ਐਂਜਲੀਨਾ ਜੋਲੀ ਕਹੇ ਜਾਣ ''ਤੇ ਈਸ਼ਾ ਗੁਪਤਾ ਨੂੰ ਆਉਂਦੈ ਗੁੱਸਾ, ਜਾਣੋ ਹੋਰ ਵੀ ਅਣਸੁਣੇ ਕਿੱਸੇ (ਤਸਵੀਰਾਂ)

Sunday, Nov 28, 2021 - 05:56 PM (IST)

ਐਂਜਲੀਨਾ ਜੋਲੀ ਕਹੇ ਜਾਣ ''ਤੇ ਈਸ਼ਾ ਗੁਪਤਾ ਨੂੰ ਆਉਂਦੈ ਗੁੱਸਾ, ਜਾਣੋ ਹੋਰ ਵੀ ਅਣਸੁਣੇ ਕਿੱਸੇ (ਤਸਵੀਰਾਂ)

ਮੁੰਬਈ : ਅੱਜ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦਾ ਜਨਮਦਿਨ ਹੈ। ਉਸ ਨੇ ਫਿਲਮ 'ਜੰਨਤ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਈਸ਼ਾ ਗੁਪਤਾ 36 ਸਾਲ ਦੀ ਹੋ ਗਈ ਹੈ। ਉਸਦਾ ਜਨਮ 28 ਨਵੰਬਰ 1985 ਨੂੰ ਦਿੱਲੀ 'ਚ ਹੋਇਆ ਸੀ। ਈਸ਼ਾ ਗੁਪਤਾ ਨੂੰ ਜਦੋਂ ਪਹਿਲੀ ਵਾਰ ਲੋਕ ਦੇਖਦੇ ਤਾਂ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਨਾਲ ਉਸਦੀ ਤੁਲਨਾ ਕੀਤੀ ਜਾਂਦੀ ਸੀ।

PunjabKesari
ਮਹੇਸ਼ ਭੱਟ ਨੇ ਈਸ਼ਾ ਗੁਪਤਾ ਨੂੰ ਕਿਹਾ ਸੀ ਐਂਜਲੀਨਾ ਜੋਲੀ ਵਰਗਾ
ਈਸ਼ਾ ਗੁਪਤਾ ਨੂੰ ਦੇਖ ਕੇ ਕਈ ਵਾਰ ਲੋਕਾਂ ਨੂੰ ਇਹ ਭੁਲੇਖਾ ਪੈ ਜਾਂਦਾ ਹੈ ਕਿ ਉਹ ਐਂਜਲੀਨਾ ਜੋਲੀ ਵਰਗੀ ਲੱਗਦੀ ਹੈ। ਈਸ਼ਾ ਗੁਪਤਾ ਨੂੰ ਬਾਲੀਵੁੱਡ ਨਿਰਮਾਤਾ ਮਹੇਸ਼ ਭੱਟ ਨੇ ਐਂਜਲੀਨਾ ਜੋਲੀ ਦੱਸਿਆ ਸੀ।

PunjabKesari

ਇਸ ਬਾਰੇ ਜਦੋਂ ਈਸ਼ਾ ਗੁਪਤਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਮੈਨੂੰ ਅਜਿਹਾ ਬਿਲਕੁਲ ਨਹੀਂ ਲੱਗਦਾ। ਕੁਝ ਸਮਾਂ ਪਹਿਲਾਂ ਮੈਂ ਤੁਹਾਡੀ ਤਸਵੀਰ ਦੇਖੀ ਅਤੇ ਮੈਂ ਸੋਚਿਆ ਕਿ ਠੀਕ ਹੈ, ਕੁਝ ਚੀਜ਼ਾਂ ਇਕੋ ਜਿਹੀਆਂ ਹਨ।'' ਈਸ਼ਾ ਗੁਪਤਾ ਦੇ ਅਨੁਸਾਰ, ਉਹ ਆਪਣੀ ਮਾਂ ਵਰਗੀ ਲੱਗਦੀ ਹੈ। ਐਂਜਲੀਨਾ ਜੋਲੀ ਬਾਲੀਵੁੱਡ ਦੀ ਪਸੰਦੀਦਾ ਅਤੇ ਬਹੁਤ ਮਸ਼ਹੂਰ ਅਦਾਕਾਰਾ ਹੈ।

PunjabKesari
ਗਰੀਬਾਂ ਦੀ ਐਂਜਲੀਨਾ ਜੋਲੀ ਕਹੇ ਜਾਣ 'ਤੇ ਚੜ੍ਹਦੈ ਗੁੱਸਾ 
ਐਂਜਲੀਨਾ ਜੋਲੀ ਬਾਰੇ ਦੱਸਦਿਆਂ ਈਸ਼ਾ ਗੁਪਤਾ ਨੇ ਕਿਹਾ ਸੀ, 'ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਮਾਂ ਵਰਗੀ ਲੱਗਦੀ ਹਾਂ। ਐਂਜਲੀਨਾ ਜੋਲੀ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਪਰ ਮੈਨੂੰ ਗਰੀਬਾਂ ਦੀ ਐਂਜਲੀਨਾ ਜੋਲੀ ਕਹੇ ਜਾਣ 'ਤੇ ਗੁੱਸਾ ਆਉਂਦਾ ਹੈ। ਮੈਂ ਜੋ ਵੀ ਹਾਂ ਮੇਰੇ ਮਾਤਾ-ਪਿਤਾ ਕਾਰਨ ਹਾਂ।

PunjabKesari ਈਸ਼ਾ ਗੁਪਤਾ ਨੇ 2007 'ਚ ਮਿਸ ਇੰਡੀਆ ਇੰਟਰਨੈਸ਼ਨਲ ਦਾ ਐਵਾਰਡ ਜਿੱਤਿਆ ਹੈ। ਈਸ਼ਾ ਗੁਪਤਾ ਨੇ 'ਰੁਸਤਮ','ਬਾਦਸ਼ਾਹੋ' ਅਤੇ 'ਕਮਾਂਡੋ 2' 'ਚ ਕੰਮ ਕੀਤਾ ਹੈ। ਈਸ਼ਾ ਗੁਪਤਾ ਨੇ ਹਾਲ ਹੀ 'ਚ ਆਪਣੀਆਂ ਟੌਪਲੈੱਸ ਤਸਵੀਰਾਂ ਸਾਂਝੀਆਂ ਕੀਤੀ ਸੀ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋਈਆਂ ਸਨ।

PunjabKesariPunjabKesariPunjabKesariPunjabKesariPunjabKesariPunjabKesari


author

Aarti dhillon

Content Editor

Related News