ਜੈਕਲੀਨ ਫਰਨਾਂਡੀਜ਼ ਦਾ ਨੇਕ ਕੰਮ, ਫਰੰਟਲਾਈਨ ਵਰਕਰਾਂ ਨੂੰ ਵੰਡੇ ਰੇਨਕੋਟ, ਮੁੰਬਈ ਪੁਲਸ ਨੇ ਇੰਝ ਕੀਤਾ ਧੰਨਵਾਦ

Sunday, May 23, 2021 - 06:01 PM (IST)

ਜੈਕਲੀਨ ਫਰਨਾਂਡੀਜ਼ ਦਾ ਨੇਕ ਕੰਮ, ਫਰੰਟਲਾਈਨ ਵਰਕਰਾਂ ਨੂੰ ਵੰਡੇ ਰੇਨਕੋਟ, ਮੁੰਬਈ ਪੁਲਸ ਨੇ ਇੰਝ ਕੀਤਾ ਧੰਨਵਾਦ

ਮੁੰਬਈ (ਬਿਊਰੋ)– ਕੋਰੋਨਾ ਕਾਲ ’ਚ ਜਿਸ ਤਰ੍ਹਾਂ ਨਾਲ ਦੇਸ਼ਵਾਸੀ ਇਕ-ਦੂਜੇ ਦੀ ਮਦਦ ਲਈ ਅੱਗੇ ਆਏ ਹਨ, ਉਹ ਦੇਖਣਾ ਵਾਕਈ ਇਕ ਸੁਖੀ ਅਹਿਸਾਸ ਹੈ। ਸਲਮਾਨ ਖ਼ਾਨ ਤਾਂ ਮਦਦ ਕਰਨ ਲਈ ਜਾਣੇ ਹੀ ਜਾਂਦੇ ਹਨ ਪਰ ਇਸ ਕੋਰੋਨਾ ਮਹਾਮਾਰੀ ’ਚ ਸਲਮਾਨ ਖ਼ਾਨ ਦੀ ਖ਼ਾਸ ਦੋਸਤ ਜੈਕਲੀਨ ਫਰਨਾਂਡੀਜ਼ ਵੀ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ।

ਖ਼ਾਸ ਤੌਰ ’ਤੇ ਫਰੰਟਲਾਈਨ ਵਾਰੀਅਰਜ਼ ਲਈ ਉਸ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਉਸ ਨੇ ਮੁੰਬਈ ਪੁਲਸ ਦੇ ਮੁਲਾਜ਼ਮਾਂ ਨੂੰ ਰੇਨਕੋਟ ਮੁਹੱਈਆ ਕਰਵਾਏ ਹਨ। ਇਸ ਲਈ ਮੁੰਬਈ ਪੁਲਸ ਨੇ ਅਦਾਕਾਰਾ ਦਾ ਧੰਨਵਾਦ ਅਦਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਗਰੀਬਾਂ ਨੂੰ ਖਾਣਾ ਵੰਡਣ ਖ਼ੁਦ ਪਹੁੰਚੇ ਮੀਕਾ ਸਿੰਘ, ਪਿਛਲੇ ਦੋ ਹਫ਼ਤਿਆਂ ਤੋਂ ਲੋੜਵੰਦਾਂ ਨੂੰ ਵੰਡ ਰਹੇ ਨੇ ਖਾਣਾ’

ਮੁੰਬਈ ਪੁਲਸ ਨੇ ਸੋਸ਼ਲ ਮੀਡੀਆ ਰਾਹੀਂ ਜੈਕਲੀਨ ਦੀ ਤਾਰੀਫ਼ ਕਰਦਿਆਂ ਲਿਖਿਆ, ‘ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੂਨ ਦਾ ਮਹੀਨਾ ਆਉਣ ਵਾਲਾ ਹੈ। ਮੁੰਬਈ ਦੇ ਲੋਕ ਮਾਨਸੂਨ ਲਈ ਖ਼ੁਦ ਨੂੰ ਤਿਆਰ ਕਰ ਰਹੇ ਹਨ। ਅਸੀਂ ਵੀ ਇਸ ਦੀ ਤਿਆਰੀ ’ਚ ਹਾਂ। ਜੈਕਲੀਨ ਤੇ ਯੋਲੋ ਫਾਊਂਡੇਸ਼ਨ ਨੂੰ ਸਾਡੇ ਵਲੋਂ ਧੰਨਵਾਦ ਕਿ ਉਨ੍ਹਾਂ ਨੇ ਸਾਨੂੰ ਕੋਰੋਨਾ ਕਾਲ ਤੇ ਮਾਨਸੂਨ ਤੋਂ ਬਚਾਅ ਲਈ ਰੇਨਕੋਟ ਮੁਹੱਈਆ ਕਰਵਾਏ ਹਨ।’

ਦੱਸਣਯੋਗ ਹੈ ਕਿ ਜੈਕਲੀਨ ਫਰਨਾਂਡੀਜ਼ ਲੋੜਵੰਦਾਂ ਤਕ ਖਾਣਾ ਵੀ ਪਹੁੰਚਾ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਜੈਕਲੀਨ ਨੇ ਇਕ ਕੋਵਿਡ ਕੇਅਰ ਸੈਂਟਰ ਖੋਲ੍ਹਣ ਦਾ ਵੀ ਐਲਾਨ ਕੀਤਾ ਸੀ। ਇਸ ਰਾਹੀਂ ਉਸ ਨੇ 1000 ਬੈੱਡ ਲਗਾਉਣ ਤੇ ਦੋ ਐਂਬੂਲੈਂਸਾਂ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ ਸੀ।

ਨੋਟ– ਜੈਕਲੀਨ ਦੇ ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News