ਪਤੀ ਨਿਖਿਲ ਜੈਨ ਨੇ ਕੀਤਾ ਖੁਲਾਸਾ, ਕਿਹਾ- 'ਨੁਸਰਤ ਜਹਾਂ ਵਿਆਹ ਰਜਿਸਟਰ ਕਰਨ ਤੋਂ ਕਰਦੀ ਰਹੀ ਇਨਕਾਰ'
Friday, Jun 11, 2021 - 01:21 PM (IST)
ਮੁੰਬਈ : ਬੰਗਾਲੀ ਅਭਿਨੇਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਆਪਣੇ ਵਿਆਹ ਅਤੇ ਗਰਭ ਅਵਸਥਾ ਨੂੰ ਲੈ ਕੇ ਚਰਚਾ ਵਿੱਚ ਹੈ। ਨੁਸਰਤ ਅਤੇ ਉਸ ਦੇ ਪਤੀ ਨਿਖਿਲ ਜੈਨ ਵਿਚਾਲੇ ਪਿਛਲੇ ਸਾਲ ਤੋਂ ਸੰਬੰਧ ਵਿਗੜ ਗਏ ਸਨ। ਜਦੋਂ ਤਲਾਕ ਦਾ ਮਾਮਲਾ ਉੱਠਿਆ ਤਾਂ ਨੁਸਰਤ ਨੇ ਸਪੱਸ਼ਟ ਕਿਹਾ ਸੀ ਕਿ ਉਸ ਦਾ ਤੁਰਕੀ ਦਾ ਵਿਆਹ ਦੇਸ਼ ਵਿਚ ਜਾਇਜ਼ ਨਹੀਂ ਹੈ ਤਾਂ ਫੇਰ ਤਲਾਕ ਕਿਵੇਂ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਨੁਸਰਤ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ।
ਨੁਸਰਤ ਜਹਾਂ ਪਿਛਲੇ 6 ਮਹੀਨਿਆਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਨੁਸਰਤ ਜਹਾਂ ਨੇ ਆਪਣੇ ਪਤੀ 'ਤੇ ਇਲਜ਼ਾਮ ਲਾਇਆ ਸੀ ਕਿ ਨਿਖਿਲ ਜੈਨ ਨੇ ਉਸ ਦੀ ਜਾਣਕਾਰੀ ਤੋਂ ਬਿਨਾਂ ਉਸਦੇ ਬੈਂਕ ਖਾਤੇ ਤੋਂ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਕਢਵਾਏ ਸਨ। ਹੁਣ ਨਿਖਿਲ ਜੈਨ ਨੇ ਨੁਸਰਤ ਦੇ ਦੋਸ਼ਾਂ ਅਤੇ ਵਿਆਹੁਤਾ ਜੀਵਨ ਬਾਰੇ ਆਪਣਾ ਪੱਖ ਦਿੱਤਾ ਹੈ। ਆਪਣੇ ਇਕ ਪੰਨੇ ਦੇ ਬਿਆਨ ਵਿਚ, ਨਿਖਿਲ ਨੇ ਲਿਖਿਆ ਹੈ- 'ਕੋਈ ਪਿਆਰ ਨਹੀਂ ਹੋਇਆ, ਇਸ ਤੋਂ ਬਾਅਦ ਵੀ ਮੈਂ ਨੁਸਰਤ ਨੂੰ ਪ੍ਰਪੋਜ ਕੀਤਾ। ਉਸ ਨੇ ਖੁਸ਼ੀ-ਖੁਸ਼ੀ ਨਾਲ ਮੈਨੂੰ ਅਪਣਾਇਆ। ਅਸੀਂ ਡੇਸਟਿਨੇਸ਼ ਵੈਡਿੰਗ ਦੇ ਲਈ ਤੁਰਕੀ ਗਏ ਸੀ। 2019 ਵਿਚ ਵਿਆਹ ਤੋਂ ਬਾਅਦ, ਅਸੀਂ ਕੋਲਕਾਤਾ ਵਿਚ ਰਿਸੈਪਸ਼ਨ ਵੀ ਦਿੱਤੀ’
