ਕੀ ਮਾਂ ਬਣਨ ਵਾਲੀ ਹੈ ਪਰਿਣੀਤੀ ਚੋਪੜਾ?ਮਾਂ ਦੀ ਇਸ ਪੋਸਟ ਨੇ ਅਫਵਾਹਾਂ ਨੂੰ ਦਿੱਤੀ ਹਵਾ

Sunday, Jul 28, 2024 - 11:00 AM (IST)

ਕੀ ਮਾਂ ਬਣਨ ਵਾਲੀ ਹੈ ਪਰਿਣੀਤੀ ਚੋਪੜਾ?ਮਾਂ ਦੀ ਇਸ ਪੋਸਟ ਨੇ ਅਫਵਾਹਾਂ ਨੂੰ ਦਿੱਤੀ ਹਵਾ

ਮੁੰਬਈ- ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਜਲਦ ਹੀ ਰਾਘਵ ਚੱਢਾ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਹਾਲਾਂਕਿ ਪਰਿਣੀਤੀ ਨੇ ਇਨ੍ਹਾਂ ਖਬਰਾਂ 'ਤੇ ਚੁੱਪੀ ਧਾਰੀ ਹੋਈ ਹੈ। ਇਸ ਦੌਰਾਨ ਅਦਾਕਾਰਾ ਦੀ ਮਾਂ ਨੇ ਉਸ ਬਾਰੇ ਇਕ ਪੋਸਟ ਕੀਤੀ ਹੈ, ਜਿਸ ਨੇ ਉਸ ਦੇ ਗਰਭ ਅਵਸਥਾ ਦੀਆਂ ਅਫਵਾਹਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।

PunjabKesari

ਅਸਲ 'ਚ ਪਰਿਣੀਤੀ ਦੀ ਮਾਂ ਰੀਨਾ ਚੋਪੜਾ ਆਪਣੀ ਹਾਲੀਆ ਪੋਸਟ 'ਚ ਆਪਣੀ ਬੇਟੀ ਨੂੰ 'ਪਹਿਲੇ ਬੱਚੇ' ਦਾ ਸਬਕ ਦਿੰਦੀ ਨਜ਼ਰ ਆ ਰਹੀ ਹੈ। ਰੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਗਰਭ ਅਵਸਥਾ ਅਤੇ ਮਾਂ ਬਣਨ 'ਤੇ ਬੇਟੀ ਲਈ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ- 'ਤੁਹਾਡਾ ਪਹਿਲਾ ਬੱਚਾ, ਤੁਹਾਡੇ ਨਾਲ ਸਭ ਕੁਝ ਮਹਿਸੂਸ ਕਰਦਾ ਹੈ। ਉਹ ਤੁਹਾਨੂੰ ਦਿਖਾਉਂਦਾ ਹੈ ਕਿ ਤੁਸੀਂ ਕਿੰਨੇ ਮਜ਼ਬੂਤ ​​ਹੋ। ਮਾਂ ਬਣਨ ਦੌਰਾਨ ਪਹਿਲਾ ਬੱਚਾ ਤੁਹਾਡੇ ਨਾਲ ਤੁਰਦਾ ਹੈ। ਪਹਿਲਾ ਬੱਚਾ ਜਿੰਨਾ ਵੱਡਾ ਹੁੰਦਾ ਹੈ, ਤੁਸੀਂ ਵੀ ਓਨੇ ਹੀ ਵੱਡੇ ਹੋ ਜਾਂਦੇ ਹੋ। ਇਸ ਦੇ ਨਾਲ ਹੀ ਰੀਨਾ ਨੇ ਪਰਿਣੀਤੀ ਨੂੰ ਟੈਗ ਕੀਤਾ ਹੈ ਅਤੇ ਆਪਣੀ ਪੋਸਟ 'ਚ ਦਿਲ ਦਾ ਇਮੋਜੀ ਵੀ ਲਗਾਇਆ ਹੈ।ਪਰਿਣੀਤੀ ਨੇ ਆਪਣੀ ਮਾਂ ਦੀ ਇਸ ਪੋਸਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਰੀਸ਼ੇਅਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਦਰਸ਼ਕਾਂ ਨੂੰ ਨਹੀਂ ਆਇਆ ਪਸੰਦ 'ਬਿੱਗ ਬੌਸ ਓਟੀਟੀ 3', ਜਲਦ ਹੋਣ ਜਾ ਰਿਹਾ ਹੈ ਸ਼ੋਅ ਬੰਦ

ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ 2023 ਨੂੰ ਰਾਜਸਥਾਨ 'ਚ ਹੋਇਆ ਸੀ। ਜੋੜੇ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ, ਜਿਸ 'ਚ ਬਾਲੀਵੁੱਡ ਅਤੇ ਰਾਜਨੀਤੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਨੂੰ ਕੁਝ ਦਿਨ ਪਹਿਲਾਂ OTT ਪਲੇਟਫਾਰਮ Netflix 'ਤੇ ਦਿਲਜੀਤ ਦੋਸਾਂਝ ਦੀ ਫਿਲਮ 'ਅਮਰ ਸਿੰਘ ਚਮਕੀਲਾ' 'ਚ ਦੇਖਿਆ ਗਿਆ ਸੀ। ਫਿਲਮ 'ਚ ਦੋਵਾਂ ਦੇ ਕੰਮ ਨੂੰ ਲੋਕਾਂ ਨੇ ਕਾਫੀ ਸਰਾਹਿਆ ਸੀ।
 


author

Priyanka

Content Editor

Related News