ਰਿਤਿਕ ਰੌਸ਼ਨ ਦਾ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨ
Tuesday, Jan 21, 2025 - 12:46 PM (IST)

ਮੁੰਬਈ (ਬਿਊਰੋ) : ਅਦਾਕਾਰ ਰਿਤਿਕ ਰੌਸ਼ਨ ਨੂੰ ਜੁਆਏ ਐਵਾਰਡ 2025 ਸਮਾਗਮ ਦੌਰਾਨ ਬਾਲੀਵੁੱਡ 'ਚ 25 ਸਾਲ ਪੂਰੇ ਕਰਨ ’ਤੇ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ। ਇਸ ਦੌਰਾਨ ਫਿਲਮਕਾਰ ਮਾਈਕ ਫਲਾਨਾਗਨ ਨੇ ਰਿਤਿਕ ਨੂੰ ਸਨਮਾਨ ਦਿੰਦਿਆਂ ਉਸ ਦੇ ਬਿਹਤਰੀਨ ਕਰੀਅਰ ਦੀ ਸ਼ਲਾਘਾ ਕੀਤੀ। ਇਸ ਸਬੰਧੀ ਜੁਆਏ ਐਵਾਰਡ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਅਦਾਕਾਰ ਦੇ ਐਵਾਰਡ ਹਾਸਲ ਕਰਨ ਤੇ ਸੰਬੋਧਨ ਦਾ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਐਵਾਰਡ ਦੇਣ ਮੌਕੇ ਮਾਈਕ ਨੇ ਕਿਹਾ ਕਿ ਅੱਜ ਅਸੀਂ ਉਸ ਅਦਾਕਾਰ ਦੀ ਪ੍ਰਾਪਤੀ ਦਾ ਜਸ਼ਨ ਮਨਾ ਰਹੇ ਹਾਂ, ਜਿਸ ਨੇ ਆਪਣੀ ਅਦਾਕਾਰੀ ਨਾਲ ਦੋ ਦਹਾਕਿਆਂ ਤਕ ਸਿਨੇਮਾ ਲਈ ਯੋਗਦਾਨ ਪਾਇਆ ਹੈ। ਸ਼ਾਨਦਾਰ ਪ੍ਰਦਰਸ਼ਨ ਕਰਨ ਨਾਲ ਇੱਕ ਸਟਾਰ ਬਣਨ ਸਣੇ ਉਸ ਨੇ ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਹੁਣ ਖੁੱਲ੍ਹ ਗਿਆ ਭੇਦ, ਸੈਫ 'ਤੇ ਹੋਏ ਹਮਲੇ ਦਾ ਨਿਕਲਿਆ ਇਹ ਅਸਲੀ ਸੱਚ
ਭਾਰਤੀ ਸਿਨੇਮਾ 'ਚ ਦੋ ਦਹਾਕਿਆਂ ਤਕ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਰਿਤਿਕ ਬਾਲੀਵੁੱਡ 'ਚ ਵੱਖਰੀ ਪਛਾਣ ਰੱਖਦਾ ਹੈ। ਉਸ ਨੇ ਕਈ ਹਿੱਟ ਫ਼ਿਲਮਾਂ ਜਿਵੇਂ ‘ਕਹੋ ਨਾ ਪਿਆਰ ਹੈ’, ‘ਕੋਈ ਮਿਲ ਗਿਆ’, ‘ਲਕਸ਼ਯ’, ‘ਧੂਮ2’, ‘ਕ੍ਰਿਸ਼’, ‘ਜੋਧਾ ਅਕਬਰ’, ਗੁਜ਼ਾਰਿਸ਼’, ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’, ‘ਕਾਬਿਲ’, ‘ਸੁਪਰ30’ ਆਦਿ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਹ ਸਨਮਾਨ ਮਿਲਣ ’ਤੇ ਅਦਾਕਾਰ ਨੇ ਜੁਆਏ ਐਵਾਰਡਜ਼ ਦਾ ਧੰਨਵਾਦ ਕੀਤਾ ਹੈ। ਇਸ ਸ਼ੋਅ ਦੇ ਜੇਤੂਆਂ ਦੀ ਚੋਣ ਖ਼ੁਦ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਕਾਸਿਮ ਨੇ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8