਦੂਰੀ ਬਣਾ ਲਈ।''
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।