ਇਸ ਤੋਂ ਇਲਾਵਾ ਉਸਨੇ ਲਿਖਿਆ ਹੈ ਕਿ ‘ਅਸੀਂ ਦੋਵੇਂ ਪਤੀ-ਪਤਨੀ ਵਾਂਗ ਰਹਿੰਦੇ ਸਨ ਅਤੇ ਅਸੀਂ ਸਮਾਜ ਵਿਚ ਆਪਣੇ ਆਪ ਨੂੰ ਉਸੇ ਤਰ੍ਹਾਂ ਪੇਸ਼ ਕੀਤਾ। ਮੈਂ ਆਪਣਾ ਸਮਾਂ ਅਤੇ ਪਤੀ ਵਾਂਗ ਹੋਰ ਚੀਜ਼ਾਂ ਦਾ ਨਿਵੇਸ਼ ਕੀਤਾ। ਪਰਿਵਾਰ, ਦੋਸਤ ਅਤੇ ਨਜ਼ਦੀਕੀ ਸਾਰੇ ਜਾਣਦੇ ਹਨ ਕਿ ਮੈਂ ਨੁਸਰਤ ਲਈ ਕੀ ਨਹੀਂ ਕੀਤਾ। ਮੈਂ ਹਮੇਸ਼ਾ ਬਿਨਾਂ ਕਿਸੇ ਲਾਲਚ ਦੇ ਉਸ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਵਿਆਹ ਦੇ ਕੁਝ ਸਮੇਂ ਬਾਅਦ ਮੇਰੇ ਪ੍ਰਤੀ ਉਸ ਦਾ ਰਵੱਈਆ ਅਤੇ ਵਿਆਹੁਤਾ ਜੀਵਨ ਬਦਲਣਾ ਸ਼ੁਰੂ ਹੋਇਆ। ਨੁਸਰਤ ਨੇ ਨਿਖਿਲ 'ਤੇ ਦੋਸ਼ ਲਗਾਇਆ ਹੈ ਕਿ ਇਸ ਵਿਅਕਤੀ ਨੇ ਆਪਣੇ ਆਪ ਨੂੰ ਅਮੀਰ ਦੱਸਦਿਆਂ ਮੇਰੇ 'ਤੇ ਆਪਣੇ ਪੈਸੇ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ, ਜਦੋਂ ਕਿ ਮੇਰੇ ਤੋਂ ਵੱਖ ਹੋਣ ਦੇ ਬਾਅਦ ਵੀ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਖਾਤੇ 'ਚੋਂ ਪੈਸੇ ਕੱਢਵਾਏ ਹਨ।
ਨੁਸਰਤ ਨੇ ਅੱਗੇ ਦੱਸਿਆ ਕਿ ਮੈਂ ਇਸ ਬਾਰੇ ਬੈਂਕਰਾਂ ਨਾਲ ਗੱਲਬਾਤ ਕੀਤੀ ਹੈ। ਜਲਦੀ ਹੀ ਮੈਂ ਪੁਲਸ ਨੂੰ ਸ਼ਿਕਾਇਤ ਕਰਾਂਗੀ। ਪੁੱਛੇ ਜਾਣ 'ਤੇ ਮੈਂ ਖਾਤੇ ਦਾ ਵੇਰਵਾ ਦਿੱਤਾ। ਮੇਰੀ ਇਜਾਜ਼ਤ ਤੋਂ ਬਿਨਾਂ ਮੇਰੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ। ਜਲਦੀ ਹੀ ਮੈਂ ਇਸ ਦਾ ਪ੍ਰਮਾਣ ਵੀ ਸਾਹਮਣੇ ਲਿਆਵਾਂਗੀ। ਇਸ ਤੋਂ ਇਲਾਵਾ ਨੁਸਰਤ ਨੇ ਦੱਸਿਆ ਕਿ ਨਿਖਿਲ ਨੇ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਦਿੱਤੇ ਗਹਿਣਿਆਂ ਨੂੰ ਆਪਣੇ ਕੋਲ ਰੱਖ ਲਿਆ ਹੈ। ਸਿਰਫ਼ ਇਹ ਹੀ ਨਹੀਂ ਉਸ ਦੀ ਮਿਹਨਤ ਦੀ ਕਮਾਈ ਨਾਲ ਖਰੀਦੇ ਗਹਿਣੇ ਵੀ ਹਨ।