(Watch Pics) ਫੋਟੋਸ਼ੂਟ ਦੌਰਾਨ Glamour ਲੁੱਕ ''ਚ ਡੇਜ਼ੀ ਸ਼ਾਹ
Wednesday, Feb 10, 2016 - 03:36 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਡੇਜ਼ੀ ਸ਼ਾਹ ਇੰਡੀਅਨ ਫ਼ਿਲਮੀ ਅਦਾਕਾਰ, ਡਾਂਸਰ ਅਤੇ ਮਾਡਲ ਹੈ। ਬਾਲੀਵੁੱਡ ਇੰਡਸਟਰੀ ''ਚ ਡੇਜ਼ੀ ਸ਼ਾਹ ਨੇ ਆਪਣੀ ਪਹਿਲੀ ਫ਼ਿਲਮ ''ਹਮਕੋ ਦੀਵਾਨਾ ਕਰ ਗਏ'' (2006) ''ਚ ਕੀਤੀ ਸੀ। 2014 ''ਚ ਸੁਪਰਸਟਾਰ ਸਲਮਾਨ ਖਾਨ ਨਾਲ ''ਜੈ ਹੋ'' ਫ਼ਿਲਮ ਕਰਕੇ ਡੇਜ਼ੀ ਨੇ ਫਿਲਮ ਇੰਡਸਟਰੀ ''ਚ ਇਕ ਵੱਖ ਪਛਾਣ ਬਣਾ ਲਈ ਸੀ।
ਹਾਲ ਹੀ ''ਚ ਅਦਾਕਾਰਾ ਡੇਜ਼ੀ ਸ਼ਾਹ ਨੇ ਮੁੰਬਈ ''ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ''ਚ ਉਹ ਗਲੈਮਰ ਲੁੱਕ ''ਚ ਦਿਖ ਰਹੀ ਹੈ। ਡੇਜ਼ੀ ਵੱਖ-ਵੱਖ ਪੋਜ਼ ਦਿੰਦੀ ਹੋਈ ਦਿਖਾਈ ਦਿੱਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੀ ਡੇਜ਼ੀ ਨਜ਼ਰ ਆਈ।
ਬੀਤੇ ਦਿਨੀਂ ਸਟੇਜ ''ਤੇ ਡੇਜ਼ੀ ਸ਼ਾਹ ਨੇ ਡਿਜ਼ਾਈਨਰ ਅਰਚਨਾ ਕੋਚਰ ਦੇ ਡਿਜ਼ਾਈਨ ਕੀਤੇ ਕਪੜੇ ਪਾਏ ਸਨ ਤੇ ਰੈਂਪ ''ਤੇ ਵਾਕ ਕਰਦੀ ਦਿਖੀਂ।