ਹੁਮਾ ਕੁਰੈਸ਼ੀ ਨੇ ਆਪਣੀ ਪਹਿਲੀ ਹਾਲੀਵੁੱਡ ਫ਼ਿਲਮ ‘ਆਰਮੀ ਆਫ ਦਿ ਡੈੱਡ’ ਦਾ ਪੋਸਟਰ ਕੀਤਾ ਆਊਟ

Friday, Apr 30, 2021 - 07:01 PM (IST)

ਹੁਮਾ ਕੁਰੈਸ਼ੀ ਨੇ ਆਪਣੀ ਪਹਿਲੀ ਹਾਲੀਵੁੱਡ ਫ਼ਿਲਮ ‘ਆਰਮੀ ਆਫ ਦਿ ਡੈੱਡ’ ਦਾ ਪੋਸਟਰ ਕੀਤਾ ਆਊਟ

ਮੁੰਬਈ: ਜੈਕ ਸਨਾਈਡਰ ਦੀ ‘ਆਰਮੀ ਆਫ ਦਿ ਡੈੱਡ’ ਦਾ ਟ੍ਰੇਲਰ 13 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ। ਟ੍ਰੇਲਰ ’ਚ ਅਦਾਕਾਰਾ ਹੁਮਾ ਕੁਰੈਸ਼ੀ ਦੀ ਝਲਕ ਦੇਖ ਦਰਸ਼ਕ ਹੁਮਾ ਦੇ ਕੈਰੇਕਟਰ ਨੂੰ ਜਾਣਨ ਲਈ ਕਾਫ਼ੀ ਉਤਸ਼ਾਹਿਤ ਹਨ। ਕੱਲ ਦੇਰ ਰਾਤ ਹੁਮਾ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦਾ ਪੋਸਟ ਸਾਂਝਾ ਕਰਕੇ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਇਆ ਹੈ। ਆਪਣੇ ਇਸ ਸੋਲੋ ਪੋਸਟਰ ’ਚ ਹੁਮਾ ਗੀਤਾ ਦੀ ਲੁੱਕ ’ਚ ਕਾਫ਼ੀ ਦਮਦਾਰ ਲੱਗ ਰਹੀ ਹੈ। ਹੁਮਾ ਦੇ ਨਾਲ ਇਸ ਫ਼ਿਲਮ ’ਚ ਡੇਵ ਬਿਊਟਿਸਟਾ, ਏਲਾ ਪੁਰਨੇਲ, ਓਮਰੀ ਹਾਰਡਵਿਕ ਅਤੇ ਏਨਾ ਡੀ ਲਾ ਰੇਗੁਏਪਾ ਵੀ ਮਹੱਤਵਪੂਰਨ ਭੂਮਿਕਾ ’ਚ ਹਨ। ਇਹ ਹੁਮਾ ਕੁਰੈਸ਼ੀ ਦੀ ਪਹਿਲੀ ਹਾਲੀਵੁੱਡ ਫ਼ਿਲਮ ਹੈ। 
ਆਰਮੀ ਆਫ ਦਿ ਡੈੱਡ 21 ਮਈ ਨੂੰ ਨੈੱਟਫਿਲਕਸ ’ਤੇ ਰਿਲੀਜ਼ ਹੋਵੇਗੀ। 
ਫ਼ਿਲਮੀ ਦੁਨੀਆ ’ਚ ਹਰ ਤਰ੍ਹਾਂ ਦੇ ਰੋਲ ਨੂੰ ਬਖੂਬੀ ਨਾਲ ਨਿਭਾਉਣ ਵਾਲੀ ਹੁਮਾ ਕੁਰੈਸ਼ੀ ਦਾ ਜਨਮ 28 ਜੁਲਾਈ 1986 ਨੂੰ ਦਿੱਲੀ ’ਚ ਹੋਇਆ ਸੀ। ਸਭ ਤੋਂ ਪਹਿਲਾਂ ਹੁਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਮਾਡਲਿੰਗ ਦੌਰਾਨ ਹੀ ਉਨ੍ਹਾਂ ਨੇ ਇਕ ਵਿਗਿਆਪਨ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਦੀ ਤਾਂ ਮੰਨੋ ਕਿਸਮਤ ਹੀ ਬਦਲ ਗਈ। ਇਸ ਵਿਗਿਆਪਨ ਤੋਂ ਬਾਅਦ ਉਨ੍ਹਾਂ ਨੂੰ ਬਾਲੀਵੁੱਡ ਤੋਂ ਫ਼ਿਲਮਾਂ ਦੇ ਆਫਰ ਆਉਣ ਲੱਗੇ। ਉਸ ਵਿਗਿਆਪਨ ਤੋਂ ਬਾਅਦ ਰਾਤੋਂ-ਰਾਤ ਪੂਰੀ ਦੁਨੀਆ ਦੀਆਂ ਨਜ਼ਰਾਂ ’ਚ ਹੁਮਾ ਸਟਾਰ ਬਣ ਗਈ ਸੀ। ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਅਨੁਰਾਗ ਕਸ਼ਯਪ ਦੀ ਫ਼ਿਲਮ ‘ਗੈਂਗ ਆਫ ਵਾਸੇਪੁਰ’ ਨਾਲ ਬਾਲੀਵੁੱਡ ’ਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


author

Aarti dhillon

Content Editor

Related News