ਕੈਂਸਰ ਦੇ ਇਲਾਜ ਵਿਚਾਲੇ ਹਿਨਾ ਖ਼ਾਨ ਨੇ ਸਾਂਝੀਆਂ ਇਹ ਤਸਵੀਰਾਂ, ਹਰ ਪਾਸੇ ਹੋਣ ਲੱਗੇ ਚਰਚੇ
Saturday, Feb 08, 2025 - 02:12 PM (IST)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਿਨਾ ਖ਼ਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਹਿਨਾ ਖ਼ਾਨ ਨੇ ਬਹੁਤ ਕੁਝ ਝੱਲਿਆ ਹੈ। ਉਸ ਦੀ ਨਿੱਜੀ ਜ਼ਿੰਦਗੀ ਵਿਚ ਆਏ ਤੂਫਾਨ ਨੂੰ ਦੇਖ ਕੇ ਪ੍ਰਸ਼ੰਸਕ ਵੀ ਚਿੰਤਤ ਸਨ।
ਪੂਰੇ ਭਾਰਤ ਨੇ ਹਿਨਾ ਖ਼ਾਨ ਨੂੰ ਛਾਤੀ ਦੇ ਕੈਂਸਰ ਨਾਲ ਲੜਦੇ ਦੇਖਿਆ ਹੈ।
ਜਦੋਂ ਉਸ ਨੂੰ ਇਹ ਖ਼ਬਰ ਮਿਲੀ ਕਿ ਉਹ ਕੈਂਸਰ ਤੋਂ ਪੀੜਤ ਹੈ ਤਾਂ ਉਹ ਕਿੰਨੀ ਟੁੱਟ ਗਈ ਸੀ।
ਹੌਲੀ-ਹੌਲੀ, ਹਿਨਾ ਖ਼ਾਨ ਦੀਆਂ ਮੁਸ਼ਕਿਲਾਂ ਵਧਦੀਆਂ ਗਈਆਂ ਜਦੋਂ ਇਸ ਬਿਮਾਰੀ ਕਾਰਨ ਉਸ ਦੇ ਵਾਲ ਝੜਨ ਲੱਗੇ।
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਨਾ ਸਿਰਫ਼ ਹਿਨਾ ਖ਼ਾਨ ਦੇ ਸਿਰ 'ਤੇ, ਸਗੋਂ ਉਸ ਦੀਆਂ ਪਲਕਾਂ 'ਤੇ ਵੀ ਵਾਲ ਨਹੀਂ ਬਚੇ ਸਨ।