ਸਭ ਤੋਂ ਘੱਟ ਦਿਨਾਂ ’ਚ ‘ਜਵਾਨ’ ਨੇ ਪਾਰ ਕੀਤਾ 400 ਕਰੋੜ ਦਾ ਅੰਕੜਾ, SRK ਨੇ ਆਪਣੀ ਹੀ ਫ਼ਿਲਮ ਦਾ ਤੋੜਿਆ ਰਿਕਾਰਡ

09/18/2023 3:41:36 PM

ਐਂਟਰਟੇਨਮੈਂਟ ਡੈਸਕ– ‘ਜਵਾਨ’ ਫ਼ਿਲਮ ਬਾਕਸ ਆਫਿਸ ’ਤੇ ਨਵੇਂ ਰਿਕਾਰਡ ਬਣਾ ਰਹੀ ਹੈ। ਫ਼ਿਲਮ ਦੀ ਹੁਣ ਤਕ 11 ਦਿਨਾਂ ਦੀ ਕਮਾਈ ਸਾਹਮਣੇ ਆ ਗਈ ਹੈ। ਫ਼ਿਲਮ ਨੇ ਭਾਰਤੀ ਬਾਕਸ ਆਫਿਸ ’ਤੇ ਹਿੰਦੀ ਵਰਜ਼ਨ ’ਚ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫ਼ਿਲਮ ਨੇ ਹੁਣ ਤਕ 430.44 ਕਰੋੜ ਰੁਪਏ ਕਮਾ ਲਏ ਹਨ।

PunjabKesari

ਦੱਸ ਦੇਈਏ ਕਿ ‘ਜਵਾਨ’ ਸਭ ਤੋਂ ਘੱਟ ਦਿਨਾਂ ’ਚ 400 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਫ਼ਿਲਮ ਬਣ ਗਈ ਹੈ। ‘ਜਵਾਨ’ ਨੇ 11 ਦਿਨਾਂ ’ਚ ਇਹ ਅੰਕੜਾ ਪਾਰ ਕੀਤਾ ਹੈ, ਜਿਸ ਦੇ ਨਾਲ ਸ਼ਾਹਰੁਖ ਖ਼ਾਨ ਨੇ ਆਪਣੀ ਹੀ ਫ਼ਿਲਮ ‘ਪਠਾਨ’ ਨੂੰ ਪਿੱਛੇ ਛਿੱਡ ਦਿੱਤਾ ਹੈ, ਜਿਸ ਨੇ 12 ਦਿਨਾਂ ’ਚ 400 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

PunjabKesari

ਇਸ ਦੇ ਨਾਲ ਹੀ ‘ਜਵਾਨ’ ਡੱਬ ਵਰਜ਼ਨ ’ਚ 50 ਕਰੋੜ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ।

PunjabKesari

ਜੇਕਰ ‘ਜਵਾਨ’ ਦੀ ਵਰਲਡਵਾਈਡ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ 10 ਦਿਨਾਂ ’ਚ ਇਸ ਨੇ 797.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਹਾਲਾਂਕਿ ਅਜੇ 11ਵੇਂ ਦਿਨ ਦੀ ਵਰਲਡਵਾਈਡ ਕਲੈਕਸ਼ਨ ਆਉਣੀ ਅਜੇ ਬਾਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News