ਮੈਨੂੰ ਮੰਚ ’ਤੇ ਪ੍ਰਫਾਰਮ ਕਰਨਾ ਪਸੰਦ ਹੈ : ਵਾਣੀ ਕਪੂਰ

Wednesday, Jul 05, 2023 - 03:26 PM (IST)

ਮੈਨੂੰ ਮੰਚ ’ਤੇ ਪ੍ਰਫਾਰਮ ਕਰਨਾ ਪਸੰਦ ਹੈ : ਵਾਣੀ ਕਪੂਰ

ਮੁੰਬਈ (ਬਿਊਰੋ) - ਅਭਿਨੇਤਰੀ ਵਾਣੀ ਕਪੂਰ ਜਿਸ ਨੇ ਬਿਨਾ ਕਿਸੇ ਕੋਲੋਂ ਸਿੱਖੇ ਆਪਣੇ ਦਮ ’ਤੇ ਡਾਂਸ ਕਰ ਕੇ ਆਪਣਾ ਹੁਨਰ ਦਿਖਾਇਆ ਹੈ, ਜਿਸ ਨੇ ‘ਘੁੰਗਰੂ’, ‘ਨਸ਼ਾ ਸਾ ਚੜ੍ਹ ਗਇਆ’, ‘ਉੜੇ ਦਿਲ ਬੇਫਿਕਰੇ’ ਵਰਗੇ ਸੁਪਰਹਿੱਟ ਗੀਤਾਂ ਨਾਲ ਬਾਲੀਵੁੱਡ ਦੀਆਂ ਬਿਹਤਰੀਨ ਡਾਂਸਰਾਂ ’ਚੋਂ ਇਕ ਬਣ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। 

PunjabKesari

ਫਿਲਹਾਲ ਉਹ ਇਸ ਸਮੇਂ ਆਪਣੇ ਦੋ ਗਲੋਬਲ ਦੌਰਿਆਂ ’ਤੇ ਹੈ। ਇਕ ਤਿੰਨ ਹਫ਼ਤਿਆਂ ਦੀ ਯੂ.ਐੱਸ. ਯਾਤਰਾ ਤੇ ਰਿਤਿਕ ਰੋਸ਼ਨ ਨਾਲ ਆਉਣ ਵਾਲੇ ਯੂ.ਕੇ. ਸੰਗੀਤ ਪ੍ਰੋਗਰਾਮ। ਵਾਣੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਹੀ ਸਟੇਜ ’ਤੇ ਪ੍ਰਫਾਰਮ ਕਰਨਾ ਪਸੰਦ ਕਰਦੀ ਹੈ। 

PunjabKesari

ਅਦਾਕਾਰਾ ਵਾਣੀ ਕਪੂਰ ਵੱਡੇ ਗਲੋਬਲ ਟੂਰ ਤੇ ਸੰਗੀਤ ਸਮਾਗਮਾਂ ’ਚ ਪ੍ਰਦਰਸ਼ਨ ਕਰਨ ਲਈ ਉਤਸੁਕ ਹੈ, ਤਾਂ ਜੋ ਉਹ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਦੁਨੀਆ ਭਰ ਦੇ ਲੋਕਾਂ ਤੱਕ ਲਿਜਾ ਸਕੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News